Operation Sindoor ਨੂੰ ਲੈ ਕੇ ਰਾਹੁਲ ਗਾਂਧੀ ਦੇ ਸਵਾਲ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ
– “ਦੁਨੀਆ ਦੇ ਕਿਸੇ ਵੀ ਨੇਤਾ ਨੇ ਆਪ੍ਰੇਸ਼ਨ ਸਿੰਦੂਰ ਨੂੰ ਰੋਕਣ ਲਈ ਨਹੀਂ ਕਿਹਾ”- ਪ੍ਰਧਾਨ ਮੰਤਰੀ
ਨਵੀ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਆਪ੍ਰੇਸ਼ਨ ਸਿੰਦੂਰ ‘ਤੇ ਚਰਚਾ ਦਾ ਜਵਾਬ ਦਿੱਤਾ। ਅਮਰੀਕੀ ਰਾਸ਼ਟਰਪਤੀ ਟਰੰਪ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ- ਦੁਨੀਆ ਦੇ ਕਿਸੇ ਵੀ ਨੇਤਾ ਨੇ ਭਾਰਤ ਨੂੰ ਪਾਕਿਸਤਾਨ ਵਿਰੁੱਧ ਕਾਰਵਾਈ ਰੋਕਣ ਲਈ ਨਹੀਂ ਕਿਹਾ।
ਸੰਸਦ ‘ਚ ਆਪ੍ਰੇਸ਼ਨ ਸਿੰਦੂਰ ‘ਤੇ ਚੱਲ ਰਹੀ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਦੁਨੀਆ ਦੇ ਕਿਸੇ ਵੀ ਨੇਤਾ ਨੇ ਆਪ੍ਰੇਸ਼ਨ ਸਿੰਦੂਰ ਨੂੰ ਰੋਕਣ ਲਈ ਨਹੀਂ ਕਿਹਾ।” ਅਮਰੀਕੀ ਉਪ ਰਾਸ਼ਟਰਪਤੀ ਨੇ ਮੈਨੂੰ ਫ਼ੋਨ ‘ਤੇ ਦੱਸਿਆ ਕਿ ਪਾਕਿਸਤਾਨ ਇੱਕ ਵੱਡਾ ਹਮਲਾ ਕਰਨ ਜਾ ਰਿਹਾ ਹੈ ਅਤੇ ਮੇਰਾ ਜਵਾਬ ਸੀ ਕਿ ਜੇਕਰ ਇਹ ਪਾਕਿਸਤਾਨ ਦਾ ਇਹੀ ਇਰਾਦਾ ਹੈ, ਤਾਂ ਇਸਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਅਸੀਂ ਵੱਡੇ ਹਮਲੇ ਨਾਲ ਜਵਾਬ ਦੇਵਾਂਗੇ। ਮੈਂ ਅੱਗੇ ਕਿਹਾ ਸੀ ਕਿ ਅਸੀਂ ਗੋਲੀ ਦਾ ਜਵਾਬ ਗੋਲੀ ਨਾਲ ਦੇਵਾਂਗੇ। ਓਦੋ 9 ਤਰੀਕ ਨੂੰ ਸੀ। ਅਤੇ 9 ਤਰੀਕ ਦੀ ਰਾਤ ਅਤੇ 10 ਤਰੀਕ ਦੀ ਸਵੇਰ ਨੂੰ ਅਸੀਂ ਪਾਕਿਸਤਾਨ ਦੀ ਫੌਜੀ ਸ਼ਕਤੀ ਨੂੰ ਤਬਾਹ ਕਰ ਦਿੱਤਾ। ਇਹ ਸਾਡਾ ਜਵਾਬ ਸੀ ਅਤੇ ਇਹ ਸਾਡੀ ਭਾਵਨਾ ਸੀ।”
ਪ੍ਰਧਾਨ ਮੰਤਰੀ ਨੇ ਕਿਹਾ- ਮੈਂ ਇੱਕ ਹੋਰ ਅੰਕੜਾ ਸਾਂਝਾ ਕਰਨਾ ਚਾਹੁੰਦਾ ਹਾਂ, ਪੂਰਾ ਦੇਸ਼ ਮਾਣ ਨਾਲ ਭਰ ਜਾਵੇਗਾ। ਪਤਾ ਨਹੀਂ ਕੁਝ ਲੋਕਾਂ ਦਾ ਕੀ ਹੋਵੇਗਾ। ਪਾਕਿਸਤਾਨ ਨੇ 1000 ਮਿਜ਼ਾਈਲਾਂ ਨਾਲ ਹਮਲਾ ਕੀਤਾ। ਜੇਕਰ ਇਹ ਡਿੱਗਦੀਆਂ ਤਾਂ ਬਹੁਤ ਤਬਾਹੀ ਹੋਣੀ ਸੀ, ਪਰ ਹਵਾਈ ਰੱਖਿਆ ਨੇ ਇਨ੍ਹਾਂ ਮਿਜ਼ਾਈਲਾਂ ਨੂੰ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ। ਦੇਸ਼ ਦੇ ਹਰ ਨਾਗਰਿਕ ਨੂੰ ਮਾਣ ਹੈ।























