ਚੰਡੀਗੜ੍ਹ, 1 ਜਨਵਰੀ – ਸ਼ਹਿਰ ਦੇ ਪ੍ਰਸਿੱਧ ਹੋਟਲ ਵਿਚ ਵਿਦੇਸ਼ੀ ਮਹਿਲਾ ਨਾਲ ਬਲਾਤਕਾਰ ਕਰਕੇ ਫਰਾਰ ਹੋਏ ਹੋਟਲ ਦੇ ਸਾਬਕਾ ਕਰਮਚਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਉਤਰ ਪ੍ਰਦੇਸ਼ ਦੇ ਜਿਲਾ ਬਿਜਨੌਰ ਦੇ ਕੀਰਤਪੁਰ ਸਥਿਤ ਮੁਹੱਲਾ ਖੋਖਾਰਾ ਦਾ ਰਹਿਣ ਵਾਲਾ 28 ਸਾਲਾ ਫਰਹਾਨ-ਉਜ-ਜਮਾ ਹੈ।
ਪੁਲਿਸ ਨੇ ਦੋਸ਼ੀ ਨੂੰ ਕਿਸ਼ਨਗੜ ਦੇ ਚੌਕ ਨੇੜੇ ਤੋਂ ਗ੍ਰਿਫਤਾਰ ਕੀਤਾ। ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਦੱਸਣਯੋਗ ਹੈ ਕਿ ਟੂਰਿਸਟ ਵੀਜਾ ਉਤੇ ਬ੍ਰਿਟੇਨ ਤੋਂ ਭਾਰਤ ਆਈ 38 ਸਾਲਾ ਮਹਿਲਾ ਆਪਣੇ ਪੁਰਸ਼ ਸਾਥੀ ਸਮੇਤ ਹੋਟਲ ਵਿਚ ਠਹਿਰੀ ਸੀ। ਬੀਤੀ 20 ਦਸੰਬਰ ਨੂੰ ਦੋਸ਼ੀ ਮਹਿਲਾ ਨਾਲ ਬਲਾਤਕਾਰ ਕਰਕੇ ਫਰਾਰ ਹੋ ਗਿਆ ਸੀ।