Pahalgam Attack ਵਿੱਚ ਸ਼ਾਮਲ ਤਿੰਨੋ ਅੱਤਵਾਦੀ ਢੇਰ
ਅਮਿਤ ਸ਼ਾਹ ਨੇ ਲੋਕ ਸਭਾ ‘ਚ ‘ਆਪ੍ਰੇਸ਼ਨ ਮਹਾਦੇਵ’ ਬਾਰੇ ਦਿੱਤੀ ਜਾਣਕਾਰੀ
ਨਵੀ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ): ‘ਆਪ੍ਰੇਸ਼ਨ ਸਿੰਦੂਰ’ ‘ਤੇ ਲੋਕ ਸਭਾ ਵਿੱਚ ਲਗਾਤਾਰ ਦੂਜੇ ਦਿਨ ਵੀ ਚਰਚਾ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਆਪ੍ਰੇਸ਼ਨ ਸਿੰਦੂਰ’ ‘ਤੇ ਪਹਿਲੇ ਦਿਨ ਦੀ ਚਰਚਾ ਦੌਰਾਨ ਵਿਰੋਧੀ ਧਿਰ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦਿੱਤੇ। ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ (Pahalgam Attack) ਦਾ ਜ਼ਿਕਰ ਕੀਤਾ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਪਾਕਿਸਤਾਨ ਵੱਲੋਂ ਪਹਿਲਗਾਮ (Pahalgam Attack) ਵਿੱਚ ਮਾਸੂਮ ਲੋਕਾਂ ਨੂੰ ਮਾਰਿਆ ਗਿਆ। ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੀ ਇਜਾਜ਼ਤ ਦਿੱਤੀ ਅਤੇ ਫੌਜ ਨੇ ਪਾਕਿਸਤਾਨੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ, ਮੈਂ ਇਸਦਾ ਜਵਾਬ ਦੇਣ ਲਈ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਕੱਲ੍ਹ (28 ਜੁਲਾਈ) ਤੋਂ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਸਦਨ ਵਿੱਚ ਇਸ ‘ਤੇ ਚਰਚਾ ਕਰ ਰਹੇ ਹਨ। ਇਸ ਬਾਰੇ ਸੁਤੰਤਰ ਸੋਚ ਹੋਣੀ ਚਾਹੀਦੀ ਹੈ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾਵੇ, ਇਸ ਬਾਰੇ ਵੀ ਸੋਚਣਾ ਚਾਹੀਦਾ ਹੈ। ਮੈਂ ‘ਆਪ੍ਰੇਸ਼ਨ ਮਹਾਦੇਵ’ ਬਾਰੇ ਪੂਰੇ ਦੇਸ਼ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ।
ਸ਼ਾਹ ਨੇ ਕਿਹਾ ਕਿ ਬੀਤੇ ਕਲ ਆਪ੍ਰੇਸ਼ਨ ਮਹਾਦੇਵ ਦੌਰਾਨ ਤਿੰਨ ਅੱਤਵਾਦੀ ਸੁਲੇਮਾਨ, ਫੈਜ਼ਲ ਅਫਗਾਨ ਅਤੇ ਜਿਬਰਾਨ ਨੂੰ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਮਾਰ ਦਿੱਤਾ ਗਿਆ। ਸੁਲੇਮਾਨ ਲਸ਼ਕਰ ਦਾ ਕਮਾਂਡਰ ਸੀ। ਇਸ ਦੇ ਬਹੁਤ ਸਾਰੇ ਸਬੂਤ ਹਨ। ਅਫਗਾਨ ਅਤੇ ਜਿਬਰਾਨ ਏ ਸ਼੍ਰੇਣੀ ਦੇ ਅੱਤਵਾਦੀ ਸਨ। ਇਹ ਤਿੰਨੋਂ ਪਹਿਲਗਾਮ ਹਮਲੇ (Pahalgam Attack) ਦੇ ਅੱਤਵਾਦੀ ਸਨ ਅਤੇ ਇਹ ਤਿੰਨੋਂ ਮਾਰੇ ਗਏ ਹਨ।
ਸ਼ਾਹ ਨੇ ਸੰਸਦ ਨੂੰ ਦੱਸਿਆ- ਜਦੋਂ ਅੱਤਵਾਦੀਆਂ ਦੀਆਂ ਲਾਸ਼ਾਂ ਸ਼੍ਰੀਨਗਰ ਆਈਆਂ, ਤਾਂ ਉਨ੍ਹਾਂ ਦੀ ਪਛਾਣ ਕੀਤੀ ਗਈ। ਤਿੰਨ ਲੋਕਾਂ ਨੇ ਉਨ੍ਹਾਂ ਦੀ ਪਛਾਣ ਕੀਤੀ। ਸਾਨੂੰ ਇਸ ‘ਤੇ ਵੀ ਭਰੋਸਾ ਨਹੀਂ ਸੀ, ਅਸੀਂ ਜਲਦੀ ਨਹੀਂ ਕੀਤੀ। ਮੌਕੇ ਤੋਂ ਜੋ ਕਾਰਤੂਸ ਮਿਲੇ ਸਨ ਉਨ੍ਹਾਂ ਦਾ ਐਫਐਸਐਲ ਕਰਵਾ ਕੇ ਰੱਖਿਆ ਗਿਆ। ਜਦੋਂ ਕੱਲ੍ਹ ਅੱਤਵਾਦੀ ਮਾਰੇ ਗਏ ਸਨ, ਤਾਂ ਉਨ੍ਹਾਂ ਕੋਲ ਇੱਕ ਅਮਰੀਕੀ ਅਤੇ ਦੋ AK-47 ਰਾਈਫਲਾਂ ਮਿਲੀਆਂ ਸਨ। ਕਾਰਤੂਸ ਵੀ ਮਿਲੇ ਸਨ। ਇਨ੍ਹਾਂ ਨੂੰ ਚੰਡੀਗੜ੍ਹ ਭੇਜਿਆ ਗਿਆ ਸੀ। ਮਿਲਾਨ ਕਰਨ ਤੋਂ ਬਾਅਦ, ਇਹ ਪੁਸ਼ਟੀ ਹੋਈ ਕਿ ਪਹਿਲਗਾਮ ਹਮਲਾ ਇਨ੍ਹਾਂ ਰਾਈਫਲਾਂ ਨਾਲ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















