Patiala : ਪਾਰਕ ਹਸਪਤਾਲ ਪਟਿਆਲਾ ਵਿਖੇ ਦਿਮਾਗ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅੱਪ ਕੱਲ੍ਹ ਨੂੰ
ਚੰਡੀਗੜ੍ਹ, 16ਅਪ੍ਰੈਲ(ਵਿਸ਼ਵ ਵਾਰਤਾ) Patiala : ਕੱਲ੍ਹ 18 ਅਪ੍ਰੈਲ, ਦਿਨ ਸ਼ੁੱਕਰਵਾਰ ਨੂੰ ਅਰਬਨ ਸਟੇਟ,ਫੇਜ਼ -1, ਨਵੇਂ ਬੱਸ ਸਟੈਂਡ ਦੇ ਸਾਹਮਣੇ ਸਥਿਤ ਪਾਰਕ ਹਸਪਤਾਲ,ਪਟਿਆਲਾ ਵਿਖੇ ਮੁਫਤ ਦਿਮਾਗ ਦੀ ਬਿਮਾਰੀਆਂ ਦਾ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਰੋਮਾਣਾ ( ਅਡੀਸ਼ਨਲ ਸੀ.ਈ.ਓ) ਨੇ ਦੱਸਿਆ ਕਿ ਉਪਰੋਕਤ ਕੈਂਪ ਵਿੱਚ ਮੁਫਤ ਈ.ਸੀ.ਜੀ, ਬਲੱਡ ਸ਼ੂਗਰ ਟੈਸਟ, ਦਵਾਈ ਸੰਬੰਧੀ ਮੁਫਤ ਸਲਾਹ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਆਮ ਲੋਕ ਲੈਬਾਰਟਰੀ, ਰੇਡੀਓਲੋਜੀ ਅਤੇ ਹੋਰ ਸਾਰੇ ਟੈਸਟਾਂ ਵਿੱਚ ਵੀ 25 ਫੀਸਦੀ ਦੀ ਛੋਟ ਦਾ ਲਾਭ ਲੈ ਸਕਦੇ ਹਨ। ਇਸ ਕੈਂਪ ਦਾ ਸਮਾਂ ਸਵੇਰੇ 10:00ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























