ਚੰਡੀਗੜ, 17 ਨਵੰਬਰ (ਵਿਸ਼ਵ ਵਾਰਤਾ) : ਲੌਂਗੇਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਅਤੇ ਮਹਾਂਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਅੱਜ ਅਕਾਲ ਚਲਾਣਾ ਕਰ ਗਏ। ਬ੍ਰਿਗੇਡੀਅਰ ਚਾਂਦਪੁਰੀ (78) ਨੇ ਸੰਖੇਪ ਬੀਮਾਰੀ ਪਿੱਛੋਂ ਮੋਹਾਲੀ ਵਿਖੇ ਆਖ਼ਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਪੁੱਤਰ ਛੱਡ ਗਏ ਹਨ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਗੇਡੀਅਰ ਚਾਂਦਪੁਰੀ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸੋਗ ਸੰਦੇਸ਼ ਵਿੱਚ ਬ੍ਰਿਗੇਡੀਅਰ ਚਾਂਦਪੁਰੀ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਉਨ•ਾਂ ਨੂੰ ਬੁੱਧੀਮਾਨ ਤੇ ਲਾਮਿਸਾਲ ਸੇਵਾਵਾਂ ਨਿਭਾਉਣ ਵਾਲਾ ਫੌਜੀ ਅਫ਼ਸਰ ਦੱਸਿਆ, ਜਿਨ•ਾਂ ਨੇ ਫੌਜ ਦੇ ਕਈ ਆਪਰੇਸ਼ਨ ਬੜੀ ਬਹਾਦਰੀ ਤੇ ਦਲੇਰੀ ਨਾਲ ਨੇਪਰੇ ਚੜ•ਾਏ। ਉਹਨਾਂ ਕਿਹਾ ਕਿ ਇੱਕ ਬਹਾਦਰ ਫੌਜੀ ਹੋਣ ਦੇ ਨਾਲ-ਨਾਲ ਸ੍ਰੀ ਚਾਂਦਪੁਰੀ ਫੌਜ ਦੀਆਂ ਜੰਗੀ ਨੀਤੀਆਂ ਤੇ ਸੁਰੱਖਿਆ ਤਿਆਰੀਆਂ ਜਿਹੇ ਵਿਸ਼ਿਆਂ ‘ਤੇ ਕਿਤਾਬਾਂ ਲਿਖਣ ਵਾਲੇ ਸਫ਼ਲ ਲਿਖਾਰੀ ਵੀ ਸਨ। ਮੁੱਖ ਮੰਤਰੀ ਨੇ ਕਿਹਾ ਕਿ ਲੌਂਗੇਵਾਲਾ ਜੰਗ ਵਿੱਚ ਉਨ•ਾਂ ਦੀ ਮਿਸਾਲਕੁੰਨ ਤੇ ਬਹਾਦਰ ਅਗਵਾਈ ਹਮੇਸ਼ਾ ਯਾਦ ਕੀਤੀ ਜਾਂਦੀ ਰਹੇਗੀ ਅਤੇ ਜੰਗ ਵਿੱਚ ਦਿਖਾਈ ਇਹ ਦਲੇਰੀ ਤੇ ਬਹਾਦਰੀ ਨਵੇਂ ਸਿਪਾਹੀਆਂ ਤੇ ਫੌਜੀ ਅਫ਼ਸਰਾਂ ਨੂੰ ਪੂਰੇ ਸਮਰਪਣ, ਸ਼ਰਧਾ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਦੀ ਰਹੇਗੀ।
ਮੁੱਖ ਮੰਤਰੀ ਨੇ ਬ੍ਰਿਗੇਡੀਅਰ ਚਾਂਦਪੁਰੀ ਦੇ ਦਿਹਾਂਤ ਨੂੰ ਫੌਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱÎਸਦਿਆਂ ਕਿਹਾ ਕਿ ਅਜਿਹੇ ਬਹਾਦਰ ਸਿਪਾਹੀ ਦੀ ਮੌਤ ਦੇ ਰੂਪ ਵਿੱਚ ਦੇਸ਼ ਨੇ ਮਿੱਟੀ ਦੀ ਸੇਵਾ ਕਰਨ ਵਾਲਾ ਇੱਕ ਮਹਾਨ ਸਪੂਤ ਗੁਆ ਲਿਆ ਹੈ।
ਦੁਖੀ ਪਰਿਵਾਰ ਨਾਲ ਆਪਣੀਆਂ ਸੁਹਿਰਦ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਰਾਮਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਤੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ।