Ludhiana West Bypoll Results 2025: 8ਵੇਂ ਰਾਊਂਡ ਦੀ ਗਿਣਤੀ ਖਤਮ
‘ਆਪ’ ਦੀ ਲੀਡ ਵਧੀ; ਦੂਜੇ ਨੰਬਰ ‘ਤੇ ਚੱਲ ਰਹੇ ਆਸ਼ੂ, ਪੜ੍ਹੋ ਪੂਰਾ ਵੇਰਵਾ

ਲੁਧਿਆਣਾ, 23 ਜੂਨ (ਵਿਸ਼ਵ ਵਾਰਤਾ): ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੇ (Ludhiana West Bypoll Results 2025) ਅੱਜ (23 ਜੂਨ) ਐਲਾਨੇ ਜਾਣਗੇ। ਇਸ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਖਾਲਸਾ ਕਾਲਜ ਵਿੱਚ ਜਾਰੀ ਹੈ। ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਜਿਨ੍ਹਾਂ ਵਿੱਚੋਂ ਅੱਠ ਗੇੜ ਦੀ ਗਿਣਤੀ ਪੂਰੀ ਹੋ ਗਈ ਹੈ। ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ।
8ਵੇਂ ਗੇੜ ਵਿੱਚ ਵੀ ‘ਆਪ’ ਦੀ ਲੀਡ ਵਧੀ ਹੈ। ‘ਆਪ’ ਦੀ ਲੀਡ ਵੱਧ ਕੇ 3558 ਹੋ ਗਈ ਹੈ।
8ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ –
ਸੰਜੀਵ ਅਰੋੜਾ (AAP): 19,615
ਭਾਰਤ ਭੂਸ਼ਣ ਆਸ਼ੂ (Congress) : 16054
ਜੀਵਨ ਗੁਪਤਾ (BJP): 12,788
ਪਰਉਪਕਾਰ ਸਿੰਘ ਘੁੰਮਣ (SAD) : 4352
ਸੱਤਵਾਂ ਗੇੜ
‘ਆਪ’ – 17358
ਕਾਂਗਰਸ – 14086
ਭਾਜਪਾ – 11,839
ਸ਼੍ਰੋਮਣੀ ਅਕਾਲੀ ਦਲ – 3706
ਛੇਵਾਂ ਗੇੜ
‘ਆਪ’ – 14483
ਕਾਂਗਰਸ – 12200
ਭਾਜਪਾ – 10703
ਸ਼੍ਰੋਮਣੀ ਅਕਾਲੀ ਦਲ – 3283
ਪੰਜਵਾਂ ਗੇੜ –
‘ਆਪ’ – 12320
ਕਾਂਗਰਸ -9816
ਭਾਜਪਾ – 8831
ਸ਼੍ਰੋਮਣੀ ਅਕਾਲੀ ਦਲ – 2959
ਚੌਥਾ ਗੇੜ –
‘ਆਪ’ – 10,265
ਕਾਂਗਰਸ – 7421
ਭਾਜਪਾ – 7193
ਸ਼੍ਰੋਮਣੀ ਅਕਾਲੀ ਦਲ – 2718
ਜ਼ਿਕਰਯੋਗ ਹੈ ਕਿ ਬੀਤੀ 19 ਜੂਨ ਨੂੰ ਵੋਟਿੰਗ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ। ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਕੁਲ 51.33% ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਇਸ ਵਾਰ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਹਨ ਪਰ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿੱਧਾ ਮੁਕਾਬਲਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























