ਚੰਡੀਗੜ, 13 ਦਸਬੰਰ (ਵਿਸ਼ਵ ਵਾਰਤਾ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਚੰਡੀਗੜ੍ਹ ਦੁਆਰਾ ਅੱਜ ਵਿਧਾਨ ਸਭਾ ਦੇ ਪਹਿਲੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਪੂਰਾ ਗਰਾਉਂਡ ਮੋਹਾਲੀ ਵਿਚ ਰੋਸ ਮਾਰਚ ਆਯੋਜਿਤ ਕੀਤਾ, ਜੋ ਕਿ ਵਿਧਾਨ ਸਭਾ ਵਲ ਕੂਜ ਕਰਨ ਲਈ ਸੀ ਜਿਸ ਵਿਚ ਭਾਰੀ ਗਿਣਤੀ ਵਿਚ ਪੰਜਾਬ ਤੇ ਚੰਡੀਗੜ ਦੇ ਮੁਲਾਜ਼ਮ ਸ਼ਾਮਿਲ ਹੋਏ। ਮੁਲਾਜ਼ਮਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਸਰਕਾਰ ਦੇ ਅਧੀਨ ਆਪਣੀਆਂ ਮੰਗਾਂ ਨੂੰ ਲੈ ਕੇ ਸਾਰੇ ਮੁਲਾਜਮ ਵਿਧਾਨ ਸਭਾ ਘਿਰਾਓ ਲਈ ਜਿਵੇਂ ਹੀ ਵਾਈ.ਪੀ.ਐਸ ਚੌਕ ਮੋਹਾਲੀ ਪਹੁੰਚੇ ਤਾਂ ਉਹਨਾਂ ਨੂੰ ਪੁਲਿਸ ਨੇ ਉਥੇ ਹੀ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਵਾਈ.ਪੀ.ਐੱਸ ਚੌਕ ਨੂੰ ਜਾਮ ਕਰ ਦਿਤਾ ਅਤੇ ਨਾਅਰੇਬਾਜੀ ਸ਼ੁਰੂ ਕਰ ਦਿਤੀ।
ਇਸ ਦੌਰਾਨ ਮੁੱਖ ਮੰਤਰੀ ਰਿਹਾਇਸ਼ ਤੋਂ ਮੁੱਖ ਮੰਤਰੀ ਦੇ ਆਦੇਸ਼ ਉਤੇ (ਓ.ਐੱਸ.ਡੀ) ਸੀ.ਐੱਮ ਆਫਿਸਰ ਆਨ ਸਪੈਸ਼ਨ ਡਿਊਟੀ ਅੰਕਿਤ ਬੰਸਲ ਮੌਕੇ ਉਤੇ ਆਏ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਲਿਆ।
ਓ.ਐੱਸ.ਡੀ ਅੰਕਿਤ ਬੰਸਲ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅਤੇ ਮੁੱਖ ਮੰਤਰੀ ਮੁਲਾਜਮਾਂ ਨਾਲ ਸਦਾ ਖੜੇ ਹੋਏ ਹਨ। ਅੰਕਿਤ ਬੰਸਲ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦੇ ਕਹਿਣ ਉਤੇ ਮੰਗ ਪੱਤਰ ਲੈਣ ਆਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮੁਲਾਜਮਾਂ ਲਈ ਛੇਤੀ ਹੀ ਹੋਰ ਚੰਗੇ ਕਦਮ ਚੁੱਕੇਗੀ।