Punjab : ਜ਼ੀਰਕਪੁਰ ਦਾ ਨਾਮੀ ਹੋਟਲ ਬਣਿਆ ਜੂਏ ਦਾ ਅੱਡਾ! ਪੰਜਾਬ ਪੁਲਿਸ ਨੇ ਕੀਤਾ ਪਰਦਾਫਾਸ਼
16 ਲੋਕ ਕੀਤੇ ਕਾਬੂ

ਚੰਡੀਗੜ੍ਹ, 11 ਜੂਨ (ਵਿਸ਼ਵ ਵਾਰਤਾ): ਪੰਜਾਬ ਪੁਲਿਸ ਨੇ (Punjab) ਜ਼ੀਰਕਪੁਰ ਦੇ ਕੇਸੀ ਰਾਇਲ ਹੋਟਲ ਵਿੱਚ ਚੱਲ ਰਹੇ ਇੱਕ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੋਟਲ ਸਟਾਫ ਸਣੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ “ਐਸ.ਏ.ਐਸ ਨਗਰ ਪੁਲਿਸ ਵੱਲੋਂ ਖੁਫੀਆ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ, ਜ਼ੀਰਕਪੁਰ ਦੇ ਕੇ.ਸੀ ਰੋਇਲ ਹੋਟਲ ਵਿੱਚ ਚੱਲ ਰਹੇ ਇੱਕ ਜੂਏ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ। ਯੋਜਨਾਬੱਧ ਛਾਪੇਮਾਰੀ ਦੌਰਾਨ, ਹੋਟਲ ਸਟਾਫ ਸਮੇਤ 16 ਵਿਅਕਤੀਆਂ ਨੂੰ ਜੂਆ ਖੇਡਦੇ ਫੜਿਆ ਗਿਆ। ਪੁਲਿਸ ਟੀਮ ਨੇ ਮੌਕੇ ਤੋਂ 25.30 ਲੱਖ ਰੁਪਏ ਨਕਦ, 13 ਮੋਬਾਈਲ ਫੋਨ ਅਤੇ 6 ਕਾਰਾਂ ਬਰਾਮਦ ਕੀਤੀਆਂ। ਪੁਲਿਸ ਸਟੇਸ਼ਨ ਜ਼ੀਰਕਪੁਰ ਵਿਖੇ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















