Indore Raja ਰਘੂਵੰਸ਼ੀ ਕਤਲਕਾਂਡ ‘ਤੇ ਬਣੇਗੀ ਫਿਲਮ
ਜਾਣੋ ਕੀ ਹੋਵੇਗਾ ਨਾਮ ਤੇ ਕਿਥੇ – ਕਿਥੇ ਹੋਵੇਗੀ Movie ਦੀ ਸ਼ੂਟਿੰਗ
ਪਰਿਵਾਰ ਦਾ ਬਿਆਨ ਵੀ ਆਇਆ ਸਾਹਮਣੇ

ਮੁੰਬਈ, 30 ਜੁਲਾਈ (ਵਿਸ਼ਵ ਵਾਰਤਾ): ਇੰਦੌਰ ਦੇ ਬਹੁ-ਚਰਚਿਤ ਰਾਜਾ (Indore Raja) ਰਘੂਵੰਸ਼ੀ ਕਤਲ ਕੇਸ ‘ਤੇ ਫਿਲਮ ਬਣਨ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਐਸ.ਪੀ. ਨਿੰਬਾਵਤ ਕਰਨਗੇ। ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ, ਜਿਸਦੀ ਮੇਘਾਲਿਆ ਵਿੱਚ ਆਪਣੇ ਹਨੀਮੂਨ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ, ਦੇ ਪਰਿਵਾਰ ਨੇ ਮੰਗਲਵਾਰ (29 ਜੁਲਾਈ) ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਇਸ ਘਟਨਾ ‘ਤੇ ਫਿਲਮ ਬਣਾਉਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।

ਰਘੂਵੰਸ਼ੀ ਦੇ ਵੱਡੇ ਭਰਾ ਸਚਿਨ ਨੇ ਪੱਤਰਕਾਰਾਂ ਨੂੰ ਦੱਸਿਆ, “ਸਾਡੇ ਪਰਿਵਾਰ ਨੇ ਮੇਰੇ ਭਰਾ ਦੇ ਕਤਲ ‘ਤੇ ਫਿਲਮ ਬਣਾਉਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਜੇਕਰ ਅਸੀਂ ਮੇਰੇ ਭਰਾ ਦੇ ਕਤਲ ਦੀ ਕਹਾਣੀ ਨੂੰ ਵੱਡੇ ਪਰਦੇ ‘ਤੇ ਨਹੀਂ ਲਿਆਉਂਦੇ, ਤਾਂ ਲੋਕ ਇਹ ਨਹੀਂ ਜਾਣ ਸਕਣਗੇ ਕਿ ਇਸ ਮਾਮਲੇ ਵਿੱਚ ਕੌਣ ਸਹੀ ਸੀ ਅਤੇ ਕੌਣ ਗਲਤ?”
ਕਈ ਫ਼ਿਲਮ ਬਣਾ ਚੁੱਕੇ ਨਿੰਬਾਵਤ ਬੀਤੇ ਦਿਨ ਮੁੰਬਈ ਤੋਂ ਇੰਦੌਰ ਪਹੁੰਚੇ ਅਤੇ ਰਾਜਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।ਐਸ.ਪੀ. ਨਿੰਬਾਵਤ ਨੇ ਦੱਸਿਆ ਕਿ ਇਸ ਫਿਲਮ ਦਾ ਨਾਮ ‘ਹਨੀਮੂਨ ਇਨ ਸ਼ਿਲਾਂਗ’ ਰੱਖਿਆ ਜਾਵੇਗਾ। ਫਿਲਮ ਨਿਰਦੇਸ਼ਕ ਐਸ.ਪੀ. ਨਿੰਬਾਵਤ ਨੇ ਕਿਹਾ ਕਿ ਫਿਲਮ ਬਣਾਉਣ ਦਾ ਵਿਚਾਰ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਤੋਂ ਆਇਆ। ਇਸਦੀ 80% ਸ਼ੂਟਿੰਗ ਇੰਦੌਰ ਵਿੱਚ ਅਤੇ 20% ਸ਼ਿਲਾਂਗ ਵਿੱਚ ਕੀਤੀ ਜਾਵੇਗੀ। ਇਹ ਫਿਲਮ ਰਾਜਾ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਪੂਰੀ ਕਹਾਣੀ ਦੱਸੇਗੀ।
ਇੰਦੌਰ (indore raja raghuvanshi) ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ 23 ਮਈ ਨੂੰ ਮੇਘਾਲਿਆ ਵਿੱਚ ਆਪਣੇ ਹਨੀਮੂਨ ਦੌਰਾਨ ਲਾਪਤਾ ਹੋ ਗਏ ਸਨ। ਉਨ੍ਹਾਂ ਦੀ ਲਾਸ਼ 2 ਜੂਨ ਨੂੰ ਪੂਰਬੀ ਖਾਸੀ ਪਹਾੜੀਆਂ ਜ਼ਿਲ੍ਹੇ ਦੇ ਸੋਹਰਾ ਖੇਤਰ ਵਿੱਚ ਇੱਕ ਝਰਨੇ ਦੇ ਨੇੜੇ ਇੱਕ ਡੂੰਘੀ ਖੱਡ ਵਿੱਚੋਂ ਮਿਲੀ ਸੀ।ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ, ਉਸਦੀ ਪਤਨੀ ਸੋਨਮ ਅਤੇ ਉਸਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























