Sardaar Ji-3 movie: ਪਾਕਿ ਅਦਾਕਾਰਾ ਹਨੀਆ ਆਮਿਰ ਦੇ ਸਮਰਥਨ ‘ਚ ਆਈ ਰਾਖੀ ਸਾਵੰਤ
– ਲੋਕਾਂ ਨੂੰ ਫਿਲਮ ਦੇਖਣ ਦੀ ਵੀ ਕੀਤੀ ਅਪੀਲ

ਮੁੰਬਈ, 27 ਜੂਨ (ਵਿਸ਼ਵ ਵਾਰਤਾ): ਪੰਜਾਬੀ ਗਾਇਕ – ਅਦਾਕਾਰ ਦਿਲਜੀਤ ਦੋਸਾਂਝ ਅਤੇ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਫਿਲਮ ‘ਸਰਦਾਰਜੀ 3’ (Sardaar Ji-3 movie) ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਇਸ ਵਿਚਾਲੇ ਹੀ ਅਦਾਕਾਰਾ ਰਾਖੀ ਸਾਵੰਤ ਨੇ ਫਿਲਮ ਅਤੇ ਹਨੀਆ ਆਮਿਰ ਦਾ ਸਮਰਥਨ ਕੀਤਾ ਹੈ।
ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ‘ਸਰਦਾਰ ਜੀ 3’ ਦੀ ਇੱਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ, ਅਤੇ ਸਾਰਿਆਂ ਨੂੰ ਇਸ ਫਿਲਮ ਨੂੰ ਦੇਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਰਾਖੀ ਨੇ ਹਨੀਆ ਆਮਿਰ ਨੂੰ ‘ਸਵੀਟਹਾਰਟ’ ਕਿਹਾ ਅਤੇ ਬਾਲੀਵੁੱਡ ਵਿੱਚ ਐਂਟਰੀ ‘ਤੇ ਵਧਾਈ ਦਿੱਤੀ।
ਰਾਖੀ ਸਾਵੰਤ ਨੇ ਇੰਸਟਾਗ੍ਰਾਮ ‘ਤੇ ਫਿਲਮ ਦੀ ਇੱਕ ਵੀਡੀਓ ਕਲਿੱਪ ਸਾਂਝੀ ਕਰਦੇ ਹੋਏ ਲਿਖਿਆ – “ਸਾਰਿਆਂ ਨੂੰ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ। ਹਾਨੀਆ ਆਮਿਰ ‘ਸਰਦਾਰਜੀ 3’ ਨਾਲ ਡੈਬਿਊ ਕਰ ਰਹੀ ਹੈ। ਸਾਰਿਆਂ ਨੂੰ ਉਸਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਉਹ ਮੇਰੀ ਮਨਪਸੰਦ ਹੈ। ਵਧਾਈ ਹਾਨੀਆ, ਅੱਲ੍ਹਾ ਤੁਹਾਨੂੰ ਅਸ਼ੀਰਵਾਦ ਦੇਵੇ।”
ਰਾਖੀ ਨੇ ਇਸ ਤੋਂ ਪਹਿਲਾਂ ਵੀ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਸਨੇ ਹਨੀਆ ਦਾ ਵੀਡੀਓ ਸਾਂਝਾ ਕੀਤਾ ਸੀ ਅਤੇ ਲਿਖਿਆ ਸੀ, “ਵਧਾਈਆਂ ਹਨੀਆ ਆਮਿਰ। ਤੁਸੀਂ ਬਾਲੀਵੁੱਡ ਵਿੱਚ ਆ ਗਏ ਹੋ। ਦਿਲਜੀਤ ਦੋਸਾਂਝ ਨੂੰ ਵੀ ‘ਸਰਦਾਰਜੀ 3’ ਲਈ ਵਧਾਈਆਂ।” ਪਰ ਰਾਖੀ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ, ਯੂਜ਼ਰਸ ਭੜਕ ਗਏ ਅਤੇ ਉਸਨੂੰ ਅਨਫਾਲੋ ਕਰਨ ਦੀ ਮੰਗ ਕਰਨ ਲੱਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























