Delhi ‘ਚ ਦਿਲ ਦਹਿਲਾਉਣ ਵਾਲੀ ਘਟਨਾ: ਘਰ ਅੰਦਰੋਂ ਦੋ ਸਕੇ ਭਰਾਵਾਂ ਸਮੇਤ ਤਿੰਨ ਦੀਆਂ ਮਿਲੀਆਂ ਲਾਸ਼ਾਂ
– ਇਲਾਕੇ ‘ਚ ਸਹਿਮ ਦਾ ਮਾਹੌਲ
– ਮੌਤ ਦਾ ਕਾਰਨ ਅਜੇ ਨਹੀਂ ਹੋਇਆ ਸਪਸ਼ਟ

ਨਵੀ ਦਿੱਲੀ, 5 ਜੁਲਾਈ (ਵਿਸ਼ਵ ਵਾਰਤਾ) – ਦਿੱਲੀ (Delhi) ਦੇ ਦੱਖਣਪੁਰੀ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੱਖਣਪੁਰੀ ਇਲਾਕੇ ਦੇ ਇੱਕ ਘਰ ਵਿੱਚ ਤਿੰਨ ਲੋਕਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇੱਕੋ ਕਮਰੇ ਵਿੱਚ ਚਾਰ ਵਿਅਕਤੀ ਸੁੱਤੇ ਹੋਏ ਸਨ। ਜਿਨ੍ਹਾਂ ‘ਚੋ ਦੋ ਸਕੇ ਭਰਾ ਸਨ। ਘਟਨਾ ਦੀ ਸੂਚਨਾ ਮਿਲਣ ਦੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਮੌਤ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਡੀਸੀਪੀ ਅੰਕਿਤ ਚੌਹਾਨ ਨੇ ਦੱਸਿਆ ਕਿ ਦਿੱਲੀ ਦੇ ਸਾਊਥਪੁਰੀ ਇਲਾਕੇ ਦੇ ਇੱਕ ਘਰ ਵਿੱਚ 4 ਲੋਕ ਬੇਹੋਸ਼ ਪਾਏ ਗਏ, 3 ਦੀ ਮੌਤ ਹੋ ਗਈ, ਇੱਕ ਦਾ ਇਲਾਜ ਚੱਲ ਰਿਹਾ ਹੈ। ਡੀਸੀਪੀ ਨੇ ਘਟਨਾ ਬਾਰੇ ਦੱਸਿਆ, “ਸਾਨੂੰ ਇੱਕ ਫੋਨ ਆਇਆ, ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸਦਾ ਭਰਾ ਗੇਟ ਨਹੀਂ ਖੋਲ੍ਹ ਰਿਹਾ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਚਾਰ ਲੋਕ ਬੇਸੁੱਧ ਮਿਲੇ। ਘਰ ਦੇ ਅੰਦਰ ਕੁਝ ਏਸੀ ਯੂਨਿਟ ਅਤੇ ਗੈਸ ਸਿਲੰਡਰ ਵੀ ਪਏ ਮਿਲੇ। ਨੌਜਵਾਨਾਂ ਦੀ ਉਮਰ 20-25 ਸਾਲ ਦੇ ਵਿਚਕਾਰ ਸੀ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਇੱਕ ਦਾ ਇਲਾਜ ਚੱਲ ਰਿਹਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























