Ludhiana West Bypoll Results 2025: ਸੰਜੀਵ ਅਰੋੜਾ ਦੀ ਲੀਡ 7000 ਤੋਂ ਪਾਰ, ‘ਆਪ’ ਦਫ਼ਤਰ ਵਿਖੇ ਸਮਰਥਕਾਂ ਵੱਲੋਂ ਜਸ਼ਨ ਸ਼ੁਰੂ

ਲੁਧਿਆਣਾ, 23 ਜੂਨ (ਵਿਸ਼ਵ ਵਾਰਤਾ): ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। 11 ਵੇ ਰਾਊਂਡ ਤੋਂ ਬਾਅਦ ਵੀ ‘ਆਪ’ ਉਮੀਦਵਾਰ ਸੰਜੀਵ ਅਰੋੜਾ ਅੱਗੇ ਚੱਲ ਰਹੇ ਹਨ। ਕਾਂਗਰਸ ਦੂਜੇ ਸਥਾਨ ‘ਤੇ, ਭਾਜਪਾ ਤੀਜੇ ਸਥਾਨ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਸਥਾਨ ‘ਤੇ ਹੈ।
ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਖਾਲਸਾ ਕਾਲਜ ਵਿੱਚ ਜਾਰੀ ਹੈ। ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ। 11ਵੇਂ ਗੇੜ ਵਿੱਚ ‘ਆਪ’ ਦੀ ਲੀਡ ਹੋਰ ਵਧੀ ਹੈ। ‘ਆਪ’ ਦੀ ਲੀਡ ਵੱਧ ਕੇ 7000 ਤੋਂ ਪਾਰ ਹੋ ਗਈ ਹੈ। ਜਿਸ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਸੀਟ ਆਪ ਹਿੱਸੇ ਆਉਂਦੀ ਨਜ਼ਰ ਆ ਰਹੀ ਹੈ ਆਪ ਸਮਰਥਕਾਂ ਨੇ ਵੀ ਪਾਰਟੀ ਦਫਤਰ ਵਿਖੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ
11 ਵਾਂ ਗੇੜ
ਸੰਜੀਵ ਅਰੋੜਾ (AAP): 26526
ਭਾਰਤ ਭੂਸ਼ਣ ਆਸ਼ੂ (Congress) : 19654
ਜੀਵਨ ਗੁਪਤਾ (BJP): 15518
ਪਰਉਪਕਾਰ ਸਿੰਘ ਘੁੰਮਣ (SAD) : 5862
10ਵਾਂ ਗੇੜ
ਆਪ : 24919
ਕਾਂਗਰਸ: 18894
ਭਾਜਪਾ : 15105
ਸ਼੍ਰੋਮਣੀ ਅਕਾਲੀ ਦਲ : 5239
ਨੌਵਾਂ ਗੇੜ
ਸੰਜੀਵ ਅਰੋੜਾ (AAP): 22240
ਭਾਰਤ ਭੂਸ਼ਣ ਆਸ਼ੂ (Congress) : 17489
ਜੀਵਨ ਗੁਪਤਾ (BJP): 13906
ਪਰਉਪਕਾਰ ਸਿੰਘ ਘੁੰਮਣ (SAD) : 4774
8ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ –
ਸੰਜੀਵ ਅਰੋੜਾ (AAP): 19,615
ਭਾਰਤ ਭੂਸ਼ਣ ਆਸ਼ੂ (Congress) : 16054
ਜੀਵਨ ਗੁਪਤਾ (BJP): 12,788
ਪਰਉਪਕਾਰ ਸਿੰਘ ਘੁੰਮਣ (SAD) : 4352
ਸੱਤਵਾਂ ਗੇੜ
‘ਆਪ’ – 17358
ਕਾਂਗਰਸ – 14086
ਭਾਜਪਾ – 11,839
ਸ਼੍ਰੋਮਣੀ ਅਕਾਲੀ ਦਲ – 3706
ਛੇਵਾਂ ਗੇੜ
‘ਆਪ’ – 14483
ਕਾਂਗਰਸ – 12200
ਭਾਜਪਾ – 10703
ਸ਼੍ਰੋਮਣੀ ਅਕਾਲੀ ਦਲ – 3283
ਪੰਜਵਾਂ ਗੇੜ –
‘ਆਪ’ – 12320
ਕਾਂਗਰਸ -9816
ਭਾਜਪਾ – 8831
ਸ਼੍ਰੋਮਣੀ ਅਕਾਲੀ ਦਲ – 2959
ਚੌਥਾ ਗੇੜ –
‘ਆਪ’ – 10,265
ਕਾਂਗਰਸ – 7421
ਭਾਜਪਾ – 7193
ਸ਼੍ਰੋਮਣੀ ਅਕਾਲੀ ਦਲ – 2718
ਇਸ ਤੋਂ ਪਹਿਲਾ ਤੀਜੇ ਰਾਊਂਡ ਵਿੱਚ, ਭਾਜਪਾ ਕਾਂਗਰਸ ਤੋਂ ਅੱਗੇ ਨਿਕਲ ਗਈ ਸੀ। ਕਾਂਗਰਸ ਦੇ ਆਸ਼ੂ, ਜੋ ਦੂਜੇ ਦੌਰ ਵਿੱਚ ਦੂਜੇ ਸਥਾਨ ‘ਤੇ ਸਨ, ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਤੀਜੇ ਸਥਾਨ ‘ਤੇ ਆ ਗਏ ਸਨ। ਭਾਜਪਾ ਦੇ ਜੀਵਨ ਗੁਪਤਾ ਦੂਜੇ ਸਥਾਨ ‘ਤੇ ਆ ਗਏ ਸਨ। ਪਰ ਚੱਠੇ ਰਾਊਂਡ ਦੀ ਗਿਣਤੀ ਤੋਂ ਬਾਅਦ ਕਾਂਗਰਸ ਮੁੜ ਦੂਜੇ ਸਥਾਨ ‘ਤੇ ਆ ਗਈ।
ਜ਼ਿਕਰਯੋਗ ਹੈ ਕਿ ਬੀਤੀ 19 ਜੂਨ ਨੂੰ ਵੋਟਿੰਗ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ। ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਕੁਲ 51.33% ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਇਸ ਵਾਰ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਹਨ ਪਰ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿੱਧਾ ਮੁਕਾਬਲਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























