ਚੰਡੀਗੜ੍ਹ/ਅਜਨਾਲਾ, 1 ਦਸੰਬਰ – ਬੀਤੀ 18 ਨਵੰਬਰ ਨੂੰ ਅੰਮ੍ਰਿਤਸਰ ਦੇ ਰਾਜਾਸਾਂਸੀ ਨਜ਼ਦੀਕੀ ਪਿੰਡ ਅਦਲੀਵਾਲਾ ਵਿਖੇ ਸੰਤ ਨਿਰੰਕਾਰੀ ਭਵਨ ਉਤੇ ਗ੍ਰੇਨੇਡ ਹਮਲਾ ਕਰਨ ਵਾਲੇ ਸਾਜ਼ਿਸ਼ਕਰਤਾ ਅਵਤਾਰ ਸਿੰਘ ਨੂੰ ਅੱਜ ਮੁੜ ਤੋਂ 4 ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।
ਇਸ ਤੋਂ ਪਹਿਲਾਂ ਅਵਤਾਰ ਸਿੰਘ ਨੂੰ ਅਜਨਾਲਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਦੇ ਪੁਲਿਸ ਰਿਮਾਂਡ ਵਿਚ 4 ਦਿਨਾਂ ਦਾ ਹੋਰ ਵਾਧਾ ਕਰ ਦਿਤਾ।
ਦੱਸਣਯੋਗ ਹੈ ਕਿ ਗ੍ਰੇਨੇਡ ਹਮਲੇ ਵਿਚ 3 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਇੱਕ ਹੋਰ ਦੋਸ਼ੀ ਬਿਕਰਮਜੀਤ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।