Ludhiana west by election : ਵੋਟਿੰਗ ਹੋਈ ਸ਼ੁਰੂ

ਚੰਡੀਗੜ੍ਹ, 19 ਜੂਨ (ਵਿਸ਼ਵ ਵਾਰਤਾ)Ludhiana west by election : ਲੁਧਿਆਣਾ ਦੇ ਵਿਧਾਨ ਸਭਾ ਹਲਕੇ ਲੁਧਿਆਣਾ ਪੱਛਮੀ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ ਜੋ ਕਿ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਸੀਟ ‘ਤੇ 1,75,469 ਵੋਟਰ ਆਪਣੀ ਵੋਟ ਪਾਉਣਗੇ, ਜਿਸ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਲਈ ਅੱਜ ਦਾ ਦਿਨ ਬਹੁਤ ਅਹਿਮ ਰਹਿਣ ਵਾਲਾ ਹੈ। ਆਮ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ, ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ, ਭਾਜਪਾ ਵੱਲੋਂ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਘੁੰਮਣ ਸਮੇਤ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਨਤੀਜਿਆਂ ਦਾ ਐਲਾਨ 23 ਜੂਨ ਨੂੰ ਕੀਤਾ ਜਾਣਾ ਹੈ। ਲੁਧਿਆਣਾ ਪੱਛਮੀ ਹਲਕੇ ਵਿੱਚ ਕੁੱਲ 1,74,437 ਵੋਟਰ ਹਨ, ਜਿਨ੍ਹਾਂ ਵਿੱਚੋਂ 89,602 ਮਰਦ ਵੋਟਰ ਅਤੇ 84,825 ਮਹਿਲਾ ਵੋਟਰ ਹਨ, 10 ਵੋਟਰ ਤੀਜੇ ਲਿੰਗ (ਟਰਾਂਸਜੈਂਡਰ) ਨਾਲ ਸੰਬੰਧਿਤ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























