Hollywood Actor Dies : ਮਸ਼ਹੂਰ ਹਾਲੀਵੁੱਡ ਅਦਾਕਾਰ ਦਿਹਾਂਤ
– 87 ਸਾਲ ਦੀ ਉਮਰ ਵਿੱਚ ਲਏ ਆਖ਼ਿਰੀ ਸਾਹ
ਨਵੀ ਦਿੱਲੀ, 18 ਅਗਸਤ 2025 (ਵਿਸ਼ਵ ਵਾਰਤਾ): ਹਾਲੀਵੁੱਡ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖ਼ਬਰ ਹੈ। ਅਦਾਕਾਰ ਟੇਰੇਂਸ ਸਟੈਂਪ ਦਾ 87 ਸਾਲ ਦੀ ਉਮਰ ਵਿੱਚ ਦੇਹਾਂਤ (Hollywood Actor Dies) ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਖੁਦ ਮੀਡੀਆ ਨੂੰ ਦਿੱਤੀ। ਹਾਲਾਂਕਿ ਟੇਰੇਂਸ ਸਟੈਂਪ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਟੇਰੇਂਸ ਨੇ 1980 ਦੇ ਦਹਾਕੇ ਦੀਆਂ ‘ਸੁਪਰਮੈਨ’ ਫਿਲਮਾਂ ਵਿੱਚ ਖਲਨਾਇਕ ‘ਜਨਰਲ ਜ਼ੋਡ’ ਦੀ ਭੂਮਿਕਾ ਨਿਭਾਈ ਸੀ, ਜਿਸ ਕਾਰਨ ਉਹ ਹਰ ਜਗ੍ਹਾ ਮਸ਼ਹੂਰ ਹੋ ਗਏ ਸਨ। ਅਦਾਕਾਰ ਦੇ ਪਰਿਵਾਰ ਨੇ ਕਿਹਾ, ‘ਟੇਰੇਂਸ ਇੱਕ ਅਜਿਹੇ ਅਦਾਕਾਰ ਅਤੇ ਲੇਖਕ ਰਹੇ ਹਨ ਜਿਨ੍ਹਾਂ ਦਾ ਮਹਾਨ ਕੰਮ ਸਾਡੇ ਸਾਰਿਆਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੇਗਾ। ਉਨ੍ਹਾਂ ਦੀ ਕਲਾ ਅਤੇ ਕਹਾਣੀਆਂ ਆਉਣ ਵਾਲੇ ਸਾਲਾਂ ਤੱਕ ਲੋਕਾਂ ਨੂੰ ਛੂਹਦੀਆਂ ਅਤੇ ਪ੍ਰੇਰਿਤ ਕਰਦੀਆਂ ਰਹਿਣਗੀਆਂ। ਅਸੀਂ ਤੁਹਾਨੂੰ ਇਸ ਮੁਸ਼ਕਲ ਸਮੇਂ ਦੌਰਾਨ ਨਿੱਜਤਾ ਬਣਾਈ ਰੱਖਣ ਦੀ ਬੇਨਤੀ ਕਰਦੇ ਹਾਂ।’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























