ਨਰਮੇ ਦੀਆਂ ਕੀਮਤਾਂ ਵਿਚ ਤੇਜੀ ਆਈ, ਪਰ ਭਾਰਤੀ ਕਪਾਹ ਨਿਗਮ ਮੰਡੀਆਂ ਵਿਚ ਨਾ ਦਿੱਤੀ ਦਿਖਾਈ

98
Advertisement


ਪੰਚਾਇਤੀ ਚੋਣਾਂ ਦੇ ਅਣ—ਐਲਾਨੇ ਐਲਾਨ ਕਾਰਨ ਮੰਡੀਆਂ ਵਿਚ ਤੇਜੀ ਨਾਲ ਵਿਕਣ ਲਈ ਪੁੱਜਣ ਲੱਗਿਆ ਨਰਮਾ

ਮਾਨਸਾ, 19 ਨਵੰਬਰ (ਵਿਸ਼ਵ ਵਾਰਤਾ)- ਮਾਲਵਾ ਪੱਟੀ ਵਿਚ ਭਾਵੇਂ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਅਜੇ ਤੱਕ ਨਰਮੇ ਨੂੰ ਖਰੀਦ ਲਈ ਮੰਡੀਆਂ ਵਿਚ ਦਾਖਲ ਨਹੀਂ ਹੋਈ ਹੈ, ਪਰ ਇਸ ਦੇ ਬਾਵਜੂਦ ਨਰਮੇ ਦੀਆਂ ਕੀਮਤਾਂ ਸਰਕਾਰੀ ਰੇਟਾਂ ਨਾਲੋਂ ਉਚੀਆਂ ਜਾਣ ਲੱਗੀਆਂ ਹਨ। ਇਹ ਕੀਮਤਾਂ ਕਿਸਾਨ ਜਥੇਬੰਦੀਆਂ ਦੀ ਸਰਕਾਰੀ ਮੁਰਦਾਬਾਦ ਅਤੇ ਵਪਾਰੀਆਂ ਦੇ ਮੁਕਾਬਲੇਬਾਜੀ ਕਾਰਨ ਉਪਰ ਨੂੰ ਖਿਸਕਣ ਲੱਗੀਆਂ ਹਨ। ਉਧਰ ਸਰਕਾਰ ਵੱਲੋਂ ਅਗਲੇ ਮਹੀਨੇ ਪੰਚਾਇਤੀ ਚੋਣਾਂ ਕਰਵਾਉਣ ਦੇ ਦਿੱਤੇ ਭਰੋਸੇ ਕਾਰਨ ਕਿਸਾਨਾਂ ਵੱਲੋਂ ਘਰਾਂ *ਚ ਸਟੋਰ ਕੀਤਾ ਨਰਮਾ ਮੰਡੀਆਂ ਵਿਚ ਆਉਣ ਲੱਗਿਆ ਹੈ।
ਜ਼ਿਲ੍ਹਾ ਮµਡੀ ਅਫ਼ਸਰ ਵਲੋਂ ਪµਜਾਬ ਸਰਕਾਰ ਨੂµ ਭੇਜੀ ਗਈ ਇੱਕ ਰਿਪੋਰਟ ਜਾਣਕਾਰੀ ਮਿਲੀ ਹੈ ਕਿ ਪਿਛਲੇ ਇਕ ਹਫਤੇ ਤੋਂ ਜ਼ਿਲ੍ਹੇ ਦੀਆਂ ਮµਡੀਆਂ ਵਿਚ ਨਰਮੇ ਦੀ ਆਮਦ ਵਧੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇੱਕੇ ਦਮ ਆਮਦ ਵੱਧਣ ਦਾ ਪੰਚਾਇਤੀ ਚੋਣਾਂ ਅਤੇ ਠੰਡ ਕਾਰਨ ਕਮਰਿਆਂ ਨੂੰ ਖਾਲੀ ਕਰਨ ਤੋਂ ਬਿਨਾਂ ਹੋਰ ਕੋਈ ਕਾਰਨ ਨਹੀਂ ਹੈ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਕਿਸਾਨ ਚੋਣਾਂ ਦੌਰਾਨ ਲਗਾਤਾਰ ਮਹੀਨਾ ਰੁੱਝਣ ਤੋਂ ਪਹਿਲਾਂ ਹੀ ਨਰਮੇ ਨੂµ ਵੇਚਕੇ ਵਿਹਲਾ ਹੋਣਾ ਚਾਹੁµਦੇ ਹਨ, ਹਾਲਾਂਕਿ ਬਹੁਤੇ ਕਿਸਾਨਾਂ ਨੇ ਇਹ ਨਰਮਾ ਚµਗੇ ਭਾਅ ਦੀ ਉਮੀਦ ਕਾਰਨ ਹੀ ਘਰਾਂ ਵਿਚਲੀਆਂ ਸਬਾਤਾਂ ਵਿਚ ਸੁੱਟਿਆ ਹੋਇਆ ਸੀ। ਉਹ ਜਿµਮੀਦਾਰ ਆਪਣੇ ਘਰਾਂ ਵਿਚਲੀ ਕਬੀਲਦਾਰੀ ਦਾ ਤੋਰੀਆ ਕਿੱਧਰੋਂ ਹੋਰ ਔਖੇ—ਸੌਖੇ ਹੋਕੇ ਤੋਰ ਰਹੇ ਸਨ, ਪਰ ਹੁਣ ਉਨ੍ਹਾਂ ਨੂµ ਅਚਨਚੇਤ ਨਰਮਾ ਵੇਚਣਾ ਪੈ ਰਿਹਾ ਹੈ।
ਵੇਰਵਿਆਂ ਅਨੁਸਾਰ ਮਾਲਵਾ ਪੱਟੀ ਦੇ ਨਰਮੇ ਤੋਂ ਭਾਰਤੀ ਕਪਾਹ ਨਿਗਮ (ਸੀ.ਸੀ.ਆਈ) ਦਾ ਮੋਹ ਭੰਗ ਹੋਣ ਲੱਗਿਆ ਹੈ, ਇਸ ਕੇਂਦਰੀ ਅਦਾਰੇ ਵੱਲੋਂ ਅਜੇ ਤੱਕ ਮਾਲਵਾ ਪੱਟੀ *ਚੋਂ ਨਰਮੇ ਦੀ ਇਕ ਵੀ ਢੇਰੀ ਨਹੀਂ ਖਰੀਦੀ ਗਈ ਹੈ।
ਮਾਨਸਾ ਜਿਲ੍ਹਾ ਮੰਡੀ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਇਸ ਸ਼ਹਿਰ ਦੀ ਜ਼ਿਲ੍ਹਾ ਪੱਧਰੀ ਆਧੁਨਿਕ ਕਪਾਹ ਮੰਡੀ ਵਿਚ ਨਰਮੇ ਦੀ ਸਭ ਤੋਂ ਉਚੀ ਕੀਮਤ 5575 ਰਹੀ, ਜਦੋਂ ਕਿ ਬੁਢਲਾਡਾ ਵਿਚ 5565 ਅਤੇ ਸਰਦੂਲਗੜ੍ਹ ਵਿਚ 5630 ਰੁਪਏ ਤੱਕ ਉਚੀਆਂ ਢੇਰੀਆਂ ਵਿਕੀਆਂ ਹਨ। ਇਸ ਤੋਂ ਪਹਿਲਾਂ ਪ੍ਰਾਈਵੇਟ ਵਪਾਰੀਆਂ ਵੱਲੋਂ ਸਰਕਾਰੀ ਕੀਮਤਾਂ 5450 ਰੁਪਏ ਤੋਂ ਵੀ ਥੱਲੇ ਨਰਮੇ ਨੂੰ ਖਰੀਦਿਆ ਜਾਂਦਾ ਸੀ, ਜਿਸ ਦੇ ਵਿਰੋਧ ਵੱਜੋ ਕਿਸਾਨ ਜਥੇਬੰਦੀਆਂ ਅਨਾਜ ਮੰਡੀਆਂ ਦਾ ਘਿਰਾਓ ਕਰਦੀਆਂ ਰਹੀਆਂ ਹਨ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਮੰਡੀ ਵਿਚ ਅੱਜ 2500 ਕੁਇੰਟਲ ਨਰਮਾ ਵਿਕਣ ਲਈ ਆਇਆ ਹੈ, ਜਿਸ ਨੂµ ਪ®ਾਈਵੇਟ ਵਪਾਰੀਆਂ ਨੇ ਹੱਥੋਂ—ਹੱਥੀ ਖਰੀਦ ਲਿਆ। ਵੱਡੀ ਪੱਧਰ ‘ਤੇ ਆਏ ਇਸ ਨਰਮੇ ਨੂµ ਵਪਾਰੀਆਂ ਦੇ ਤੋਲਿਆਂ ਨੇ ਦਿਨ ਖੜ੍ਹੇ ਹੀ ਤੋਲ ਧਰਿਆ। ਲੇਬਰ ਨੇ ਸੂਰਜ ਦੀ ਟਿੱਕੀ ਛਿਪਣ ਤੋਂ ਪਹਿਲਾਂ ਕਿਸਾਨਾਂ ਨੂੰ ਵਿਹਲਾ ਕਰ ਛੱਡਿਆ। ਸਰਕਾਰੀ ਜਾਣਕਾਰੀ ਅਨੁਸਾਰ ਇਸ ਮµਡੀ ਵਿਚ ਸਭ ਤੋਂ ਵੱਧ ਨਰਮੇ ਦਾ ਭਾਅ 5575 ਰੁਪਏ ਪ®ਤੀ ਕੁਇµਟਲ ਰਿਹਾ, ਜਦੋਂ ਕਿ ਵਿਚਲੜਾ ਭਾਅ 5460 ਰੁਪਏ ਅਤੇ ਸਭ ਤੋਂ ਹੇਠਲਾ ਰੇਟ 5355 ਰੁਪਏ ਪ®ਤੀ ਕੁਇµਟਲ ਕਿਸਾਨਾਂ ਦੀਆਂ ਜੇਬਾਂ ਵਿਚ ਪਿਆ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਮਾਨਸਾ ਦੀ ਆਧੁਨਿਕ ਕਪਾਹ ਮੰਡੀ ਵਿਚ ਨਰਮੇ ਨੂੰ ਤੋਲਦੇ ਕਾਮੇ।