ਜਲੰਧਰ, 3 ਜਨਵਰੀ (ਵਿਸ਼ਵ ਵਾਰਤਾ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਪਹੁੰਚੇ, ਜਿਥੇ ਉਹਨਾਂ ਨੇ 106ਵੀਂ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਜੈ ਅਨੁਸੰਧਾਨ ਦਾ ਨਾਅਰਾ ਵੀ ਦਿੱਤਾ। ਉਹਨਾਂ ਕਿਹਾ ਕਿ ਜੈ ਕਿਸਾਨ, ਜੈ ਜਵਾਨ, ਜੈ ਵਿਗਿਆਨ ਜੁੜਿਆ। ਮੈਂ ਸਮਝਦਾ ਹਾਂ ਕਿ ਹੁਣ ਸਮਾਂ ਇਕ ਕਦਮ ਅੱਗ ਵਧਣ ਦਾ ਹੈ, ਇਸ ਲਈ ਮੈਂ ਇਸ ਨਾਅਰੇ ਵਿਚ ਜੈ ਅਨੁਸੰਧਾਨ ਵੀ ਜੋੜਣਾ ਚਾਹੁੰਦਾ ਹੈ।
ਉਹਨਾਂ ਕਿਹਾ ਕਿ ਵਿਗਿਆਨ ਦੁਆਰਾ ਕਿਸਾਨਾਂ ਦੀ ਮਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਵਿਗਿਆਨ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ ਅਤੇ ਹੁਣ ਵਿਗਿਆਨ ਦੁਆਰਾ ਕਿਸਾਨਾਂ ਦਾ ਵੀ ਹਰ ਖੇਤਰ ਵਿਚ ਤਰੱਕੀ ਕੀਤੀ ਜਾਵੇਗੀ।