ਬਰਗਾੜੀ, ਬਹਿਬਲ ਕਲਾਂ ਘਟਨਾਵਾਂ ਲਈ ਸਾਰਾ ਅਕਾਲੀ ਦਲ ਨਹੀਂ, ਕੇਵਲ ਬਾਦਲ, ਸੁਖਬੀਰ ਅਤੇ ਸੁਮੇਧ ਸੈਣੀ ਜ਼ਿੰਮੇਵਾਰ : ਬਡਹੇੜੀ

Advertisement

ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਇਹ ਗੱਲ

ਬਿਲਕੁਲ ਸਹੀ ਹੈ ਕਾਂਗਰਸ ਦੀ ਬਤੌਰ ਪਾਰਟੀ ਕੋਈ ਭੂਮਿਕਾ ਨਹੀਂ ਸੀ ਕੁੱਝ ਕਾਂਗਰਸੀ ਆਗੂਆਂ ਨੇ ਜਲਾਦਾਂ ਵਾਲ਼ਾ ਰੋਲ ਅਦਾ ਕੀਤਾ ਜਿਵੇਂ ਹਰਕਿਸ਼ਨ ਲਾਲ ਭਗਤ,ਸੱਜਣ ਕੁਮਾਰ,ਧਰਮ ਦਾਸ  ਸ਼ਾਸ਼ਤਰੀ,ਅਰਜਨ ਦਾਸ,ਅਜੈ ਮਾਕਨ ਆਦਿ ਮੌਕਾ ਵੇਖਣ ਗਏ ਸਨ ਕੈਪਟਨ ਅਮਰਿੰਦਰ ਸਿੰਘ,ਸਰਦਾਰ ਰਵੀ ਇੰਦਰ ਸਿੰਘ, ਉਹਨਾਂ ਨੂੰ ਉੱਥੇ ਹਾਜ਼ਰ ਸਿੱਖਾਂ ਨੇ ਸਿਰਫ ਇਹਨਾਂ ਕਾਂਗਰਸ ਆਗੂਆਂ ਤੇ ਹੀ ਦੋਸ਼ ਲਗਾਇਆ ਸੀ ਦੰਗਿਆਂ ਅਤੇ ਸਿੱਖ ਗੁਰਦੁਆਰਾ ਸਾਹਿਬਾਨ ਦੀ ਬੇਅਦਬੀ ਅਤੇ ਸਾੜ ਫੂਕ ਕਰਨ ਦਾ ਸਰਦਾਰ ਰਵੀਇੰਦਰ ਸਿੰਘ ਆਪਣਾ ਪ੍ਰਾਈਵੇਟ ਜਹਾਜ਼ ਲੈ ਕੇ ਗਏ ਸਨ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਪਹੁੰਚੇ ਪੀੜਤਾਂ ਲਈ ਗਰਮ ਕੱਪੜੇ ਖਾਣ ਪੀਣ ਦਾ ਸਮਾਨ ਉਸ ਲੱਗ ਭੱਗ 14 ਲੱਖ ਰੁਪਏ ਰਾਹਤ ਕਾਰਜਾਂ ਲਈ ਖਰਚ ਕੀਤੇ ਹੋਰ ਕੋਈ ਅਕਾਲੀ ਆਗੂ ਦਿੱਲੀ ਵਿਖੇ ਪੀੜਿਤ ਸਿੱਖਾਂ ਦੀ ਸਾਰ ਲੈਣ ਨਹੀਂ ਗਿਆ । ਇੱਥੇ ਇਹ ਜ਼ਿਕਰਯੋਗ ਹੈ ਕਿ ਉਸ ਵਕਤ ਕਿਸੇ ਪੀੜਤ ਨੇ ਜਗਦੀਸ਼ ਟਾਇਟਲਰ ਜਾਂ ਕਮਲ ਨਾਥ ਨਹੀਂ ਲਿਆ ਹਾਂ ਇਸ ਵਿੱਚ ਸ਼ੱਕ ਦੀ ਭੂਮਿਕਾ ਉਸ ਦੀ ਜਾਂਚ ਕੀਤੀ ਜਾ ਸਕਦੀ ਹੈ ਜੇਕਰ ਹੋਰ ਕੋਈ ਵੀ ਜ਼ਿੰਮੇਵਾਰ ਹੋਵੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ । ਇਹ 1984 ਸਿੱਖ ਵਿਰੋਧੀ ਕਤਲੇਆਮ ਦੀ ਸਾਰੀ ਕਹਾਣੀ ਮੈਂ ਸਰਦਾਰ ਰਵੀ ਇੰਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਆਪਣੇ ਕੰਨੀਂ ਸੁਣੀ ਹੈ । ਇਸੇ ਤਰ੍ਹਾਂ ਬਾਦਲ ਪਰਿਵਾਰ ਕਮੀਨਾ ਹੈ ਸ਼ਰੋਮਣੀ ਅਕਾਲੀ ਦਲ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਬਰਗਾੜੀ ਬਹਿਬਲ ਕਲਾਂ ਘਟਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ , ਕੋਟਕਪੂਰਾ ਘਟਨਾਵਾਂ ਲਈ ਇਹਨਾਂ ਘਟਨਾਵਾਂ ਲਈ ਪਰ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ,ਬਿਕਰਮ,ਸੁਮੇਧ ਸੈਣੀ ਸਿਰਸਾ ਸਾਧ ਦੇ ਚੇਲੇ ਅਤੇ ਪੁਲਿਸ ਅਫਸਰ ਜਿੰਮੇਵਾਰ ਹਨ।ਆਮ ਅਕਾਲੀ ਵਰਕਰਾਂ ਨੂੰ ਸਮਝਣ ਦੀ ਲੋੜ ਹੈ ਕਿ ਉਹ ਸਿੱਖ ਕੌਮ ਦੇ ਬੁੱਕਲ ਦੇ ਸੱਪ ਬਾਦਲਾਂ ਨਾਲੋਂ ਨਾਤਾ ਤੋੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਟਕਸਾਲੀ ਅਕਾਲੀ ਆਗੂਆਂ ਨਾਲ ਖੜ੍ਹੇ ਹੋਣ ਇਹਨਾਂ ਸੰਸਥਾਵਾਂ ਦਾ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਹੈ। ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਕੌਮ ਦੇ ਵਲੂੰਧਰੇ ਹਿਰਦੇ ਰਾਹਤ ਮਹਿਸੂਸ ਕਰਨ ਭਵਿੱਖ ਵਿੱਚ ਕੋਈ ਅਜਿਹੀ ਘਿਨਾਉਣੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਭੈਅ ਖਾਵੇ ।