Puri Jagannath Rath Yatra: ਜਗਨਨਾਥ ਰੱਥ ਯਾਤਰਾ ‘ਚ ਸ਼ਰਧਾਲੂਆਂ ਦਾ ਆਇਆ ਹੜ੍ਹ
– ਜਾਣੋ ਕਿਉਂ ਸੋਨੇ ਦੇ ਝਾੜੂ ਨਾਲ ਕੀਤਾ ਜਾਂਦਾ ਰੱਥ ਯਾਤਰਾ ਵਾਲਾ ਰਸਤਾ ਸਾਫ਼?

ਓਡੀਸ਼ਾ, 27 ਜੂਨ (ਵਿਸ਼ਵ ਵਾਰਤਾ): ਭਗਵਾਨ ਜਗਨਨਾਥ ਦੀ ਰੱਥ ਯਾਤਰਾ (Puri Jagannath Rath Yatra) ਓਡੀਸ਼ਾ ਦੇ ਪੁਰੀ ਤੋਂ ਸ਼ੁਰੂ ਹੋ ਰਹੀ ਹੈ। ਇਹ ਸ਼ਾਨਦਾਰ ਯਾਤਰਾ ਪੁਰੀ ਦੇ ਜਗਨਨਾਥ ਮੰਦਰ ਤੋਂ ਸ਼ੁਰੂ ਹੁੰਦੀ ਹੈ ਅਤੇ ਗੁੰਡੀਚਾ ਮੰਦਰ ਤੱਕ ਜਾਂਦੀ ਹੈ।। ਸਵੇਰੇ 6 ਵਜੇ ਭਗਵਾਨ ਜਗਨਨਾਥ ਦੀ ਮੰਗਲਾ ਆਰਤੀ ਤੋਂ ਬਾਅਦ, ਸ਼ਿੰਗਾਰ ਕੀਤਾ ਗਿਆ। ਫਿਰ ਖਿਚੜੀ ਪ੍ਰਸ਼ਾਦ ਵਜੋਂ ਭੇਟ ਕੀਤੀ ਗਈ। ਰੋਜ਼ਾਨਾ ਪੂਜਾ ਅਤੇ ਰਸਮਾਂ ਤੋਂ ਬਾਅਦ, ਭਗਵਾਨ ਨੂੰ ਮੰਦਰ ਤੋਂ ਬਾਹਰ ਲਿਆਉਣ ਦੀਆਂ ਰਸਮਾਂ ਸਵੇਰੇ 9:30 ਵਜੇ ਸ਼ੁਰੂ ਹੋਈਆਂ। ਰੱਥਾਂ ਦੀ ਪੂਜਾ ਕਰਨ ਤੋਂ ਬਾਅਦ, ਬਲਭੱਦਰ, ਭੈਣ ਸੁਭੱਦਰਾ ਅਤੇ ਭਗਵਾਨ ਜਗਨਨਾਥ ਨੂੰ ਰੱਥ ਵਿੱਚ ਬਿਠਾਇਆ ਜਾਵੇਗਾ।
ਇਹ ਆਸਥਾ ਦੀ ਇੱਕ ਅਜਿਹੀ ਤਸਵੀਰ ਹੁੰਦੀ ਹੈ ਜਿਸ ਵਿੱਚ ਸ਼ਰਧਾਲੂ ਨਾ ਸਿਰਫ਼ ਪਰਮਾਤਮਾ ਦੇ ਦਰਸ਼ਨ ਕਰਨ ਆਉਂਦੇ ਹਨ, ਸਗੋਂ ਆਪਣੇ ਹੱਥਾਂ ਨਾਲ ਰਥ ਖਿੱਚ ਕੇ ਰਸਤਾ ਵੀ ਦਿਖਾਉਂਦੇ ਹਨ। ਪੁਰੀ ਵਿੱਚ ਰੱਥ ਯਾਤਰਾ ਦੌਰਾਨ, ਜਦੋਂ ਗਜਪਤੀ ਮਹਾਰਾਜ ਭਗਵਾਨ ਜਗਨਨਾਥ, ਬਲਭਦਰ ਅਤੇ ਸੁਭਦਰਾ ਦੇ ਰੱਥਾਂ ਦੇ ਸਾਹਮਣੇ ਵਾਲੇ ਖੇਤਰ ਨੂੰ ਸੋਨੇ ਦੇ ਝਾੜੂ ਨਾਲ ਸਾਫ਼ ਕਰਦੇ ਹਨ, ਤਾਂ ਇਹ ਸਿਰਫ਼ ਇੱਕ ਰਸਮ ਨਹੀਂ ਹੈ, ਸਗੋਂ ਇੱਕ ਡੂੰਘੀ ਅਧਿਆਤਮਿਕ ਭਾਵਨਾ ਅਤੇ ਸਮਾਜਿਕ ਸੰਦੇਸ਼ ਨਾਲ ਭਰੀ ਇੱਕ ਪਰੰਪਰਾ ਹੈ।
ਦਰਅਸਲ, ਧਾਰਮਿਕ ਰਸਮਾਂ ਵਿੱਚ ਸੋਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਰੱਥ ਯਾਤਰਾ ਦੌਰਾਨ ਸੋਨੇ ਦੇ ਝਾੜੂ ਨਾਲ ਪ੍ਰਭੂ ਦੀ ਯਾਤਰਾ ਦੇ ਰਸਤੇ ਨੂੰ ਸਾਫ਼ ਕਰਨਾ ਅਧਿਆਤਮਿਕ ਸ਼ੁੱਧਤਾ ਦਾ ਪ੍ਰਤੀਕ ਹੈ। ਇਹ ਮੰਨਿਆ ਜਾਂਦਾ ਹੈ ਕਿ ਸੋਨੇ ਦੇ ਝਾੜੂ ਨਾਲ ਸਫਾਈ ਕਰਨ ਨਾਲ ਸਕਾਰਾਤਮਕ ਊਰਜਾ ਫੈਲਦੀ ਹੈ। ਹਮੇਸ਼ਾ ਤੋਂ ਹੀ ਪੁਰੀ ਦੇ ਵੰਸ਼ਜ ਰਾਜੇ ਰੱਥ ਯਾਤਰਾ ਦੌਰਾਨ ਸੁਨਹਿਰੀ ਝਾੜੂ ਨਾਲ ਭਗਵਾਨ ਦੇ ਰੱਥ ਯਾਤਰਾ ਅੱਗੇ ਸਫਾਈ ਕਰਦੇ ਆ ਰਹੇ ਹਨ। ਪੁਰੀ ਦੀਆਂ ਪਵਿੱਤਰ ਪਰੰਪਰਾਵਾਂ ਵਿੱਚ, ਗਜਪਤੀ ਮਹਾਰਾਜ ਦਾ ਸਥਾਨ ਸਿਰਫ਼ ਇੱਕ ਰਾਜੇ ਦਾ ਨਹੀਂ ਸਗੋਂ ਸੇਵਾ ਅਤੇ ਸਮਰਪਣ ਦੇ ਰੂਪ ਦਾ ਹੈ। ਇਸ ਵੇਲੇ ਗਜਪਤੀ ਮਹਾਰਾਜਾ ਦਿਵਿਆਸਿੰਘ ਦੇਵ ਇਹ ਸ਼ਾਨਦਾਰ ਭੂਮਿਕਾ ਨਿਭਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























