Punjab ਸਰਕਾਰ ਵੱਲੋਂ ਪ੍ਰਮੋਟ ਕੀਤੇ ਗਏ 8 IPS ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ
ਕਿਹੜੇ ਅਧਿਕਾਰੀ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ; ਪੜ੍ਹੋ ਪੂਰੀ ਸੂਚੀ

ਚੰਡੀਗੜ੍ਹ, 16 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਸਰਕਾਰ (Punjab) ਨੇ ਹਾਲ ਹੀ ਵਿੱਚ ਪੁਲਿਸ ਵਿਭਾਗ (Punjab) ਵਿੱਚ ਮਹੱਤਵਪੂਰਨ ਫੇਰਬਦਲ ਕੀਤੇ ਹਨ। ਰਾਜ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੁਆਰਾ ਤਰੱਕੀ ਪ੍ਰਾਪਤ 8 ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਹੁਣ ਨਵੇਂ ਵਿਭਾਗਾਂ ਦਾ ਚਾਰਜ ਸੌਂਪਿਆ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਨਰੇਸ਼ ਕੁਮਾਰ ਨੂੰ ਸਪੈਸ਼ਲ ਡੀਜੀਪੀ ਹਿਊਮਨ ਰਾਈਟਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਮ ਸਿੰਘ ਨੂੰ ਸਪੈਸ਼ਲ ਡੀਜੀਪੀ ਟੈਕਨੀਕਲ ਸਪੋਰਟ ਸਰਵਿਸਿਜ਼ ਪੰਜਾਬ, ਐਸਐਸ ਸ਼੍ਰੀ ਵਾਸਤਵ ਨੂੰ ਸਪੈਸ਼ਲ ਡੀਜੀਪੀ ਸਕਿਓਰਿਟੀ ਪੰਜਾਬ, ਅਤੇ ਅਨੀਤਾ ਪੁੰਜ ਨੂੰ ਸਪੈਸ਼ਲ ਡੀਜੀਪੀ ਕਮ ਡਾਇਰੈਕਟਰ ਐਮਆਰਐਸ ਪੀਪੀਏ ਨਿਯੁਕਤ ਕੀਤਾ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















