ਚੰਡੀਗੜ੍ਹ, 28 ਦਸੰਬਰ (ਵਿਸ਼ਵ ਵਾਰਤਾ)- ਉੱਤਰ ਭਾਰਤ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਅੱਜ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਵਾਪਰੇ ਵੱਡੇ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੋ ਟਵੇਰਾ ਗੱਡੀਆਂ ਵਿਚ ਸਵਾਰ ਕਵਿਤਾ ਕਪੂਰ (36), ਰੰਜਨਾ (18), ਹਰਸ਼ਿਤਾ (9), ਆਸ਼ਾ ਰਾਣੀ (46), ਪਯੂਸ਼ (5) ਜੋ ਕਿ ਚੰਡੀਗੜ੍ਹ ਦੇ ਸੈਕਟਰ 30 ਦੇ ਰਹਿਣ ਵਾਲੇ ਸਨ ਅਤੇ ਸੁਨੀਤਾ, ਰੇਣੂਕਾ ਸ਼ਰਮਾ ਅਤੇ ਪਲਕ ਵਾਸੀ ਚੰਡੀਗੜ੍ਹ, ਜੋ ਚੰਡੀਗੜ੍ਹ ਤੋਂ ਵ੍ਰਿੰਦਾਵਣ ਜਾ ਰਹੇ ਸਨ, ਅੰਬਾਲਾ ਰੋਡ ਉਤੇ ਡਾਈਵ ਇਨ-22 ਰਿਸੋਰਟ ਅੰਬਾਲਾ ਦੇ ਸਾਹਮਣੇ ਇੱਕ ਗੱਡੀ ਖਰਾਬ ਹੋ ਗਈ। ਪਿੱਛੇ ਤੋਂ ਇੱਕ ਅਣਪਛਾਤੇ ਟਰਾਲੇ ਨੇ ਦੋਨਾਂ ਗੱਡੀਆਂ ਨੂੰ ਟੱਕਰ ਮਾਰ ਦਿਤੀ। ਇਸ ਟੱਕਰ ਵਿਚ ਕਵਿਤਾ ਕਪੂਰ, ਰੰਜਨਾ, ਹਰਸ਼ਿਤਾ, ਆਸ਼ਾ ਰਾਣੀ, ਪਯੂਸ਼ ਤੇ ਗੱਡੀ ਦਾ ਡਰਾਈਵਰ ਸੁਰੇਸ਼ ਕੁਮਾਰ ਦੀ ਮੌਤ ਹੋ ਗਈ। ਜਦਕਿ ਸੁਨੀਤਾ, ਰੇਣੂਕਾ ਸ਼ਰਮਾ ਅਤੇ ਪਲਕ ਨੂੰ ਡਾਕਟਰਾਂ ਵਲੋਂ ਪੀਜੀਆਈ ਚੰਡੀਗੜ ਰੈਫਰ ਕੀਤਾ ਹੈ।