Punjab : ਪਿੰਡ ਦਾਊ ਦੀ ਜਮੀਨ ਨੂੰ ਨਗਰ ਕੌਂਸਲ ਰਾਹੀਂ ਪ੍ਰਾਈਵੇਟ ਬਿਲਡਰ ਨੂੰ ਦੇਣ ਦਾ ਵਿਰੋਧ
ਚੰਡੀਗੜ੍ਹ, 13 ਅਗਸਤ 2025 (ਵਿਸ਼ਵ ਵਾਰਤਾ): ਅਡੀਸ਼ਨਲ ਡਿਪਟੀ ਕਮਿਸ਼ਨਰ ਮੋਹਾਲੀ ਨੇ ਇੱਕ ਪੱਤਰ ਭੇਜਦੇ ਹੋਏ ਨਗਰ ਕੌਂਸਲ ਖਰੜ ਨੂੰ ਲਿਖਿਆ ਹੈ ਕਿ ਦਾਊ ਦੇ ਕੁਝ ਖਸਰਾ ਨੰਬਰਾਂ ਨੂੰ ਨਗਰ ਕੌਂਸਲ ਖਰੜ ਵਿੱਚ ਸ਼ਾਮਿਲ ਕਰ ਲਿਆ ਜਾਵੇ ਜਦੋਂ ਕਿ ਪਿੰਡ ਦਾਊ ਹਲਕਾ ਮੋਹਾਲੀ ਵਿੱਚ ਆਉਂਦਾ ਹੈ ਅਤੇ ਇਸਦੀ ਆਜ਼ਾਦ ਪੰਚਾਇਤੀ ਹੋਂਦ ਹੈ। ਪਰੰਤੂ ਇੱਕ ਪ੍ਰਾਈਵੇਟ ਬਿਲਡਰ ਅਤੇ ਹੋਰਾਂ ਰਸੂਖਦਾਰਾਂ ਨਾਲ ਮਿਲਕੇ ਗ੍ਰਾਮ ਪੰਚਾਇਤ ਕੋਲੋਂ ਇੱਕ ਮਤਾ ਪੁਆ ਲਿਆ ਗਿਆ। ਇਸ ਮਤੇ ਤੋ ਤੁਰੰਤ ਬਾਅਦ ਪ੍ਰਸ਼ਾਸਨ ਮੋਹਾਲੀ ਨੇ ਤੁਰੰਤ 11 ਅਗਸਤ ਨੂੰ ਨਗਰ ਕੌਂਸਲ ਖਰੜ ਨੂੰ ਪੱਤਰ ਜਾਰੀ ਕਰ ਦਿੱਤਾ ਕਿ ਪਿੰਡ ਦਾਊ ਦੀ ਜਮੀਨ ਨਗਰ ਕੌਂਸਲਰ ਖਰੜ ਵਿੱਚ ਸ਼ਾਮਿਲ ਕਰਕੇ ਇੱਕ ਪ੍ਰਾਈਵੇਟ ਬਿਲਡਰ ਨੂੰ ਦੇ ਦਿੱਤੀ ਜਾਵੇ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਬਿਲਡਰ ਦਾ ਪ੍ਰੋਜੈਕਟ ਸਨੀ ਇਨਕਲੇਵ ਦੀ 200 ਫੁੱਟੀ ਏਅਰਪੋਰਟ ਰੋਡ ਦੇ ਨੇੜੇ ਲੱਗਦਾ ਹੈ ਅਤੇ ਬਿਲਡਰ ਦੀ ਕਲੋਨੀ ਦਾ ਰਕਬਾ 25 ਏਕੜ ਤੋਂ ਘੱਟ ਹੈ ਜਿਸ ਕਾਰਨ ਉਹਨੂੰ ਸਮੱਸਿਆ ਆ ਰਹੀ ਹੈ ਜਿਸ ਲਈ ਇਹ ਜਮੀਨ ਨਗਰ ਕੌਂਸਲ ਰਾਹੀਂ ਬਿਲਡਰ ਨੂੰ ਦੇ ਦਿੱਤੀ ਜਾਵੇ। ਇਸ ਗੱਲ ਦਾ ਮੀਡੀਆ ਰਾਹੀਂ ਖ਼ੁਲਾਸਾ ਹੋਣ ਤੋ ਬਾਅਦ ਪਿੰਡ ਦਾਊਂ ਦੀ ਇੱਕ ਸੰਸਥਾ ਨੇ ਸਮਾਜਸੇਵੀ ਸਤਨਾਮ ਦਾਊਂ ਦੀ ਅਗਵਾਈ ਵਿੱਚ ਐਮ ਐੱਲ ਏ ਮੌਹਾਲੀ, ਡਿਪਟੀ ਕਮਿਸ਼ਨਰ ਮੌਹਾਲੀ, ਡੀ ਡੀ ਪੀ ਓ ਮੌਹਾਲੀ ਅਤੇ ਹੋਰ ਸਬੰਧਤ ਅਫ਼ਸਰਾਂ ਅਤੇ ਰਾਜਸੀ ਲੋਕਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਸਿਕਾਇਤਾਂ ਕੀਤੀਆਂ ਗਈਆਂ ਅਤੇ ਬੇਨਤੀ ਕੀਤੀ ਕਿ ਦਾਊਂ ਪਿੰਡ ਦੀ ਜਮੀਨ ਨਗਰ ਕੌਂਸਲ ਖਰੜ ਰਾਹੀਂ ਬਿਲਡਰ ਨੂੰ ਨਹੀਂ ਦੇਣੀ ਚਾਹੀਦੀ।
ਉਹਨਾਂ ਇਹ ਵੀ ਲਿਖਿਆ ਹੈ ਕਿ ਪਿੰਡ ਦਾਊ ਦੇ ਸੈਂਕੜੇ ਲੋਕਾਂ ਨੇ ਸਾਲ 2021 ਵਿੱਚ ਗ੍ਰਾਮ ਸਭਾ ਰਾਹੀਂ ਮਤਾ ਪਾਸ ਕੀਤਾ ਸੀ ਕਿ ਦਾਊਂ ਪਿੰਡ ਦੀ ਜਮੀਨ ਕਿਸੇ ਬਿਲਡਰ ਜਾਂ ਨਗਰ ਕੌਂਸਲ ਨਗਰ ਨਿਗਮ ਆਦਿ ਨੂੰ ਨਾ ਦਿੱਤੀ ਜਾਵੇ। ਉਹਨਾਂ ਇਸ ਪ੍ਰੈਸ ਬਿਆਨ ਰਾਹੀਂ ਖ਼ਦਸ਼ਾ ਜਹਿਰ ਕੀਤਾ ਹੈ ਕਿ ਇਸ ਤਰ੍ਹਾਂ ਬਿਲਡਰ ਨੂੰ ਜਮੀਨ ਦੇਣ ਨਾਲ ਬਾਕੀ ਪਿੰਡ ਦੀ ਜਮੀਨ ਅਤੇ ਹੋਰ ਪ੍ਰਾਈਵੇਟ ਪ੍ਰਾਪਰਟੀ ਵੀ ਨਗਰ ਕੌਂਸਲ ਖਰੜ ਦੇ ਏਰੀਏ ਵਿੱਚ ਜਾ ਸਕਦੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਦੀ ਇਸ ਕਾਰਵਾਈ ਨੂੰ ਰੋਕਿਆ ਜਾਵੇ ਅਤੇ ਸਖ਼ਤ ਜ਼ਰੂਰਤ ਪੈਣ ਦੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਅਦਾਲਤਾਂ ਦਾ ਰੁਖ਼ ਕੀਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























