ਬਠਿੰਡਾ 12 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਫੌਜ ਦੇ ਮੁੱਖੀ ਜਨਰਲ ਰਾਵਤ ਵੱਲੋਂ ਸਿੱਖ ਕੌਮ ਦੇ ਖ਼ਿਲਾਫ਼ ਕੀਤੀ ਬੇ ਬੁਨਿਆਦ ਬਿਆਨਬਾਜ਼ੀ ਦਾ ਨੋਟਿਸ ਲੈਣ, ਕਿਉਂਕਿ ਪੰਜਾਬ ਵਿੱਚ ਇਸ ਵੇਲੇ ਇਸ ਪੂਰੀ ਤਰ੍ਹਾਂ ਅਮਨ ਸ਼ਾਂਤੀ ਹੈ। ਜਰਨਲ ਰਾਵਤ ਨੇ ਅਜਿਹਾ ਬਿਆਨ ਦੇ ਕੇ ਪੰਜਾਬ ਸੂਬੇ ਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧੀ ਦਖਲ ਅੰਦਾਜ਼ੀ ਕਰ ਕੇ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ ।ਇਹ ਵਿਚਾਰ ਸ਼੍ਰੋਮਣੀ ਅਕਾਲੀ ਦਾਲ ਦੇ ਪ੍ਰਧਾਨ ਸਿਮਰਨਜੀਤ ਮਾਨ ਨੇ ਪ੍ਰਗਟ ਕਰਦਿਆਂ ਕਿਹਾ ਇਸ ਲਈ ਪੰਜਾਬ ਦੇ ਸੀ ਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਜਰਨਲ ਰਾਵਤ ਦੇ ਖਿਲਾਫ ਸੈਂਟਰ ਕੋਲ ਲਿਖਤੀ ਲਿਖਤੀ ਸ਼ਿਕਾਇਤ ਕਰਕੇ ਜਨਰਲ ਰਾਵਤ ਦੇ ਇਸ ਸਿਆਸੀ ਬਿਆਨ ਦਾ ਨੋਟਿਸ ਲੈਣ, ਕਿਉਂਕਿ ਜੇਕਰ ਜਨਰਲ ਰਾਵਤ ਦੇ ਅਨੁਸਾਰ ਪੰਜਾਬ ਦੇ ਹਾਲਾਤ ਖਰਾਬ ਹਨ ਤਾਂ ਇਸ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾ ਦੇਣੀ ਚਾਹੀਂਦੀ ਸੀ, ਨਾ ਕਿ ਬਿਆਨਬਾਜ਼ੀ ਕਰਕੇ ਸਿੱਖਾਂ ਨੂੰ ਦੁਨੀਆਂ ਪੱਧਰ ਤੇ ਬਦਨਾਮ ਕਰਕੇ। ਉਨ੍ਹਾਂ ਅੱਗੇ ਕਿਹਾ ਕਿ ਬਾਦਲ ਦਲ ,ਪੰਜਾਬ ਬੀਜੇਪੀ ,ਸੀ ਪੀ ਆਈ, ਸੀ ਪੀ ਐੱਮ, ਬੀ ਐੱਸ ਪੀ ਅਤੇ ਪੰਜਾਬ ਦੇ ਪਿੱਛੇ ਤੇ ਆਮ ਆਮ ਆਦਮੀ ਪਾਰਟੀ ਵੀ ਜਨਰਲ ਰਾਵਤ ਦੇ ਇਸ ਬਿਆਨ ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਅੱਗੇ ਕਿਹਾ ਕਿ ਜਨਰਲ ਰਾਵਤ ਦੇ ਇਸ ਬਿਆਨ ਨਾਲ ਗੁਆਂਢੀ ਮੁਲਕਾਂ ਦੇ ਹੌਸਲੇ ਵੀ ਬੁਲੰਦ ਹੋਣਗੇ ਇਸ ਬਿਆਨ ਨਾਲ ਜਨਰਲ ਰਾਵਤ ਦੀ ਸੋਚ ਦਾ ਵੀ ਦੁਨੀਆ ਪੱਧਰ ਤੇ ਜ਼ਨਾਜਾ ਨਿਕਲ ਗਿਆ ਹੈ,
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ‘ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਅਨਾਜ ਦੀ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ – ਡਾ ਪੱਲਵੀ ਡਿਪਟੀ ਕਮਿਸ਼ਨਰ ਨੇ ਮਾਲੇਰਕੋਟਲਾ ,ਅਹਿਮਦਗੜ੍ਹ ਦੇ ਗੁਦਾਮਾਂ ਦਾ ਲਿਆ ਜਾਇਜ਼ਾ...