Cricket ਜਗਤ ਤੋਂ ਆਈ ਬੁਰੀ ਖ਼ਬਰ; ਇਸ ਸਾਬਕਾ ਕ੍ਰਿਕਟਰ ਦਾ ਹੋਇਆ ਦਿਹਾਂਤ
ਨਵੀ ਦਿੱਲੀ, 15 ਅਗਸਤ 2025 (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ (Cricket) ਦੇ ਸਾਬਕਾ ਪਹਿਲੇ ਦਰਜੇ ਦੇ ਕ੍ਰਿਕਟਰ ਨਿਕੋਲਸ ਸਲਦਾਨਹਾ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਖੇਡ ਜਗਤ ਚ ਡੂੰਘੇ ਸੋਗ ਦੀ ਲਹਿਰ ਹੈ।

ਭਾਵੇਂ ਸਲਦਾਨਹਾ ਨੂੰ ਭਾਰਤੀ ਟੀਮ ਲਈ ਇੱਕ ਵੀ ਅੰਤਰਰਾਸ਼ਟਰੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ, ਪਰ ਉਸਨੇ ਮਹਾਰਾਸ਼ਟਰ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਨਿਕੋਲਸ ਸਲਦਾਨਹਾ ਆਪਣੀ ਬੱਲੇਬਾਜ਼ੀ ਅਤੇ ਸ਼ਾਨਦਾਰ ਗੇਂਦਬਾਜ਼ੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਮਹਾਰਾਸ਼ਟਰ ਲਈ 57 ਪਹਿਲੇ ਦਰਜੇ ਦੇ ਮੈਚਾਂ ਵਿੱਚ ਕੁੱਲ 2066 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਸੀ। ਬੱਲੇਬਾਜ਼ੀ ਤੋਂ ਇਲਾਵਾ ਨਿਕੋਲਸ ਸਲਦਾਨਹਾ ਨੇ 57 ਮੈਚਾਂ ਵਿੱਚ ਕੁੱਲ 138 ਵਿਕਟਾਂ ਲਈਆਂ।

ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਨੇ ਸਲਦਾਨਹਾ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਕਿਹਾ। ਐਮਸੀਏ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਨਿਕੋਲਸ ਸਲਦਾਨਹਾ ਇੱਕ ਸਮਰਪਿਤ, ਪ੍ਰਤਿਭਾਸ਼ਾਲੀ ਅਤੇ ਅਨੁਸ਼ਾਸਿਤ ਕ੍ਰਿਕਟਰ ਸੀ,ਜਿਨ੍ਹਾਂ ਦੇ ਯੋਗਦਾਨ ਨੂੰ ਮਹਾਰਾਸ਼ਟਰ ਕ੍ਰਿਕਟ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਇੱਕ ਅਜਿਹੇ ਖਿਡਾਰੀ ਸੀ ਜਿਸਨੇ ਖੇਡ ਨੂੰ ਪੂਰੇ ਦਿਲ ਨਾਲ ਖੇਡਿਆ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























