Latest News: ਪ੍ਰਿੰਸੀਪਲ ਬੁੱਧ ਰਾਮ ਨੇ ਸਿੱਖਿਆ ਮਹਿਕਮੇ ਸਬੰਧੀ ਸਿੱਖਿਆ ਮੰਤਰੀ ਤੋਂ ਪੁੱਛੇ ਸਵਾਲ!
ਚੰਡੀਗੜ੍ਹ, 28 ਮਾਰਚ (ਵਿਸ਼ਵ ਵਾਰਤਾ):- ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਬਜਟ ਸੈਸ਼ਨ ਵਿੱਚ ਜਿੱਥੇ ਹੋਰ ਵੱਖ ਵੱਖ ਮੁੱਦਿਆਂ ਤੇ ਸਵਾਲ ਕੀਤੇ ਉੱਥੇ ਸਿੱਖਿਆ ਮਹਿਕਮੇ ਸਬੰਧੀ ਵੀ ਸਵਾਲ ਪੁੱਛੇ| ਪਹਿਲਾ ਸਵਾਲ ਸਕੂਲਾਂ ਵਿੱਚ ਪ੍ਰਿੰਸੀਪਲ ਅਤੇ ਹੈਡ ਮਾਸਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਪੁੱਛਿਆ ਤਾਂ ਸਿੱਖਿਆ ਮੰਤਰੀ ਨੇ ਉੱਤਰ ਦਿੱਤਾ ਕਿ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਭਰਨ ਲਈ| ਮਾਨਯੋਗ ਹਾਈਕੋਰਟ ਵਿੱਚ ਸਿਵਲ ਪਟੀਸ਼ਨ 10646 ਆਫ 2020 ਸੁਖਪ੍ਰੀਤ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੈਡ ਮਾਸਟਰ ਦੀ ਸਿੱਧੀ ਭਰਤੀ ਲਈ ਸਿਵਲ ਰਿਟ ਪਟੀਸ਼ਨ ਮਾਨਯੋਗ ਹਾਈਕੋਰਟ ਵਿੱਚ ਸਿਵਲ ਰਿਟ ਪਟੀਸ਼ਨ 10086 ਆਫ 2020 ਜਰਮਨਜੀਤ ਸਿੰਘ ਬਨਾਮ ਪੰਜਾਬ ਸਰਕਾਰ ਰਾਹੀਂ ਰਾਹੀਂ ਮਸਲਾ ਸਟੇਅ ਕੀਤਾ ਹੋਇਆ ਹੈ| ਮਾਨਯੋਗ ਹਾਈ ਕੋਰਟ ਦੇ ਫੈਸਲੇ ਉਪਰੰਤ ਹੀ ਇਨਾ ਅਸਾਮੀਆਂ ਨੂੰ ਭਰਿਆ ਜਾ ਸਕਦਾ ਹੈ| ਦੂਜਾ ਪ੍ਰਸ਼ਨ ਸਰਕਾਰੀ ਹਾਈ ਸਕੂਲ ਕਣਕਵਾਲ ਚਹਿਲਾਂ ਵਿਖੇ ਕਲਰਕ ਦੀ ਪੋਸਟ ਨਾ ਹੋਣ ਬਾਰੇ ਪੁੱਛਿਆ ਗਿਆ| ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਸਰਕਾਰ ਵਿਭਾਗ ਵਿੱਚੋਂ ਨਵੀਆਂ ਪੋਸਟਾਂ ਮਨਜ਼ੂਰ ਕਰਨ ਉਪਰੰਤ ਕਣਕਵਾਲ ਚਹਿਲਾਂ ਸਕੂਲ ਨੂੰ ਵੀ ਕਲਰਕ ਦੀ ਪੋਸਟ ਮਨਜ਼ੂਰ ਕਰ ਦਿੱਤੀ ਜਾਵੇਗੀ|























