ਡੀਜੀਪੀ ਅਰੋੜਾ ਵੱਲੋਂ ‘ਰਿਪੋਰਟ ਆਨ ਪੰਜਾਬ ਰੋਡ ਐਕਸੀਡੈਂਟ ਅਤੇ ਟ੍ਰੈਫਿਕ 2017’ ਨਾਂ ਦੀ ਕਿਤਾਬ ਰਿਲੀਜ਼

Advertisement
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਵਲੋਂ ਚੰਡੀਗੜ ਵਿਖੇ “ਰਿਪੋਰਟ ਆਨ ਪੰਜਾਬ ਰੋਡ ਐਕਸੀਡੈਂਟਸ ਐਂਡ ਟ੍ਰੈਫਿਕ -2017“ ਨਾਮ ਦੀ ਕਿਤਾਬ ਜਾਰੀ ਕਰਦੇ ਹੋਏ। ਤਸਵੀਰ ਵਿਚ ਏ.ਡੀ.ਜੀ.ਪੀ. ਟਰੈਫਿਕ ਡਾ. ਸ਼ਰਦ ਸਤਿਆ ਚੌਹਾਨ ਵੀ ਨਜ਼ਰ ਆ ਰਹੇ ਹਨ।

ਰੋਜ਼ਾਨਾ 12 ਲੋਕਾਂ ਦੀ ਸੜਕੀ ਹਾਦਸਿਆਂ ਵਿੱਚ ਹੁੰਦੀ ਹੈ ਮੌਤ: ਡਾ. ਚੌਹਾਨ ਏਡੀਜੀਪੀ ਟ੍ਰੈਫਿਕ
ਰਾਸ਼ਟਰੀ ਤੇ ਰਾਜ ਮਾਰਗਾਂ ਤੇ ਹੁੰਦੀਆਂ ਹਨ ਕੁੱਲ ਮੌਤਾਂ ਵਿਚੋਂ 60 ਤੋਂ 67 ਫੀਸਦੀ ਮੌਤਾਂ

ਚੰਡੀਗੜ, 2 ਨਵੰਬਰ : ਪੰਜਾਬ ਦੇ ਡੀ.ਜੀ.ਪੀ ਸ੍ਰੀ ਸੁਰੇਸ਼ ਅਰੋੜਾ ਨੇ ਡਾ. ਸ਼ਰਦ ਸੱਤਿਆ ਚੌਹਾਨ , ਏਡੀਜੀਪੀ  ਟ੍ਰੈਫਿਕ ਅਤੇ ਨਵਦੀਪ ਅਸੀਜਾ, ਟ੍ਰੈਫਿਕ ਸਲਾਹਕਾਰ, ਪੰਜਾਬ ਵਲੋਂ ਸੰਕਲਤ ‘ਰਿਪੋਰਟ ਆਨ ਪੰਜਾਬ ਰੋਡ ਐਕਸੀਡੈਂਟ ਅਤੇ ਟ੍ਰੈਫਿਕ 2017’ ਨਾਂ ਦੀ ਕਿਤਾਬ ਰਿਲੀਜ਼ ਕੀਤੀ ਜਿਸ ਤੋ ਸੂਬੇ ਵਿੱਚ ਸਰੁੱਖਿਅਤ ਸੜਕੀ ਆਵਾਜਾਈ ਸਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਡਾ. ਚੌਹਾਨ ਅਤੇ ਅਸੀਜਾ ਨੇ ਲਗਾਤਾਰ ਦੂਜੇ ਸਾਲ ਸੂਬੇ ਵਿੱਚ ਹੋਏ ਸੜਕੀ ਹਾਦਸਿਆਂ ਤੇ ਟ੍ਰੈਫਿਕ ਨਾਲ ਸਬੰਧੀ ਅਨੁਮਾਨਾਂ  ਦੇ ਤੱਥਾਂ ਨੂੰ  ਪ੍ਰਕਾਸ਼ਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੜਕੀ ਆਵਾਜਾਈ  ਤੇ ਹਾਈਵੇ ਬਾਰੇ ਮੰਤਰਾਲੇ ਵੱਲੋਂ ਉਕਤ ਵਿਸ਼ੇ ‘ਤੇ ਹਰ ਸਾਲ ਕੌਮੀ ਪੱਧਰ ‘ਤੇ ਇੱਕ ਕਿਤਾਬਚਾ ਰਿਲੀਜ਼ ਕੀਤਾ ਜਾਂਦਾ ਹੈ ਪਰ ਪੰਜਾਬ ਵੱਲੋਂ ਆਪਣੀਆਂ ਟ੍ਰੈਫਿਕ ਸਬੰਧੀ ਸਥਿਤੀਆਂ ਨੂੰ ਨਜਿੱਠਣ ਲਈ ਵੱਖਰੇ ਤੌਰ ‘ਤੇ ਉਪਰਾਲਾ ਕੀਤਾ ਗਿਆ ਤਾਂ ਜੋ ਸੜਕ ਸੁਰੱਖਿਆ ਪ੍ਰਬੰਧਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਸੜਕ ਸੁਰੱÎਖਿਆ ਦਾ ਜਾਇਜਾ ਲੈਣ ਵਾਲੀ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਵੀ ਪੰਜਾਬ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ।
ਉਹਨਾਂ ਅੱਗੇ ਦੱਸਿਆ ਕਿ ਇਹ ਕਿਤਾਬ ਸਾਰੇ ਡਿਪਟੀ ਕਮਿਸ਼ਨਰਾਂ/ਕਮਿਸ਼ਨਰਜ/ਐਸਐਸਪੀ ਨੂੰ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਉਹਨਾਂ ਵੱਲੋ ਆਪਣੇ ਸਬੰਧਤ ਖੇਤਰ ਵਿੱਚ ਸੜਕੀ ਹਾਦਸਿਆਂ ਬਾਰੇ ਪੜਚੌਲ ਕਰ ਸਕਣ ਅਤੇ ਤਾਂ ਜੋ ਇਨ•ਾਂ ਹਾਦਸਿਆਂ ਦੌਰਾਨ ਹੋਈਆਂ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕੇ। ਇਸਦੇ ਨਾਲ ਹੀ ਆਮ ਜਨਤਾ, ਵਿਦਿਆਰਥੀਆਂ ਤੇ ਖੋਜੀਆਂ ਦੀ ਸਹੂਲਤ ਲਈ ਵੀ ਇਹ ਕਿਤਾਬ ਈ-ਬੁੱਕ ਦੇ ਰੂਪ ਵਿੱਚ ਪੰਜਾਬ ਪੁਲਿਸ ਦੀ ਵੈਬਸਾਈਟ ‘ਤੇ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਇਸਦਾ ਭਰਪੂਰ ਲਾਹਾ ਲਿਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਰਦ ਸੱਤਿਆ ਚੌਹਾਨ , ਏਡੀਜੀਪੀ  ਟ੍ਰੈਫਿਕ  ਨੇ ਕਿਹਾ ਕਿ ਪਿਛਲੇ ਸਾਲ ਸੂਬੇ ਵਿੱਚ ਸੜਕੀ ਦੁਰਘਟਨਾਵਾਂ ਦੌਰਾਨ ਰੋਜ਼ਾਨਾ 12 ਮੌਤਾਂ ਦਰਜ ਕੀਤੀਆਂ ਗਈਆਂ। ਉਨ•ਾਂ ਹੋਰ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਹੋਏ ਇਨ•ਾਂ ਹਾਦਸਿਆਂ ਦੀ ਫੀਸਦ ਵਿੱਚ 12.1 ਦੀ ਕਮੀ ਦਰਜ ਕੀਤੀ ਗਈ ਹੈ ਜੋ ਕਿ ਮੌਜੂਦਾ ਦਹਾਕੇ ਦੌਰਾਨ ਸੂਬੇ ਵੱਲੋਂ ਦਰਜ ਕੀਤੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ।
ਡਾ. ਸ਼ਰਦ ਸੱਤਿਆ ਚੌਹਾਨ ਨੇ ਕਿਹਾ ਕਿ ਦੇਸ਼ ਦੀ ਕੁੱਲ 2.25 ਫੀਸਦ ਆਬਾਦੀ ਪੰਜਾਬ ਵਿੱਚ ਵਸਦੀ ਹੈ ਪਰ ਪਿਛਲੇ ਪੰਜਾਂ ਸਾਲਾਂ ਵਿੱਚ ਸੜਕੀ ਹਾਦਸਿਆਂ ਦੋਰਾਨ ਹੋਈਆਂ ਮੌਤਾਂ ਦੀ ਕੁੱਲ ਫੀਸਦ 3.3 ਤੋਂ 3.5 ਹੈ। ਰੋਜ਼ਾਨਾਂ ਰਾਸ਼ਟਰੀ ਤੇ ਰਾਜ ਮਾਰਗਾਂ ਤੇ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 60 ਤੋਂ 67 ਫੀਸਦ ਮੌਤਾਂ ਹੁੰਦੀਆਂ ਹਨ ਜੋਕਿ 5.4 ਫੀਸਦ ਬਣਦਾ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਸੜਕੀ ਹਾਦਸਿਆਂ ਵਿਚ ਹੋਈਆਂ ਕੁਲ ਮੌਤਾਂ ਵਿਚੋਂ 15 ਫੀਸਦ ਮੌਤਾਂ ਲੁਧਿਆਣਾ, ਪਟਿਆਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਬਠਿੰਡਾ, ਮੋਹਾਲੀ ਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਹੁੰਦੀਆਂ ਹਨ।
ਏਡੀਜੀਪੀ ਨੇ ਕਿਹਾ ਕਿ ਪ੍ਰਤੀ ਦਸ ਲੱਖ ਆਬਾਦੀ ਦੇ ਹਿਸਾਬ ਵਿੱਚ ਸੜਕੀ ਮੌਤਾਂ ਦੀ  ਕੌਮੀ ਔਸਤ 119 ਹੈ ਜਿਸਦੇ ਨਿਸਬਤ ਪੰਜਾਬ ਵਿੱਚ ਹੋਈਆਂ ਮੌਤਾਂ ਦੀ  ਗਿਣਤੀ 148 ਹੈ। ਸੂਬੇ ਦੇ ਤਿੰਨ ਜ਼ਿਲ•ੇ ਰੂਪਨਗਰ, ਐਸਏਐਸ ਨਗਰ ਤੇ ਫਤਿਹਗੜ• ਸਾਹਿਬ ਕ੍ਰਮਵਾਰ 1,2,3 ਸਥਾਨ ‘ਤੇ ਆਉਂਦੇ ਹਨ ਜਿੱਥੇ ਸੜਕੀ ਹਾਦਸਿਆਂ ਦੌਰਾਨ ਹੋਈਆਂ ਮੌਤਾਂ ਦੀ ਦਰ ਸਮੁੱਚੇ ਸੂਬੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਔਸਤ ਤੋਂ ਲਗਭਗ ਦੁੱਗਣੀ ਹੈ।
ਰਿਪੋਰਟ ਅਨੁਸਾਰ ਸਾਲ 2017 ਦੌਰਾਨ ਰਾਜ ਵਿਚ ਰੂਪਨਗਰ, ਐਸ.ਏ.ਐਸ. ਨਗਰ, ਫਾਜ਼ਿਲਕਾ, ਤਰਨਤਾਰਨ ਜਿਲਿ•ਆਂ ਨੂੰ ਛੱਡ ਕੇ ਬਾਕੀ 18 ਜ਼ਿਲਿ•ਆਂ ਵਿਚ ਸੜਕ ਦੁਰਘਟਨਾਵਾਂ ਵਿਚ ਕਮੀ ਆਈ ਹੈ। ਇਸ ਤੋਂ ਇਲਾਵਾ ਸਾਲ 2016 ਦੇ ਮੁਕਾਬਲੇ ਸਾਲ 21017 ਵਿਚ ਸੜਕ ਦੁਰਘਟਨਾਵਾਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।
ਡਾ. ਚੌਹਾਨ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਪੰਜਾਬ ਵਿਚ ਜਿਆਦਾਤਰ ਮੌਤਾਂ ਦਾ ਕਾਰਨ ਵਾਹਨਾ ਦੀ ਤੇਜ ਰਫਤਾਰੀ ਸੀ। ਸਾਲ 2017 ਵਿਚ ਤੇਜ਼ ਗਤੀ ਦੇ ਕਾਰਨ ਸੜਕ ਹਾਦਸਿਆਂ ਵਿਚ ਕੁਲ 2,363 ਲੋਕ ਮਾਰੇ ਗਏ। ਰਾਜ ਵਿਚ ਸੜਕ ਦੁਰਘਟਨਾਵਾਂ ਦੇ ਹਾਦਸਿਆਂ ਦੇ ਕੁਲ ਹਿਸੇ ਵਿਚ ਤਿੰਨ ਪੁਲਿਸ ਕਮਿਸ਼ਨਰੇਟਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਦੁਰਘਟਨਾਵਾਂ ਕਾਰਨ ਕੁਲ 462 ਵਿਅਕਤੀਆਂ ਦੀ ਮੌਤ ਹੋਈ, ਜੋ ਕਿ ਕੁੱਲ ਦੁਰਘਟਨਾਵਾਂ ਦਾ 10.4% ਹੈ। ਇਨ•ਾਂ ਸੜਕੀ ਦੁਰਘਟਨਾਵਾਂ ਵਿਚ 75 ਫ਼ੀਸਦੀ ਲੋਕ 18 ਤੋਂ 45 ਸਾਲ ਦੀ ਉਮਰ ਦੇ ਸਨ। ਇਸ ਦੋਰਾਨ 2017 ਵਿਚ ਗੁਆਂਢੀ ਰਾਜ ਹਰਿਆਣਾ ਵਿਚ ਸੜਕ ਹਾਦਸਿਆਂ ਵਿਚ 3.5 ਫੀਸਦੀ ਦਾ ਵਾਧਾ ਹੋਇਆ ਅਤੇ ਰਾਜਸਥਾਨ ਵਿਚ ਨਾਮਾਤਰ -0.2 ਫੀਸਦੀ ਦਾ ਵਾਧਾ ਹੋਇਆ।
ਉਪਲੱਬਧ ਅੰਕੜਿਆਂ ਅਨੁਸਾਰ ਪੰਜਾਬ ਵਿਚ ਨਵੇਂ  ਮੋਟਰ ਵਾਹਨਾਂ ਦਾ 9-10 ਫੀਸਦੀ ਦੀ ਦਰ ਨਾਲ ਵਾਧਾ ਹੋ ਹੋਇਆ ਹੈ ਅਤੇ ਪਿਛਲੇ ਸਾਲ ਔਸਤ ਰੋਜ਼ਾਨਾ, 300 ਨਵੀਆਂ ਕਾਰਾਂ ਅਤੇ 1700 ਦੋਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਪੰਜਾਬ ਵਿਚ ਕੀਤੀ ਗਈ।  ਮਾਰਚ 2017 ਤੱਕ ਪੰਜਾਬ ਵਿਚ ਕੁਲ ਰਜਿਸਟਰ ਕੀਤੇ ਨਵੇਂ ਵਾਹਨਾਂ ਦੀ ਗਿਣਤੀ 98,59,742 ਸੀ। ਡਾ. ਚੌਹਾਨ ਨੇ ਦੱਸਿਆ ਕਿ ਸਮਾਜਿਕ-ਆਰਥਿਕ ਲਾਗਤ ਵਿਸ਼ਲੇਸ਼ਣ ਦੇ ਅਨੁਸਾਰ ਪੰਜਾਬ ਯੋਜਨਾ ਕਮਿਸ਼ਨ ਅਤੇ ਮੰਡੇਲ ਐਟ ਅਲ ਦੁਆਰਾ ਬਣਾਈ ਸਮਾਜਿਕ ਆਰਥਿਕ ਲਾਗਤ ਗਣਨਾ ਦੇ ਆਧਾਰ ‘ਤੇ ਪਿਛਲੇ ਸਾਲ ਦੀ ਤੁਲਨਾ ਵਿਚ ਸੜਕ ਦੁਰਘਟਨਾਵਾਂ ਵਿਚ ਆਈ ਕਮੀ ਦੇ ਕਾਰਨ 620 ਕਰੋੜ ਦੀ ਬਚਤ ਕੀਤੀ ਹੈ।