Haryana ‘ਚ ਐਨਆਈਏ ਦੀ RAID
– ਪੁਲਿਸ ਮੁਲਾਜ਼ਮ ਸਮੇਤ ਦੋ ਘਰਾਂ ਵਿੱਚ ਘੰਟਿਆਂਬੱਧੀ ਕੀਤੀ ਜਾਂਚ

ਹਰਿਆਣਾ, 26 ਜੂਨ (ਵਿਸ਼ਵ ਵਾਰਤਾ): ਹਰਿਆਣਾ (Haryana) ਦੇ ਕਰਨਾਲ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਵਿਦੇਸ਼ੀ ਫੰਡਿੰਗ ਦੇ ਸ਼ੱਕ ਵਿੱਚ RK ਪੁਰਮ ਅਤੇ ਕਰਨਾਲ ਪੁਲਿਸ ਲਾਈਨ ਵਿੱਚ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। RK ਪੁਰਮ ਵਿੱਚ, ਟੀਮ ਅਸ਼ੋਕ ਭਾਟੀਆ ਦੇ ਘਰ ਪਹੁੰਚੀ ਅਤੇ ਲਗਭਗ ਤਿੰਨ ਘੰਟੇ ਜਾਂਚ ਕੀਤੀ। ਇਸ ਤੋਂ ਬਾਅਦ NIA ਟੀਮ ਪੁਲਿਸ ਲਾਈਨ ਵਿੱਚ ਇੱਕ ਪੁਲਿਸ ਕਰਮਚਾਰੀ ਮਹਾਂਵੀਰ ਦੇ ਘਰ ਪਹੁੰਚੀ ਅਤੇ ਘੰਟਿਆਂਬੱਧੀ ਜਾਂਚ ਤੋਂ ਬਾਅਦ ਰਵਾਨਾ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 5 ਵਜੇ ਦੇ ਕਰੀਬ, ਐਨਆਈਏ ਦੀ ਟੀਮ ਆਰਕੇ ਪੁਰਮ ਇਲਾਕੇ ਵਿੱਚ ਰਹਿਣ ਵਾਲੇ ਅਸ਼ੋਕ ਭਾਟੀਆ ਦੇ ਘਰ ਪਹੁੰਚੀ। ਹਰਿਆਣਾ ਪੁਲਿਸ ਦੇ ਕਰਮਚਾਰੀ ਵੀ ਟੀਮ ਦੇ ਨਾਲ ਸਨ। ਇਹ ਕਾਰਵਾਈ ਸਵੇਰੇ 5 ਵਜੇ ਤੋਂ ਲਗਭਗ ਤਿੰਨ ਘੰਟੇ ਤੱਕ ਜਾਰੀ ਰਹੀ। ਇਸ ਦੌਰਾਨ ਟੀਮ ਨੇ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਉਪਕਰਣਾਂ ਦੀ ਜਾਂਚ ਕੀਤੀ।
ਐਨਆਈਏ ਦੀ ਟੀਮ ਨੇ ਕਰਨਾਲ ਪੁਲਿਸ ਲਾਈਨ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਮਹਾਵੀਰ ਦੇ ਘਰ ਦੀ ਵੀ ਤਲਾਸ਼ੀ ਲਈ। ਪੁਲਿਸ ਮੁਲਾਜ਼ਮ ਦਾ ਪੁੱਤਰ ਅਤੇ ਆਰਕੇ ਪੁਰਮ ਦੇ ਰਹਿਣ ਵਾਲੇ ਅਸ਼ੋਕ ਭਾਟੀਆ ਦਾ ਪੁੱਤਰ ਦੋਵੇਂ ਵਿਦੇਸ਼ ਵਿੱਚ ਰਹਿੰਦੇ ਹਨ। ਦੋਵਾਂ ਨੇ ਇਕ ਅਪਰਾਧ ਦੇ ਦੋਸ਼ੀ ਵਿਅਕਤੀ ਨੂੰ ਫੰਡ ਟ੍ਰਾਂਸਫਰ ਕੀਤੇ ਹਨ ਜਾਂ ਨਹੀਂ ਇਸ ਸੰਬੰਧੀ ਐਨਆਈਏ ਦੀ ਟੀਮ ਪੂਰੀ ਜਾਂਚ ਕਰਨ ਲਈ ਪਹੁੰਚੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















