ਅਕਾਲੀ ਦਲ -1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਨੇ ਪ੍ਰੈੱਸ ਬਿਆਨ ਰਾਹੀਂ ਬਾਦਲਕਿਆਂ ਤੇ ਦੋਸ਼ ਲਾਇਆ ਬਾਦਲ ਪਰਿਵਾਰ ਅਤੇ ਉਹਨਾਂ ਦੇ ਝੋਲ਼ੀ ਚੁੱਕ ਅਖੌਤੀ ਪੰਥਕ ਆਗੂਆਂ ਨੇ ਸਿੱਖ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਾਨਾਮੱਤੇ ਇਤਿਹਾਸ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ ਆਪਣੇ ਨਿੱਜੀ ਹਿੱਤਾਂ ਲਈ ਜਨਸੰਘ ਭਾਜਪਾ ਦੇ ਇਸ਼ਾਰਿਆਂ ਤੇ ਪਰਕਾਸ਼ ਸਿੰਘ ਬਾਦਲ ਨੇ ਪਿਛਲੇ 22 ਸਾਲ ਤੋਂ ਪਰਿਵਾਰ ਅਤੇ ਰਿਸ਼ਤੇਦਾਰ ਮਜੀਠੀਆ ਪਰਿਵਾਰ ਨਾਲ ਮਿਲ ਕੇ ਕੇਵਲ ਤੇ ਕੇਵਲ ਕੁਰਸੀ ਅਤੇ ਪੈਸੇ ਦੇ ਲਾਲਚ ਵਿੱਚ ਕੌਮ ਨੂੰ ਬਰਬਾਦ ਕਰਨ ਦੀ ਠਾਣੀ ਹੋਈ ਹੈ ਸਿੱਖ ਕੌਮ ਨੂੰ ਇਹ ਖੱਪਾ ਪੂਰਨ ਲਈ ਘੱਟੋ ਘੱਟ ਪੰਜਾਹ ਸਾਲ ਲੱਗਣਗੇ।ਬਡਹੇੜੀ ਨੇ ਆਖਿਆ ਕਿ ਅੱਜ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਮ ਨੂੰ ਦਾਗ ਲਗਾਇਆ ਹੈ ਜਿੰਨੇ ਅਹੁਦੇਦਾਰਾਂ ਨੂੰ ਸੁਖਬੀਰ ਬਾਦਲ ਦੇ ਲਿਫਾਫੇ ਵਿੱਚੋਂ ਕੱਢਿਆ ਹੈ ਉਹ ਸਾਰੇ ਮਿੱਟੀ ਦੇ ਮਾਧੋ ਹਨ ਇਹਨਾਂ ਤੋਂ ਸਿੱਖ ਕੌਮ ਨੂੰ ਅਗਵਾਈ ਦੇਣ ਅਤੇ ਧਰਮ ਪ੍ਰਚਾਰ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ।
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ...