Wrestler ਵਿਨੇਸ਼ ਫੋਗਾਟ ਦੇ ਘਰ ਆਈਆਂ ਖੁਸ਼ੀਆਂ; ਬਣੀ ਮਾਂ

ਹਰਿਆਣਾ, 1 ਜੁਲਾਈ (ਵਿਸ਼ਵ ਵਾਰਤਾ) ਹਰਿਆਣਾ ਦੀ ਪਹਿਲਵਾਨ ਅਤੇ ਜੁਲਾਨਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਮਾਂ ਬਣ ਗਈ ਹੈ। ਉਨ੍ਹਾਂ ਨੇ ਮੰਗਲਵਾਰ ਸਵੇਰੇ 9 ਵਜੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ। ਵਿਨੇਸ਼ ਨੂੰ ਕੱਲ੍ਹ ਸ਼ਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਿਨੇਸ਼ ਦੇ ਸਹੁਰੇ ਰਾਜਪਾਲ ਰਾਠੀ ਨੇ ਦੱਸਿਆ ਕਿ ਡਿਲੀਵਰੀ ਆਪ੍ਰੇਸ਼ਨ ਰਾਹੀਂ ਹੋਈ ਹੈ। ਇਸ ਵੇਲੇ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਵਿਨੇਸ਼ ਨੇ 6 ਮਾਰਚ, 2025 ਨੂੰ ਆਪਣੇ ਗਰਭਵਤੀ ਹੋਣ ਬਾਰੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਜਾਣਕਾਰੀ ਦਿੱਤੀ ਸੀ। ਇਸ ਪੋਸਟ ਵਿੱਚ, ਉਸਨੇ ਆਪਣੇ ਪਤੀ ਸੋਮਵੀਰ ਰਾਠੀ ਨਾਲ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨਾਂ ਨੇ ਲਿਖਿਆ – “ਸਾਡੀ ਪ੍ਰੇਮ ਕਹਾਣੀ ਇੱਕ ਨਵੇਂ ਅਧਿਆਏ ਦੇ ਨਾਲ ਅੱਗੇ ਵਧ ਰਹੀ ਹੈ।”ਫੋਟੋ ਵਿੱਚ ਦਿਲ ਵਾਲਾ ਇਮੋਜੀ ਅਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਵੀ ਸਨ, ਜੋ ਉਨ੍ਹਾਂ ਦੇ ਨਵੇਂ ਸਫ਼ਰ ‘ਤੇ ਉਨ੍ਹਾਂ ਦੀ ਖੁਸ਼ੀ ਨੂੰ ਸਪਸ਼ਟ ਤੌਰ ‘ਤੇ ਦਰਸਾ ਰਹੇ ਸਨ।























