• Latest
  • Trending
CHANDIGARH: ਟੈਗੋਰ ਥੀਏਟਰ ਦੇ ਮੰਚ ’ਤੇ ਸਾਕਾਰ ਹੋਈ ‘ਨਟੀ ਬਿਨੋਦਨੀ’ ਦੀ ਸੱਚੀ ਕਹਾਣੀ

CHANDIGARH: ਟੈਗੋਰ ਥੀਏਟਰ ਦੇ ਮੰਚ ’ਤੇ ਸਾਕਾਰ ਹੋਈ ‘ਨਟੀ ਬਿਨੋਦਨੀ’ ਦੀ ਸੱਚੀ ਕਹਾਣੀ

1 year ago
ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ

ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ

12 minutes ago
TET ਪੇਪਰ ਲੀਕ ਮਾਮਲੇ ਵਿੱਚ ਮੁੱਖ ਮੰਤਰੀ ਫੜਨਵੀਸ ਦਾ ਵੱਡਾ ਐਕਸ਼ਨ

TET ਪੇਪਰ ਲੀਕ ਮਾਮਲੇ ਵਿੱਚ ਮੁੱਖ ਮੰਤਰੀ ਫੜਨਵੀਸ ਦਾ ਵੱਡਾ ਐਕਸ਼ਨ

21 minutes ago
ਪੰਜਾਬ- ਚੰਡੀਗੜ੍ਹ ‘ਚ ਆਇਆ ਭੂਚਾਲ! ਸਹਿਮੇ ਲੋਕ ਘਰਾਂ ‘ਚੋ ਨਿਕਲੇ ਬਾਹਰ

ਪੰਜਾਬ- ਚੰਡੀਗੜ੍ਹ ‘ਚ ਆਇਆ ਭੂਚਾਲ! ਸਹਿਮੇ ਲੋਕ ਘਰਾਂ ‘ਚੋ ਨਿਕਲੇ ਬਾਹਰ

2 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

3 hours ago
ਮੁੰਬਈ ‘ਚ ਵੱਡੀ ਸਾਜ਼ਿਸ਼ ਨਾਕਾਮ!  14,900 ਜ਼ਹਿਰੀਲੇ ਕੈਪਸੂਲਾਂ ਸਣੇ ਮੁਲਜ਼ਮ ਗ੍ਰਿਫ਼ਤਾਰ

ਮੁੰਬਈ ‘ਚ ਵੱਡੀ ਸਾਜ਼ਿਸ਼ ਨਾਕਾਮ! 14,900 ਜ਼ਹਿਰੀਲੇ ਕੈਪਸੂਲਾਂ ਸਣੇ ਮੁਲਜ਼ਮ ਗ੍ਰਿਫ਼ਤਾਰ

3 hours ago
ਹੇਮਕੁੰਟ ਸਾਹਿਬ ਯਾਤਰਾ ਦੌਰਾਨ ਸ਼ਾਂਤੀ ਤੇ ਸਹਿਯੋਗ ਬਣਾਈ ਰੱਖਣਾ ਸਮੇਂ ਦੀ ਲੋੜ: ਹਰਮੀਤ ਸਿੰਘ ਕਾਲਕਾ

ਹੇਮਕੁੰਟ ਸਾਹਿਬ ਯਾਤਰਾ ਦੌਰਾਨ ਸ਼ਾਂਤੀ ਤੇ ਸਹਿਯੋਗ ਬਣਾਈ ਰੱਖਣਾ ਸਮੇਂ ਦੀ ਲੋੜ: ਹਰਮੀਤ ਸਿੰਘ ਕਾਲਕਾ

4 hours ago
ਵਿਧਾਇਕ ਕੁਲਵੰਤ ਸਿੰਘ ਵੱਲੋਂ 48.50 ਲੱਖ ਰੁਪਏ ਦੀ ਲਾਗਤ ਨਾਲ ਸੁਹਾਣਾ ਕੈਨਾਲ ਵਾਟਰ ਰਾਈਜ਼ਿੰਗ ਮੇਨ ਪ੍ਰੋਜੈਕਟ ਦਾ ਕੰਮ ਸ਼ੁਰੂ

ਵਿਧਾਇਕ ਕੁਲਵੰਤ ਸਿੰਘ ਵੱਲੋਂ 48.50 ਲੱਖ ਰੁਪਏ ਦੀ ਲਾਗਤ ਨਾਲ ਸੁਹਾਣਾ ਕੈਨਾਲ ਵਾਟਰ ਰਾਈਜ਼ਿੰਗ ਮੇਨ ਪ੍ਰੋਜੈਕਟ ਦਾ ਕੰਮ ਸ਼ੁਰੂ

4 hours ago
ਪੰਜਾਬ ‘ਚ 29 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ ‘ਚ 29 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ

4 hours ago
ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਵੱਲੋਂ ਸੈਕਟਰ-71, ਮੋਹਾਲੀ ਵਿਖੇ ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ

ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਵੱਲੋਂ ਸੈਕਟਰ-71, ਮੋਹਾਲੀ ਵਿਖੇ ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ

4 hours ago
ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਵਿਅਕਤੀ 10 ਆਧੁਨਿਕ ਪਿਸਤੌਲਾਂ ਸਣੇ ਕਾਬੂ

ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਵਿਅਕਤੀ 10 ਆਧੁਨਿਕ ਪਿਸਤੌਲਾਂ ਸਣੇ ਕਾਬੂ

4 hours ago
ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ‘ਸੂਰਮੇ’ ਵਜੋਂ ਕੀਤਾ ਸਨਮਾਨਿਤ

ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ‘ਸੂਰਮੇ’ ਵਜੋਂ ਕੀਤਾ ਸਨਮਾਨਿਤ

4 hours ago
SIR-2026 ਤਹਿਤ ਬੀ.ਐਲ.ਓ ਨੇ ਜੁੜਵੇਂ ਭਰਾਵਾਂ ਸੋਹਣੇ ਅਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ

SIR-2026 ਤਹਿਤ ਬੀ.ਐਲ.ਓ ਨੇ ਜੁੜਵੇਂ ਭਰਾਵਾਂ ਸੋਹਣੇ ਅਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ

4 hours ago
Hindi News
English News
Saturday, June 27, 2026
No Result
View All Result
37 °c
Chandigarh
39 ° Sun
38 ° Mon
40 ° Tue
38 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

CHANDIGARH: ਟੈਗੋਰ ਥੀਏਟਰ ਦੇ ਮੰਚ ’ਤੇ ਸਾਕਾਰ ਹੋਈ ‘ਨਟੀ ਬਿਨੋਦਨੀ’ ਦੀ ਸੱਚੀ ਕਹਾਣੀ

January 31, 2025
in ਖਬਰਾਂ, ਚੰਡੀਗੜ੍ਹ, ਪੰਜਾਬ
CHANDIGARH: ਟੈਗੋਰ ਥੀਏਟਰ ਦੇ ਮੰਚ ’ਤੇ ਸਾਕਾਰ ਹੋਈ ‘ਨਟੀ ਬਿਨੋਦਨੀ’ ਦੀ ਸੱਚੀ ਕਹਾਣੀ

CHANDIGARH: ਟੈਗੋਰ ਥੀਏਟਰ ਦੇ ਮੰਚ ’ਤੇ ਸਾਕਾਰ ਹੋਈ ‘ਨਟੀ ਬਿਨੋਦਨੀ’ ਦੀ ਸੱਚੀ ਕਹਾਣੀ

ਚੰਡੀਗੜ੍ਹ, 30 ਜਨਵਰੀ (ਵਿਸ਼ਵ ਵਾਰਤਾ):- CHANDIGARH ਸੰਗੀਤ ਨਾਟਕ ਅਕਾਦਮੀ ਤੇ ਹਰਿਆਣਾ ਕਲਾ ਪਰਿਸ਼ਦ ਵਲੋਂ ਕਰਵਾਏ ਜਾ ਰਹੇ ‘ਹਰਿਆਣਾ ਰੰਗ ਉਤਸਵ’ ਦੇ ਚੌਥੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਨੇ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ਨਟੀ ਬਿਨੋਦਨੀ ਦੀ ਕਹਾਣੀ ਪੇਸ਼ ਕੀਤੀ।

ਨਟੀ ਬਿਨੋਦਨੀ, ਜਿਸਨੇ 1876 ਵਿੱਚ ਨਾਟਕ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ, ਬਾਰਾਂ ਸਾਲਾਂ ਬਾਅਦ ਹੀ ਰੰਗਮੰਚ ਨੂੰ ਸਦਾ ਲਈ ਅਲਵਿਦਾ ਆਖ ਜਾਂਦੀ ਹੈ, ਕਿਉਂਕਿ ਉਹ ਕਲਾ ਦੀ ਦੁਨੀਆਂ ਵਿੱਚ ਵਸਤ ਤਾਂ ਹੈ, ਪਰ ਉਸਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ। ਇਹ ਨਾਟਕ ਦੱਸ ਰਿਹਾ ਸੀ ਕਿ ਕਲਾ ਦੀ ਦੁਨੀਆਂ ਵੀ ਡੇਢ ਸਦੀ ਵਿੱਚ ਵੀ ਬਹੁਤੀ ਬਦਲ ਨਹੀਂ ਸਕੀ।
‘ਨਟੀ ਬਿਨੋਦਨੀ’ ਨਾਟਕ ਬੰਗਾਲੀ ਰੰਗਮੰਚ ਦੀ ਅਦਾਕਾਰਾ ਬਿਨੋਦਨੀ ਦਾਸੀ ਦੀ ਸਵੈ-ਜੀਵਨੀ `ਤੇ ਆਧਾਰਤ ਹੈ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤਾ ਹੈ ਅਤੇ ਇਹ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਉਹ ਜਿਸਮ ਫਰੋਸ਼ੀ ਦੀਆਂ ਗਲੀਆਂ ’ਚੋਂ ਰੰਗਮੰਚ `ਤੇ ਕਿਵੇਂ ਆਈ ਅਤੇ ਕਿਨ੍ਹਾਂ ਹਾਲਾਤ ’ਚ ਚਮਕਦੀ ਦੁਨੀਆਂ ਨੂੰ ਛੱਡ ਕੇ ਗੁੰਮਨਾਮੀ ਵਿੱਚ ਗਵਾਚ ਗਈ; ਇਹ ਕਥਾ ਹੀ ਨਾਟਕ ਬਿਆਨ ਕਰਦਾ ਹੈ।
ਅਨੀਤਾ ਸ਼ਬਦੀਸ਼, ਜੋ ਇਸ ਨਾਟਕ ਦੀ ਨਿਰਦੇਸ਼ਕ ਵੀ ਹੈ, ਨੇ ਨਟੀ ਬਿਨੋਦਨੀ ਦੀ ਮੁੱਖ ਭੂਮਿਕਾ ਨਿਭਾਈ। ਉਹ ਰੰਗਮੰਚ ਨੂੰ ਪੂਜਾ ਮੰਨਦੀ ਹੈ; ਇਸ ਲਈ ਆਪਣਾ ਪਿਆਰ ਤੱਕ ਠੁਕਰਾ ਦਿੰਦੀ ਹੈ ਅਤੇ ਥੀਏਟਰ ਕੰਪਨੀ ਨੂੰ ਬਚਾਉਣ ਲਈ ਹਵਸੀ ਕਿਸਮ ਦੇ ਅਮੀਰਜਾਦੇ ਕੋਲ਼ ਵਿਕ ਜਾਦੀ ਹੈ। ਇਸ ਤਨ-ਮਨ ਨਿਛਾਵਰ ਕਰਨ ਵਾਲੀ ਦੇ ਦਰਦ ਨੇ ਸੰਵੇਦਨਸ਼ੀਲ ਦਰਸ਼ਕਾਂ ਨੂੰ ਵਾਰ-ਵਾਰ ਭਾਵੁਕ ਕੀਤਾ, ਜਦੋਂ ਉਹ ਵੇਖਦੇ ਹਨ ਕਿ ਉਸਦੇ ਸਹਿਯੋਗੀ ਕਲਾਕਾਰ ਥੀਏਟਰ ਕੰਪਨੀ ਉਤੇ ਕਬਜ਼ੇ ਲਈ ਹਰ ਤਰ੍ਹਾਂ ਦੀਆਂ ਸਾਜ਼ਿਸਾਂ ਰਚਦੇ ਹਨ। ਉਨ੍ਹਾਂ ਸਾਹਮਣੇ ਸਰਵੋਤਮ ਅਦਾਕਾਰਾ ਦਰਸ਼ਕਾਂ ਲਈ ਵੇਸਵਾ ਦੀ ਦੋਹਤੀ ਤੇ ਧੀ ਨਹੀਂ ਹੈ, ਬਲਕਿ ਸੀਤਾ, ਸਵਿੱਤਰੀ, ਦਰੋਪਤੀ ਤੇ ਧਰੂ ਭਗਤ ਸੀ, ਜਿਨ੍ਹਾਂ ਦੀਆਂ ਉਸਨੇ ਭੂਮਿਕਾਵਾਂ ਅਦਾ ਕੀਤੀਆਂ ਸਨ। ਨਟੀ ਬਿਨੋਦਨੀ ਆਪਣੇ ਮਰਦ ਸਾਥੀਆਂ ਦੀਆਂ ਸਾਜ਼ਿਸਾਂ ਤੇ ਮਰਦ ਪ੍ਰਧਾਨ ਦੇ ਰੁਖ਼ ਤੋਂ ਦੁਖੀ ਹੋ ਕੇ ਹਮੇਸ਼ਾ ਲਈ ਰੰਗਮੰਚ ਤੋਂ ਵਿਦਾ ਹੋ ਕੇ ਦਰਸ਼ਕਾਂ ਦੀ ਭੀੜ ਵਿੱਚ ਗਵਾਚ ਜਾਂਦੀ ਹੈ। ਉਹਦਾ ਸਵਾਲ ਦਰਸ਼ਕਾਂ ਦੇ ਮਨਾਂ ਵਿੱਚ ਹਲਚਲ ਪੈਦਾ ਕਰਦਾ ਹੈ ਕਿ ਉਹ ਉਸਨੂੰ ਸਨਮਾਨ ਨਾਲ ਸਵੀਕਾਰ ਕਰਨਗੇ ਜਾਂ ਫ਼ਿਰ ਨਾਟਕ ਦੀ ਟੀਮ ਦੇ ਕਲਾਕਾਰਾਂ ਵਾਂਗ ਰਖੇਲ ਬਣ ਕੇ ਜੀਣ ਦੀ ਸਲਾਹ ਦੇਣਗੇ..?

ਇਨ੍ਹਾਂ ਹਾਲਾਤ ਨੂੰ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਅਦਾਕਾਰਾ ਵਜੋਂ ਜੀਵੰਤ ਕੀਤਾ। ਸਨੀ ਗਿੱਲ ਨੇ ਉਸ ਵੇਲੇ ਦੀ ਟੀਮ ਦੇ ਨਿਰਦੇਸ਼ਕ ਗਰੀਸ਼ ਘੋਸ਼ ਦਾ ਕਿਰਦਾਰ ਅਦਾ ਕੀਤਾ, ਜੋ ਦਿਲੋਂ ਤਾਂ ਨਟੀ ਦਾ ਹਮਦਰਦ ਹੈ, ਪਰ ਮਰਦ ਪ੍ਰਧਾਨ ਸਮਾਜ ਦੀ ਮਨੋਦਸ਼ਾ ਕਾਰਨ ਬਹੁਤਾ ਵੱਖਰਾ ਵੀ ਨਹੀਂ ਸੋਚ ਸਕਦਾ। ਉਹ ਟੀਮ ਬਚਾਏ ਜਾਣ ਲਈ ਸਹਿਯੋਗੀ ਕਲਾਕਾਰਾਂ ਦਾ ਸਾਥ ਦਿੰਦਾ ਹੈ; ਨਟੀ ਬਿਨੋਦਨੀ ਨੂੰ ਧੁਰ ਅੰਦਰੋਂ ਤੋੜਨ ਵਾਲੇ ਮਾਨਸਕ ਤਸ਼ੱਦਦ ਦੀਆਂ ਸਾਜ਼ਿਸਾਂ ਦਾ ਭਾਈਵਾਲ ਬਣਦਾ ਹੈ।
ਹਰਮਨਪਾਲ ਸਿੰਘ ਨੇ ਨਟੀ ਬਿਨੋਦਨੀ ਦੇ ਪ੍ਰੇਮੀ ਰਾਜਾ ਬਾਬੂ ਦੀ ਭੂਮਿਕਾ ਅਦਾ ਕੀਤੀ, ਜੋ ਪਿਆਰ ਤਾਂ ਕਰਦਾ ਹੈ, ਪਰ ਪਤਨੀ ਦੀ ਥਾਂ ਰਖੇਲ ਦਾ ਹੀ ਸਮਝਦਾ ਹੈ। ਉਸਦੇ ਬੁੱਢੇ ਤੇ ਹਵਸੀ ਆਸ਼ਕ ਗੁਰਮੁੱਖ ਬਾਬੂ ਦੀ ਭੂਮਿਕਾ ਦਲਜਿੰਦਰ ਬਸਰਾਂ ਨੇ ਅਦਾ ਕੀਤੀ। ਨਟੀ ਬਿਨੋਦਨੀ ਦੀ ਨਾਨੀ ਦੀ ਭੂਮਿਕਾ ਸੋਨੀਆ ਨੇ ਅਦਾ ਕੀਤੀ ਅਤੇ ਉਸਦੀ ਮਾਂ ਦਾ ਰੋਲ ਰਵਨੀਤ ਕੌਰ ਨੇ ਅਦਾ ਕੀਤਾ। ਨਟੀ ਬਿਨੋਦਨੀ ਦੇ ਬਚਪਨ ਦਾ ਰੋਲ ਜੈਸਲੀਨ ਨੇ ਅਦਾ ਕੀਤਾ। ਇਸ ਵਿੱਚ ਗੁਰਮੁਖ ਗਿੰਨੀ, ਸੁਸ਼ਮਾ ਗਾਂਧੀ, ਗੋਰਕੀ ਸਿੰਘ, ਯੁਵਰਾਜ ਬਾਜਵਾ, ਗੁਰਜੰਟ ਸਿੰਘ, ਹਰਮਨਪਾਲ ਸਿੰਘ ਨੇ ਵੱਖ ਵੱਖ ਭੂਮਿਕਾਵਾਂ ਅਦਾ ਕੀਤੀਆਂ।
ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਸੀ, ਜਦਕਿ ਸੰਗੀਤ ਦਿਲਖ਼ੁਸ਼ ਥਿੰਦ ਨੇ ਤਿਆਰ ਕੀਤਾ ਹੈ। ਇਸਦੇ ਗੀਤ ਸਲੀਮ ਸਿਕੰਦਰ ਤੇ ਮਿੰਨੀ ਦਿਲਖੁਸ਼ ਦੇ ਗਾਏ ਹੋਏ ਸਨ। ਇਸਦੀ ਲਾਇਟਿੰਗ ਕਰਨ ਗੁਲਜ਼ਾਰ ਨੇ ਕੀਤੀ।
——

Tags: BREAKING NEWSBreaking news in PunjabiChandigarhLatest Punjab newsLatest Punjab news in PunjabiPUNJABpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ

ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ

by Jaspreet Kaur
June 27, 2026
0

ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ - 65 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲਏ ਵਾਪਸ ਹੁਸ਼ਿਆਰਪੁਰ, 27 ਜੂਨ (ਵਿਸ਼ਵ...

TET ਪੇਪਰ ਲੀਕ ਮਾਮਲੇ ਵਿੱਚ ਮੁੱਖ ਮੰਤਰੀ ਫੜਨਵੀਸ ਦਾ ਵੱਡਾ ਐਕਸ਼ਨ

TET ਪੇਪਰ ਲੀਕ ਮਾਮਲੇ ਵਿੱਚ ਮੁੱਖ ਮੰਤਰੀ ਫੜਨਵੀਸ ਦਾ ਵੱਡਾ ਐਕਸ਼ਨ

by Jaspreet Kaur
June 27, 2026
0

TET ਪੇਪਰ ਲੀਕ ਮਾਮਲੇ ਵਿੱਚ ਮੁੱਖ ਮੰਤਰੀ ਫੜਨਵੀਸ ਦਾ ਵੱਡਾ ਐਕਸ਼ਨ ਮਹਾਰਾਸ਼ਟਰ, 27 ਜੂਨ 2026 (ਵਿਸ਼ਵ ਵਾਰਤਾ): ਦੇਸ਼ ਵਿੱਚ ਪ੍ਰੀਖਿਆ...

ਪੰਜਾਬ- ਚੰਡੀਗੜ੍ਹ ‘ਚ ਆਇਆ ਭੂਚਾਲ! ਸਹਿਮੇ ਲੋਕ ਘਰਾਂ ‘ਚੋ ਨਿਕਲੇ ਬਾਹਰ

ਪੰਜਾਬ- ਚੰਡੀਗੜ੍ਹ ‘ਚ ਆਇਆ ਭੂਚਾਲ! ਸਹਿਮੇ ਲੋਕ ਘਰਾਂ ‘ਚੋ ਨਿਕਲੇ ਬਾਹਰ

by Jaspreet Kaur
June 27, 2026
0

ਪੰਜਾਬ- ਚੰਡੀਗੜ੍ਹ 'ਚ ਆਇਆ ਭੂਚਾਲ! ਸਹਿਮੇ ਲੋਕ ਘਰਾਂ 'ਚੋ ਨਿਕਲੇ ਬਾਹਰ - ਜਾਣੋ ਕਿੰਨੀ ਰਹੀ ਤੀਬਰਤਾ ਚੰਡੀਗੜ੍ਹ, 27 ਜੂਨ 2026...

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
June 27, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 27 ਜੂਨ 2026 (ਵਿਸ਼ਵ ਵਾਰਤਾ) : ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ

ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ

by Jaspreet Kaur
June 27, 2026
0

ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ - 65 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲਏ ਵਾਪਸ ਹੁਸ਼ਿਆਰਪੁਰ, 27 ਜੂਨ (ਵਿਸ਼ਵ...

Most Popular

Hukamnama Sri Darbar Sahib Today – 01 June 2026 | Ang 489 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 01 June 2026 | Ang 489 I ਅੱਜ ਦਾ ਹੁਕਮਨਾਮਾ

by Ankit
4 weeks ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 01-06-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 