Amritsar: ਅਜਨਾਲਾ ‘ਚ ਫਾਇਰ ਸਟੇਸ਼ਨ ਅਪਗਰੇਡ ਕਰਨ ਲਈ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ- ਕੁਲਦੀਪ ਧਾਲੀਵਾਲ
ਅਜਨਾਲਾ , 25 ਜੁਲਾਈ 2025 (ਵਿਸ਼ਵ ਵਾਰਤਾ) – ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (Amritsar) ਨੇ ਨਗਰ ਕੌਂਸਲ ਅਜਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜਨਾਲਾ ਵਿੱਚ ਫਾਇਰ ਸਟੇਸ਼ਨ ਦੇ ਅਪਗਰੇਡ ਲਈ ਪੰਜਾਬ ਸਰਕਾਰ ਵੱਲੋਂ 1.98 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਜਿਸ ਨਾਲ ਇੱਕ ਨਵੀਂ ਗੱਡੀ ਵੀ ਖਰੀਦੀ ਜਾਵੇਗੀ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਿਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਜਨਾਲਾ ਸ਼ਹਿਰ (Amritsar) ਦੀਆਂ ਗਲੀਆਂ ਨਾਲੀਆਂ ਲਈ ਸਰਕਾਰ ਵੱਲੋਂ ਪ੍ਰਵਾਨ ਕੀਤੇ ਗਏ 9 ਕਰੋੜ ਰੁਪਏ ਵਿੱਚੋਂ ਦੂਸਰੀ ਕਿਸਤ ਵੀ ਤਿੰਨ ਕਰੋੜ ਰੁਪਏ ਦੀ ਪ੍ਰਾਪਤ ਹੋ ਚੁੱਕੀ ਹੈ। ਧਾਲੀਵਾਲ ਨੇ ਦੱਸਿਆ ਕਿ ਰਮਦਾਸ ਨਗਰ ਕੌਂਸਲ ਲਈ ਸਰਕਾਰ ਵੱਲੋਂ ਡੇਢ ਕਰੋੜ ਰੁਪਏ ਦੀ ਰਾਸ਼ੀ ਕੰਮ ਕਰਵਾਉਣ ਲਈ ਆ ਚੁੱਕੀ ਹੈ ।

ਉਹਨਾਂ ਅਜਨਾਲਾ (Amritsar) ਵਿੱਚ ਲੱਗਣ ਵਾਲੀਆਂ 260 ਸਟਰੀਟ ਲਾਈਟਾਂ ਬਾਰੇ ਗੱਲ ਕਰਦੇ ਦੱਸਿਆ ਕਿ ਇਸ ਕੰਮ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ 92.72 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਸੀ ਪਰ ਅਸੀਂ ਟੈਂਡਰ ਲਗਾ ਕੇ ਇਹ ਕੰਮ ਕਰਵਾਇਆ ਜੋ ਕਿ 28.76 ਪਤੀਸ਼ਤ ਘਾਟੇ ਉੱਤੇ ਅਲਾਟ ਹੋਇਆ, ਜਿਸ ਨਾਲ ਸਰਕਾਰ ਦਾ 26.67 ਲੱਖ ਰੁਪਆ ਬਚਿਆ ਹੈ। ਉਹਨਾਂ ਦੱਸਿਆ ਕਿ ਇਹ ਸਟਰੀਟ ਲਾਈਟ ਪੋਲ ਸਾਢੇ ਅੱਠ ਫੁੱਟ ਉੱਚਾ ਹੋਵੇਗਾ ਅਤੇ 130 ਕਿਲੋ ਦੇ ਕਰੀਬ ਭਾਰਾ ਹੋਵੇਗਾ ।
ਉਹਨਾਂ ਸ਼ਹਿਰ ਵਿੱਚ ਲੱਗਦੇ ਟਰੈਫਿਕ ਜਾਮ ਲਈ ਕਸੂਰਵਾਰ ਦੁਕਾਨਦਾਰਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਉਹ ਅਗਲੇ 48 ਘੰਟਿਆਂ ਵਿੱਚ ਜਾਂ ਤਾਂ ਆਪਣਾ ਸਮਾਨ ਸਮੇਟ ਲੈਣ ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ । ਉਹਨਾਂ ਕਿਹਾ ਕਿ ਅਜਨਾਲੇ ਦੇ ਬਾਈਪਾਸ ਉਸਾਰੀ ਅਧੀਨ ਹਨ ਅਤੇ ਜਦ ਉਹ ਬਣ ਗਏ ਤਾਂ ਸਥਿਤੀ ਹੋਰ ਹੋਵੇਗੀ ਪਰ ਅੱਜ ਸ਼ਹਿਰ ਦੀਆਂ ਸੜਕਾਂ ਸਾਫ ਰੱਖਣ ਦੀ ਲੋੜ ਹੈ ਸੋ ਇਸ ਲਈ ਸਾਰੇ ਇੱਕ ਟੀਮ ਵਜੋਂ ਕੰਮ ਕਰੋ।
ਅਜਨਾਲਾ ਸ਼ਹਿਰ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਸਰਕਾਰ ਵੱਲੋਂ 92.72 ਲੱਖ ਰੁਪਏ ਮਨਜ਼ੂਰ ਕੀਤੇ ਗਏ ਸਨ ਪਰ ਟੈਂਡਰ ਦੀ ਅਲਾਟਮੈਂਟ 66.05 ਲੱਖ ਰੁਪਏ ਵਿਚ ਕਰਕੇ 26.67 ਲੱਖ ਰੁਪਏ ਬਚਤ ਕਰਕੇ ਸਰਕਾਰ ਨੂੰ ਦਿੱਤੇ ਗਏ ਹਨ I
ਅਜਨਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ 3 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਈ ਅਜਨਾਲਾ ਵਿੱਚ ਫਾਇਰ ਸਟੇਸ਼ਨ ਦੇ ਨਵ-ਨਿਰਮਾਣ ਲਈ 1.90 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ। ਜਲਦੀ ਹੀ ਅਜਨਾਲਾ ਨੂੰ ਨਵਾਂ ਫਾਇਰ ਸਟੇਸ਼ਨ ਅਤੇ ਇੱਕ ਹੋਰ ਫਾਇਰ ਬ੍ਰਿਗੇਡ ਦੀ ਗੱਡੀ ਮਿਲੇਗੀ I
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























