India Vs England : ਐਂਡਰਸਨ-ਤੇਂਦੁਲਕਰ ਟਰਾਫੀ ; ਓਵਲ ਟੈਸਟ ਦਾ ਅੱਜ ਦੂਜਾ ਦਿਨ
ਪਹਿਲੇ ਦਿਨ ਭਾਰਤ ਨੇ ਗਵਾਈਆਂ 6 ਵਿਕਟਾਂ
ਸ਼ੁਭਮਨ ਗਿੱਲ ਨੇ ਤੋੜਿਆ ਗਾਵਸਕਰ ਦਾ ਰਿਕਾਰਡ

ਚੰਡੀਗੜ੍ਹ, 1ਅਗਸਤ(ਵਿਸ਼ਵ ਵਾਰਤਾ)India Vs England : ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਭਾਰਤ ਅਤੇ ਇੰਗਲੈਂਡ ਵਿਚਕਾਰ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਵੀਰਵਾਰ(31ਜੁਲਾਈ) ਟੈਸਟ ਦੇ ਪਹਿਲੇ ਦਿਨ ਇੰਗਲੈਂਡ ਦੇ ਸਟੈਂਡ-ਇਨ ਕਪਤਾਨ ਓਲੀ ਪੋਪ ਨੇ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੇ ਹੀ ਦਿਨ 204 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ। ਇੰਗਲੈਂਡ ਵੱਲੋਂ ਗੁਸ ਐਟਕਿੰਸਨ ਅਤੇ ਜੋਸ਼ ਟੰਗ ਨੇ 2-2 ਵਿਕਟਾਂ ਲਈਆਂ।

ਵੀਰਵਾਰ ਨੂੰ ਖੇਡ ਖਤਮ ਹੋਣ ਤੱਕ ਕਰੁਣ ਨਾਇਰ 52 ਦੌੜਾਂ ਅਤੇ ਵਾਸ਼ਿੰਗਟਨ ਸੁੰਦਰ 19 ਦੌੜਾਂ ਬਣਾ ਕੇ ਨਾਬਾਦ ਵਾਪਸ ਆਏ। ਉਹ ਅੱਜ ਪਾਰੀ ਨੂੰ ਅੱਗੇ ਵਧਾਉਣਗੇ। ਦੂਜੇ ਦਿਨ ਦਾ ਖੇਡ ਅੱਜ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।
ਟੀਸ ਇੰਡੀਆ ਲਈ ਸਾਈ ਸੁਦਰਸ਼ਨ ਨੇ 38 ਦੌੜਾਂ ਕਪਤਾਨ ਸ਼ੁਭਮਨ ਗਿੱਲ ਨੇ 21 ਦੌੜਾਂ ਬਣਾਈਆਂ।ਯਸ਼ਸਵੀ ਜੈਸਵਾਲ ਸਿਰਫ਼ 2 ਦੌੜਾਂ ਹੀ ਬਣਾ ਸਕੇ,ਕੇਐਲ ਰਾਹੁਲ ਨੇ 40 ਗੇਂਦਾਂ ਵਿੱਚ 14 ਦੌੜਾਂ ਬਣਾਈਆਂ।

ਦੱਸ ਦਈਏ ਕਿ ਵੀਰਵਾਰ ਨੂੰ ਮੈਚ ਦੇ ਪਹਿਲੇ ਦਿਨ ਸ਼ੁਭਮਨ 21 ਦੌੜਾਂ ਬਣਾਉਣ ਤੋਂ ਬਾਅਦ ਰਨ ਆਊਟ ਹੋ ਗਿਆ। ਛੋਟੀ ਪਾਰੀ ਦੇ ਬਾਵਜੂਦ ਉਸਨੇ ਸੁਨੀਲ ਗਾਵਸਕਰ ਅਤੇ ਗੈਰੀ ਸੋਬਰਸ ਦੇ 2 ਰਿਕਾਰਡ ਤੋੜ ਦਿੱਤੇ। ਇਸ ਪਾਰੀ ਨਾਲ ਮੌਜੂਦਾ ਲੜੀ ਵਿੱਚ ਗਿੱਲ ਨੇ 743 ਬਣਾ ਲਈਆਂ ਹਨ। ਸ਼ੁਭਮਨ ਇੱਕ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਬਣ ਗਏ। ਉਸਨੇ ਸੁਨੀਲ ਗਾਵਸਕਰ ਦਾ ਰਿਕਾਰਡ ਤੋੜਿਆ, ਜਿਸਨੇ 1978 ਵਿੱਚ ਵੈਸਟਇੰਡੀਜ਼ ਵਿਰੁੱਧ 6 ਟੈਸਟ ਮੈਚਾਂ ਦੀ ਲੜੀ ਵਿੱਚ 732 ਦੌੜਾਂ ਬਣਾਈਆਂ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
India Vs England : ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਅੱਜ ਤੋਂ























