Latest News : ਆਰਬੀਆਈ ਵੱਲੋਂ ਰੇਪੋ ਰੇਟ ਘਟਾਏ ਜਾਣ ਤੋਂ ਬਾਅਦ ਇਸ ਬੈਂਕ ਨੇ ਸਸਤੇ ਕੀਤੇ ਲੋਨ

ਚੰਡੀਗੜ੍ਹ, 14ਅਪ੍ਰੈਲ(ਵਿਸ਼ਵ ਵਾਰਤਾ) Latest News : ਆਰਬੀਆਈ ਵੱਲੋਂ ਰੇਪੋ ਰੇਟ ਘਟਾਏ ਜਾਣ ਤੋਂ ਬਾਅਦ ਹੁਣ ਬੈਂਕਾਂ ਨੇ ਵੀ ਵਿਆਜ਼ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਂਕ ਆਫ ਮਹਾਰਾਸ਼ਟਰ (BOM) ਨੇ ਭਾਰਤੀ ਰਿਜ਼ਰਵ ਬੈਂਕ ਦੇ ਰੇਪੋ ਦਰ ਨਾਲ ਜੁੜੇ ਲੋਨ ਦੀ ਵਿਆਜ਼ ਦਰਾਂ ਨੂੰ 0.25 ਫੀਸਦੀ ਘੱਟ ਕਰਨ ਦਾ ਐਲਾਨ ਕੀਤਾ ਹੈ। ਬੈਂਕ ਆਫ ਮਹਾਰਾਸ਼ਟਰ ਨੇ ਅੱਜ ਸੋਮਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਬੈਂਕ ਦੀ ਰੇਪੋ ਨਾਲ ਜੁੜੇ ਲੋਨ ਦੀ ਵਿਆਜ਼ ਦਰਾਂ (RLLR) ਹੁਣ 9.05 ਫੀਸਦੀ ਤੋਂ ਘਟਾ ਕੇ 8.80 ਫੀਸਦੀ ਕਰ ਦਿੱਤੀ ਗਈ ਹੈ। ਬੈਂਕ ਆਫ ਮਹਾਰਾਸ਼ਟਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਫਰ ਕੀਤੇ ਜਾਣ ਵਾਲੇ ਸਾਰੇ ਰਿਟੇਲ ਲੋਨ RLLR ਨਾਲ ਜੁੜੇ ਹਨ। ਇਸ ਲਈ ਕਟੌਤੀ ਨਾਲ ਹੋਮ ਲੋਨ, ਕਾਰ ਲੋਨ, ਸਿੱਖਿਆ ਲੋਨ, ਗੋਲਡ ਲੋਨ ਸਮੇਤ ਸਾਰੇ ਰਿਟੇਲ ਲੋਨ ਲੈਣ ਵਾਲੇ ਗ੍ਰਾਹਕਾਂ ਨੂੰ ਲਾਭ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























