ਚੰਡੀਗੜ੍ਹ, 23 ਨਵੰਬਰ (ਵਿਸ਼ਵ ਵਾਰਤਾ) : ਉੱਘੇ ਸਮਾਜ ਸੇਵੀ, ਪ੍ਰਸਿੱਧ ਜੋਤਸ਼ੀ ਅਤੇ ਐਂਟੀ ਕੁਰੱਪਸ਼ਨ ਕਰਾਇਮ ਪ੍ਰੀਵੈਸ਼ਨ ਕਮਿਊਨਿਟੀ ਓਰੀਐਂਟਡ ਪੋਲਸਿੰਗ ਸੋਸਾਇਟੀ ਦੇ ਚੇਅਰਮੈਨ ਦੀਪਕ ਸਿੰਗਲਾ ਦਾ ਕੱਲ੍ਹ 24 ਨਵੰਬਰ ਨੂੰ ਇੰਟਰਨੈਸ਼ਨਲ ਅਚੀਵਰਸ ਕਾਨਫ੍ਰੈਂਸ ਦੁਆਰਾ ਸਨਮਾਨ ਕੀਤਾ ਜਾਵੇਗਾ।
ਇਸ ਸਨਮਾਨ ਸਮਾਰੋਹ ਗੁਲਮੋਹਰ, ਹੈਬੀਟੇਟ ਵਰਲਡ, ਇੰਡੀਆ ਹੈਬੀਟੇਟ ਸੈਂਟਰ, ਲੋਧੀ ਰੋਡ ਨਵੀਂ ਦਿੱਲੀ ਵਿਖੇ ਦੁਪਹਿਰ ਬਾਅਦ 3.00 ਵਜੇ ਤੋਂ ਸ਼ਾਮ 6.30 ਦਰਮਿਆਨ ਹੋਵੇਗਾ।
ਇਸ ਸਨਮਾਨ ਸਮਾਰੋਹ ਵਿਚ ਪੁਡੂਚੇਰੀ ਦਾ ਸਾਬਕਾ ਗਵਰਨਰ ਡਾ. ਇਕਬਾਲ ਸਿੰਘ ਮੁੱਖ ਮਹਿਮਾਨ ਹੋਣਗੇ।