India Vs England : ਐਂਡਰਸਨ-ਤੇਂਦੁਲਕਰ ਟਰਾਫੀ ; ਲਾਰਡਜ਼ ਟੈਸਟ ਦਾ ਅੱਜ ਹੈ ਦੂਜਾ ਦਿਨ

ਚੰਡੀਗੜ੍ਹ, 11ਜੁਲਾਈ(ਵਿਸ਼ਵ ਵਾਰਤਾ) India Vs England : ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਭਾਰਤ ਅਤੇ ਇੰਗਲੈਂਡ ਵਿਚਾਲੇ ਲੰਡਨ ਦੇ ਲਾਰਡਜ਼ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।

ਵੀਰਵਾਰ(10ਜੁਲਾਈ) ਨੂੰ ਮੈਚ ਦੇ ਪਹਿਲੇ ਦਿਨ ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਦਿਨ ਦੇ ਖੇਡ ਦੇ ਅੰਤ ਤੱਕ 4 ਵਿਕਟਾਂ ਦੇ ਨੁਕਸਾਨ ‘ਤੇ 251 ਦੌੜਾਂ ਬਣਾਈਆਂ ਹਨ। ਅੱਜ ਮੈਚ ਦਾ ਦੂਜਾ ਦਿਨ ਹੈ ਤੇ ਅੱਜ ਦਾ ਖੇਡ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ।
ਮੈਚ ਦੇ ਪਹਿਲੇ ਦਿਨ ਜੋਅ ਰੂਟ 99 ਅਤੇ ਬੇਨ ਸਟੋਕਸ 39 ਦੌੜਾਂ ਬਣਾ ਕੇ ਅਜੇਤੂ ਵਾਪਸ ਪਰਤੇ। ਦੋਵਾਂ ਨੇ 5ਵੀਂ ਵਿਕਟ ਲਈ 170 ਗੇਂਦਾਂ ‘ਤੇ 79 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਉਹ ਅੱਜ ਖੇਡ ਨੂੰ ਅੱਗੇ ਵਧਾਉਣਗੇ।
ਦੱਸ ਦਈਏ ਕਿ ਮੈਚ ਦੇ ਪਹਿਲੇ ਦਿਨ ਪਹਿਲੇ ਸੈਸ਼ਨ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਨ ਤੋਂ ਬਾਅਦ, ਇੰਗਲੈਂਡ ਨੇ 2 ਵਿਕਟਾਂ ਗੁਆ ਦਿੱਤੀਆਂ। ਭਾਰਤ ਵੱਲੋਂ ਨਿਤੀਸ਼ ਕੁਮਾਰ ਰੈੱਡੀ ਨੇ 2 ਵਿਕਟਾਂ ਲਈਆਂ। ਰੈਡੀ ਨੇ ਜੈਕ ਕਰੌਲੀ ਅਤੇ ਬੇਨ ਡੱਕੇਟ ਨੂੰ ਪੈਵੇਲੀਅਨ ਭੇਜਿਆ। ਜਦਕਿ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ ਇੱਕ-ਇੱਕ ਵਿਕਟ ਮਿਲੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























