• Latest
  • Trending
PUNJAB :  ਵਿਜੀਲੈਂਸ ਨੇ ਫਿਰ ਫੜ੍ਹੀ ਰਫ਼ਤਾਰ  ; ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਹੇਠ ਸਾਬਕਾ ਵਿਧਾਇਕ ਦੇ ਨੂੰਹ-ਪੁੱਤਰ, ਕਾਰਜਕਾਰੀ ਅਧਿਕਾਰੀ ਅਤੇ ਦੋ ਹੋਰਨਾਂ ਵਿਰੁੱਧ ਪਰਚਾ ਦਰਜ

PUNJAB :  ਵਿਜੀਲੈਂਸ ਨੇ ਫਿਰ ਫੜ੍ਹੀ ਰਫ਼ਤਾਰ  ; ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਹੇਠ ਸਾਬਕਾ ਵਿਧਾਇਕ ਦੇ ਨੂੰਹ-ਪੁੱਤਰ, ਕਾਰਜਕਾਰੀ ਅਧਿਕਾਰੀ ਅਤੇ ਦੋ ਹੋਰਨਾਂ ਵਿਰੁੱਧ ਪਰਚਾ ਦਰਜ

2 years ago
ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

2 minutes ago
ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

7 minutes ago
ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

7 minutes ago
 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

2 hours ago
ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

2 hours ago
NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

2 hours ago
ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

2 hours ago
ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

3 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਪੰਜ ਤੱਤਾਂ ‘ਚ ਵਲੀਨ ਹੋਏ ਪਰਵਿੰਦਰ ਝੋਟਾ

Punjab: ਪੰਜ ਤੱਤਾਂ ‘ਚ ਵਲੀਨ ਹੋਏ ਪਰਵਿੰਦਰ ਝੋਟਾ

3 hours ago
Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

3 hours ago
National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 13ਵੀਂ ਵਾਰ ਜਵਾਨਾਂ ਨਾਲ ਮਨਾਈ ਦੀਵਾਲੀ

National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 13ਵੀਂ ਵਾਰ ਜਵਾਨਾਂ ਨਾਲ ਮਨਾਈ ਦੀਵਾਲੀ

4 hours ago
Hindi News
English News
Sunday, November 8, 2026
No Result
View All Result
22 °c
Chandigarh
22 ° Mon
23 ° Tue
23 ° Wed
23 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB :  ਵਿਜੀਲੈਂਸ ਨੇ ਫਿਰ ਫੜ੍ਹੀ ਰਫ਼ਤਾਰ  ; ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਹੇਠ ਸਾਬਕਾ ਵਿਧਾਇਕ ਦੇ ਨੂੰਹ-ਪੁੱਤਰ, ਕਾਰਜਕਾਰੀ ਅਧਿਕਾਰੀ ਅਤੇ ਦੋ ਹੋਰਨਾਂ ਵਿਰੁੱਧ ਪਰਚਾ ਦਰਜ

May 2, 2025
in ਖਬਰਾਂ, ਪੰਜਾਬ

MOHALI

ਚੰਡੀਗੜ੍ਹ 2 ਮਈ(ਵਿਸ਼ਵ ਵਾਰਤਾ) ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ, ਤਰਨਤਾਰਨ ਦੇ ਸਾਬਕਾ ਵਿਧਾਇਕ ਦੇ ਪੁੱਤਰ ਅਤੇ ਨੂੰਹ ਸਮੇਤ ਨਗਰ ਕੌਂਸਲ ਤਰਨਤਾਰਨ ਦੇ ਕਾਰਜਕਾਰੀ ਅਧਿਕਾਰੀ (ਈ.ਓ) , ਕਲਰਕ ਅਤੇ ਇੱਕ ਫਰਮ ਦੇ ਮਾਲਕ ਵਿਰੁੱਧ ਕੌਂਸਲ ਦੇ ਫੰਡਾਂ ਵਿੱਚ ਵੱਡੀ ਹੇਰਾ-ਫੇਰੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਉਕਤ ਮੁਲਜ਼ਮ ਈ.ਓ., ਕਲਰਕ ਅਤੇ ਫਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਸ ਸਬੰਧ ਵਿੱਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੇ ਸਿੱਟੇ ਵਜੋਂ ਹੋਈ ਵਿਜੀਲੈਂਸ ਜਾਂਚ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਨੂੰ ਅਗਲੇਰੀ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਜਾਂਚ ਦੇ ਆਧਾਰ ’ਤੇ, ਉਕਤ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੀ ਅੰਮ੍ਰਿਤਸਰ ਰੇਂਜ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਦੇ ਨਾਲ-ਨਾਲ 13(1) ਅਤੇ ਆਈਪੀਸੀ ਦੀ ਧਾਰਾ 409, 420, 465, 467, 468, 471, 120-ਬੀ ਦੇ ਤਹਿਤ ਐਫਆਈਆਰ ਨੰਬਰ 22, ਮਿਤੀ 02.05.2025 ਦਰਜ ਕੀਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੇ ਮੁਲਜ਼ਮਾਂ ਵਿੱਚ ਸ਼ਰਨਜੀਤ ਕੌਰ, ਕਾਰਜਕਾਰੀ ਅਧਿਕਾਰੀ (ਹੁਣ ਮੁਅੱਤਲ) ਅਤੇ ਨਗਰ ਕੌਂਸਲ ਤਰਨਤਾਰਨ ਦਾ ਕਲਰਕ ਨਰਿੰਦਰ ਕੁਮਾਰ, ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦਾ ਪੁੱਤਰ ਸੰਦੀਪ ਕੁਮਾਰ ਅਗਨੀਹੋਤਰੀ ਅਤੇ ਉਨ੍ਹਾਂ ਦੀ ਨੂੰਹ ਜੋਤੀ ਸਚਦੇਵਾ, ਜੋ ਕਿ ਮੈਸਰਜ਼ ਐਮ.ਕੇ. ਪਦਮ ਪੈਟਰੋਲੀਅਮ ਦੀ ਮਾਲਕ ਹੈ ਅਤੇ ਨਿਊ ਪਵਨ ਨਗਰ, ਅੰਮ੍ਰਿਤਸਰ ਦਾ ਰਹਿਣ ਵਾਲਾ ਰਾਜੀਵ ਗੁਪਤਾ, ਜੋ ਮੈਸਰਜ਼ ਸ਼ਾਰਪ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐਸਆਰ ਐਂਟਰਪ੍ਰਾਈਜ਼ਿਜ਼ ਲਿਮਟਿਡ ਦਾ ਸ਼ੇਅਰਧਾਰਕ ਹੈ, ਸ਼ਾਮਲ ਹਨ।

PUNJAB :  ਵਿਜੀਲੈਂਸ ਨੇ ਫਿਰ ਫੜ੍ਹੀ ਰਫ਼ਤਾਰ  ; ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਹੇਠ ਸਾਬਕਾ ਵਿਧਾਇਕ ਦੇ ਨੂੰਹ-ਪੁੱਤਰ, ਕਾਰਜਕਾਰੀ ਅਧਿਕਾਰੀ ਅਤੇ ਦੋ ਹੋਰਨਾਂ ਵਿਰੁੱਧ ਪਰਚਾ ਦਰਜ

ਇਸ ਕੇਸ ਵਿੱਚ, ਸ਼ਰਨਜੀਤ ਕੌਰ, ਈ.ਓ. ਅਤੇ ਨਰਿੰਦਰ ਕੁਮਾਰ ਕਲਰਕ,ਦੋਵੇਂ ਨਗਰ ਕੌਂਸਲ, ਤਰਨਤਾਰਨ ਵਿਖੇ ਤਾਇਨਾਤ, ਅਤੇ ਉਕਤ ਪ੍ਰਾਈਵੇਟ ਫਰਮ ਦੇ ਮਾਲਕ ਰਾਜੀਵ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਖੁਲਾਸਾ ਕੀਤਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕਾਰਜਕਾਰੀ ਅਧਿਕਾਰੀ ਦੁਆਰਾ 2017-2022 ਦੇ ਸਾਲਾਂ ਦੌਰਾਨ ਧੋਖਾਧੜੀ ਵਾਲੇ ਲੈਣ-ਦੇਣ ਕੀਤੇ ਗਏ ਸਨ। ਉਸਨੇ ਮੈਸਰਜ਼ ਸਿੱਧੂ ਕੰਸਟਰਕਸ਼ਨ ਕੰਪਨੀ, ਮੈਸਰਜ਼ ਬ੍ਰਦਰ ਕੰਸਟਰਕਸ਼ਨ ਕੰਪਨੀ ਅਤੇ ਮੈਸਰਜ਼ ਫਰੈਂਡਜ਼ ਐਸੋਸੀਏਸ਼ਨ ਨੂੰ ਵੱਖ-ਵੱਖ ਚੈੱਕਾਂ ਰਾਹੀਂ ਗਲਤ ਭੁਗਤਾਨ ਕੀਤੇ ਸਨ। ਇਸ ਤੋਂ ਇਲਾਵਾ, ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਕੁਮਾਰ ਅਗਨੀਹੋਤਰੀ ਨਾਲ ਮਿਲੀਭੁਗਤ ਕਰਕੇ, ਦੋਸ਼ੀ ਈ.ਓ. ਨੇ ਉਨ੍ਹਾਂ ਦੀ ਕੰਪਨੀਆਂ ਮੈਸਰਜ਼ ਸ਼ਾਰਪ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐਸ.ਆਰ. ਐਂਟਰਪ੍ਰਾਈਜ਼ਿਜ਼ ਨੂੰ ਵੀ ਜਾਅਲੀ ਭੁਗਤਾਨ ਕੀਤੇ ਸਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ, ਉਕਤ ਜਾਅਲੀ ਅਦਾਇਗੀਆਂ ਦੀ ਰਿਕਵਰੀ ਤਾਂ ਹੋ ਗਈ , ਪਰ 27,88,000 ਰੁਪਏ ਦੀ ਰਕਮ ਅਜੇ ਵੀ ਬਕਾਇਆ ਹੈ। ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਸੰਦੀਪ ਕੁਮਾਰ ਅਗਨੀਹੋਤਰੀ ਨੂੰ ਆਪਣੀ ਪਤਨੀ ਜੋਤੀ ਸਚਦੇਵਾ ਦੀ ਮਾਲਕੀਵਾਲੇ ਮੈਸਰਜ਼ ਐਮਕੇ ਪਦਮ ਪੈਟਰੋਲੀਅਮ ਦੇ ਨਾਮ ’ਤੇ ਜਾਰੀ ਕੀਤੇ 4,41,03,086 ਰੁਪਏ ਦੇ ਜਾਅਲੀ ਭੁਗਤਾਨ ਵੀ ਪ੍ਰਾਪਤ ਕੀਤੇ ਸਨ। ਬਾਅਦ ਵਿੱਚ, ਸੰਦੀਪ ਅਗਨੀਹੋਤਰੀ ਨੇ ਇਸ ਜਾਅਲੀ ਅਦਾਇਗੀ ਦਾ ਕੁਝ ਹਿੱਸਾ ਨਗਰ ਕੌਂਸਲ ਤਰਨਤਾਰਨ ਦੇ ਖਾਤਿਆਂ ਵਿੱਚ ਵਾਪਸ ਜਮ੍ਹਾ ਕਰਵਾ ਦਿੱਤਾ , ਪਰ 35,45,404 ਰੁਪਏ ਅਜੇ ਵੀ ਬਕਾਇਆ ਹਨ। ਬਕਾਇਆ ਬਿੱਲਾਂ ਦੇ ਆਂਸ਼ਿਕ ਅਦਾਇਗੀ ਤੋਂ ਬਾਅਦ, ਮੈਸਰਜ਼ ਐਮਕੇ ਪਦਮ ਪੈਟਰੋਲੀਅਮ ਵੱਲ ਕੁੱਲ 1,05,30,628 ਰੁਪਏ ਦੀ ਬਕਾਇਆ ਰਕਮ ਪਾਈ ਗਈ।

ਇਸ ਤੋਂ ਇਲਾਵਾ, ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ, ਪੰਜਾਬ ਵੱਲੋਂ ਪ੍ਰਦਾਨ ਕੀਤੀ ਗਈ ਵਿਭਾਗੀ ਨਿਰੀਖਣ ਰਿਪੋਰਟ ਦੇ ਅਨੁਸਾਰ, ਈ.ਓ. ਸ਼ਰਨਜੀਤ ਕੌਰ ਨੇ ਕਲਰਕ ਰਾਜੀਵ ਕੁਮਾਰ, (ਹੁਣ ਮ੍ਰਿਤਕ), ਜੋ ਕਿ ਉਸਦੇ ਦਫ਼ਤਰ ਵਿਖੇ ਤਾਇਨਾਤ ਸੀ ਅਤੇ ਉਕਤ ਕਲਰਕ ਨਰਿੰਦਰ ਕੁਮਾਰ , ਨੂੰ ਬਿਨਾਂ ਕਿਸੇ ਬਿੱਲ ਜਾਂ ਵਰਕ ਆਰਡਰ ਦੇ ਭੁਗਤਾਨ ਜਾਰੀ ਕੀਤੇ ਸਨ।

ਤੱਥਾਂ ਤੋਂ ਇਹ ਸਪੱਸ਼ਟ ਹੋ ਗਿਆ ਕਿ ਈਓ ਸ਼ਰਨਜੀਤ ਕੌਰ ਨੇ ਉਕਤ ਸੰਦੀਪ ਕੁਮਾਰ ਅਗਨੀਹੋਤਰੀ ਨਾਲ ਮਿਲ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਉਸ ਦੀਆਂ ਫਰਜ਼ੀ ਫਰਮਾਂ ਮੈਸਰਜ਼ ਸ਼ਾਰਪ ਫੌਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐਸ.ਆਰ. ਐਂਟਰਪ੍ਰਾਈਜ਼ਿਜ਼ ਨੂੰ ਗੈਰ-ਕਾਨੂੰਨੀ ਭੁਗਤਾਨ ਕੀਤੇ ਸਨ। ਇਸ ਤੋਂ ਇਲਾਵਾ, ਇਹ ਵੀ ਪਾਇਆ ਗਿਆ ਕਿ 14,61,980 ਰੁਪਏ, 3,25,000 ਰੁਪਏ ਅਤੇ 2,09,400 ਰੁਪਏ ਦੀ ਅਦਾਇਗੀ ਬਿਨਾਂ ਕਿਸੇ ਟੈਂਡਰ ਜਾਂ ਕੋਟੇਸ਼ਨ ਦੇ ਵੱਖ-ਵੱਖ ਫਰਮਾਂ ਨੂੰ ਕੀਤੀ ਗਈ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਕੇਸ ਜਾਂਚ ਅਧੀਨ ਹੈ ਅਤੇ ਜਾਅਲੀ ਭੁਗਤਾਨ ਪ੍ਰਾਪਤ ਕਰਨ ਵਾਲੇ ਨਿੱਜੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਦੌਰਾਨ ਪੁਸ਼ਟੀ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiDrive against corruptionLatest News In PunjabiPUNJABpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

by Navjot
November 8, 2026
0

  ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ) - ਭਾਰਤੀ ਹਵਾਈ ਸੈਨਾ (IAF) ਦੇ ਮੁਖੀ, ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਐਤਵਾਰ...

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

by Navjot
November 8, 2026
0

  ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ) - ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਵੱਲੋਂ ਕੈਂਸਰ-ਰੋਧੀ ਦਵਾਈਆਂ 'ਤੇ 'ਵਪਾਰਕ ਮਾਰਜਿਨ' (trade...

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

by Navjot
November 8, 2026
0

  ਕਾਬੁਲ, 8 ਨਵੰਬਰ (ਵਿਸ਼ਵ ਵਾਰਤਾ) - ਅਫਗਾਨਿਸਤਾਨ ਦੇ ਉੱਤਰੀ ਸੂਬੇ ਤਖਾਰ ਵਿੱਚ, ਨਸ਼ਾ ਵਿਰੋਧੀ ਪੁਲਿਸ ਨੇ 180 ਕਿਲੋਗ੍ਰਾਮ ਤੋਂ...

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

by Navjot
November 8, 2026
0

  ਕਾਬੁਲ, 8 ਨਵੰਬਰ (ਵਿਸ਼ਵ ਵਾਰਤਾ) - ਪੂਰਬੀ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿੱਚ ਇੱਕ ਹਾਈਵੇਅ 'ਤੇ ਵਾਪਰੀ ਟੱਕਰ ਵਿੱਚ ਘੱਟੋ-ਘੱਟ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

by Navjot
November 8, 2026
0

  ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ) - ਭਾਰਤੀ ਹਵਾਈ ਸੈਨਾ (IAF) ਦੇ ਮੁਖੀ, ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਐਤਵਾਰ...

Most Popular

ਪ੍ਰਗਿਆਨ ਓਝਾ ਬਣੇ ਟੀਮ ਇੰਡੀਆ ਦੇ ਨਵੇਂ ਮੁੱਖ ਚੋਣਕਾਰ, BCCI ਨੇ ਕੀਤਾ ਵੱਡਾ ਐਲਾਨ

ਪ੍ਰਗਿਆਨ ਓਝਾ ਬਣੇ ਟੀਮ ਇੰਡੀਆ ਦੇ ਨਵੇਂ ਮੁੱਖ ਚੋਣਕਾਰ, BCCI ਨੇ ਕੀਤਾ ਵੱਡਾ ਐਲਾਨ

by Jaspreet Kaur
3 weeks ago
0

ਪ੍ਰਗਿਆਨ ਓਝਾ ਬਣੇ ਟੀਮ ਇੰਡੀਆ ਦੇ ਨਵੇਂ ਮੁੱਖ ਚੋਣਕਾਰ, BCCI ਨੇ ਕੀਤਾ ਵੱਡਾ ਐਲਾਨ ਨਵੀ ਦਿੱਲੀ, 19 ਅਕਤੂਬਰ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 