ਹਵਾ ਪ੍ਰਦੂਸ਼ਣ ਲਈ ਕੇਜਰੀਵਾਲ ਦਿੱਲੀ ਵਿਚਲੇ ਕਾਰਨਾਂ ਵੱਲ ਝਾਤੀ ਮਾਰਨ : ਸੋਨੀ

Advertisement

  • ਪੰਜਾਬ ਵਿੱਚ ਪਰਾਲੀ ਫੂਕਣ ਦਾ ਅਸਰ ਚੰਡੀਗੜ ‘ਤੇ ਤਾਂ ਹੋਇਆ ਨਹੀਂ, ਦਿੱਲੀ ਕਿਵੇਂ ਹੋ ਗਿਆ?; ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਦੋਸ਼ ਦੇਣਾ ਗ਼ਲਤ

ਚੰਡੀਗੜ, 2 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਦੇ ਵਾਤਾਵਰਣ ਮੰਤਰੀ ਸ੍ਰੀ ਓ.ਪੀ.ਸੋਨੀ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ, ਜਿਸ ਵਿੱਚ ਉਨ•ਾਂ ਪੰਜਾਬ ਵਿੱਚ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਡਿੱਗ ਰਹੇ ਮਿਆਰ ਲਈ ਜ਼ਿੰਮੇਵਾਰ ਠਹਿਰਾਇਆ ਸੀ, ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਇਸ ਹਵਾ ਪ੍ਰਦੂਸ਼ਣ ਲਈ ਦਿੱਲੀ ਵਿਚਲੇ ਕਾਰਨਾਂ ‘ਤੇ ਡੂੰਘਾਈ ਨਾਲ ਝਾਤੀ ਮਾਰਨੀ ਚਾਹੀਦੀ ਹੈ, ਨਾ ਕਿ ਵਿਗਿਆਨਕ ਤਰਕ ਤੋਂ ਵਾਂਝੇ ਸਿਆਸੀ ਬਿਆਨ ਦੇ ਕੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਦੋਸ਼ ਦੇਣਾ ਚਾਹੀਦਾ ਹੈ।
ਸ੍ਰੀ ਸੋਨੀ ਨੇ ਇਸ ਬਾਰੇ ਵਿਸਥਾਰ ਵਿੱਚ ਜਾਂਦਿਆਂ ਦੱਸਿਆ ਕਿ ਪੂਰੇ ਅਕਤੂਬਰ ਮਹੀਨੇ ਵਿੱਚ ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ (ਏ.ਕਯੂ.ਆਈ.) ਨੇ ਔਸਤਨ ਕਦੇ ਵੀ 170 ਦਾ ਅੰਕੜਾ ਪਾਰ ਨਹੀਂ ਕੀਤਾ ਪਰ ਦਿੱਲੀ ਦੀ ਹਵਾ ਦੀ ਗੁਣਵੱਤਾ ਪਿਛਲੇ ਮਹੀਨੇ ਕਦੇ ਵੀ 350 ਤੋਂ ਘੱਟ ਨਹੀਂ ਆਈ। ਸ੍ਰੀ ਸੋਨੀ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਹਵਾ ਦੀ ਗਤੀ 1.5 ਕਿਲੋਮੀਟਰ ਪ੍ਰਤੀ ਘੰਟਾ ਅਤੇ ਹਵਾ ਦੀ ਦਿਸ਼ਾ ਦੱਖਣ-ਪੂਰਬ ਵੱਲੋਂ ਆ ਕੇ ਉੱਤਰ-ਪੱਛਮ ਵੱਲ ਜਾ ਰਹੀ ਸੀ, ਨਾ ਕਿ ਦਿੱਲੀ ਵੱਲ ਤਾਂ ਫਿਰ ਕਿਵੇਂ, ਪੰਜਾਬ ਦਾ ਪ੍ਰਦੂਸ਼ਣ ਸਾਰਾ ਹਰਿਆਣਾ ਪਾਰ ਕਰ ਕੇ ਪੰਜਾਬ ਦੀ ਹੱਦ ਤੋਂ 250 ਕਿਲੋਮੀਟਰ ਦੂਰ ਦਿੱਲੀ ਪਹੁੰਚ ਸਕਦਾ ਹੈ? ਵਾਤਾਵਰਣ ਮੰਤਰੀ ਨੇ ਕਿਹਾ ਕਿ ਜੇ ਪਰਾਲੀ ਫੂਕਣ ਦਾ ਅਸਰ ਦਿੱਲੀ ਦੇ ਵਾਤਾਵਰਣ ‘ਤੇ ਪੈ ਸਕਦਾ ਹੈ ਤਾਂ ਇਸ ਦਾ ਅਸਰ ਚੰਡੀਗੜ•• ਦੀ ਆਬੋ-ਹਵਾ ਉÎੱਤੇ ਕਿਉਂ ਨਹੀਂ ਹੋਇਆ। ਚੰਡੀਗੜ•• ਦਾ ਵਾਤਾਵਰਣ ਬਿਲਕੁਲ ਸਾਫ਼ ਹੈ। ਸ੍ਰੀ ਕੇਜਰੀਵਾਲ ਨੇ ਇਸ ਪ੍ਰਦੂਸ਼ਣ ਲਈ ਹਰਿਆਣੇ ਨੂੰ ਕਲੀਨ ਚਿੱਟ ਦੇ ਕੇ ਇਸ ਤੋਂ ਸਿਆਸੀ ਲਾਹਾ ਲੈਣ ਦੀ ਕੋਝੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਦਿੱਲੀ ਦੇ ਆਲੇ-ਦੁਆਲੇ ਹਰਿਆਣੇ ਅਤੇ ਯੂ.ਪੀ. ਦੇ ਖੇਤਾਂ ਵਿੱਚ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਅੱਖੋਂ-ਪਰੋਖੇ ਕਰਕੇ ਦਿੱਲੀ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ।
ਸ੍ਰੀ ਸੋਨੀ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੁੱਲ 65 ਲੱਖ ਏਕੜ ਵਿੱਚ ਝੋਨਾ ਲਾਇਆ ਜਾਂਦਾ ਹੈ ਅਤੇ ਹੁਣ ਤੱਕ ਕੁੱਲ 21000 ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਔਸਤਨ 323 ਘਟਨਾਵਾਂ ਪ੍ਰਤੀ ਇਕ ਲੱਖ ਏਕੜ ਬਣਦੀਆਂ ਹਨ, ਜਿਸ ਕਾਰਨ ਇਸ ਸਾਲ ਪੰਜਾਬ ਵਿਚਲੀ ਆਬੋ-ਹਵਾ ਦੀ ਗੁਣਵੱਤਾ ਵਿੱਚ ਕੋਈ ਗੁਣਾਤਮਕ ਗਿਰਾਵਟ ਰਿਕਾਰਡ ਨਹੀਂ ਕੀਤੀ ਗਈ। ਉਨ•ਾਂ ਅੱਗੇ ਦੱਸਿਆ ਕਿ ਜੇ ਪ੍ਰਤੀ ਪਿੰਡ ਵੀ ਇਹ ਅੰਕੜੇ ਕੱਢੇ ਜਾਣ ਤਾਂ ਪੰਜਾਬ ਦੇ ਕੁੱਲ 12700 ਪਿੰਡਾਂ ਵਿੱਚੋਂ ਪ੍ਰਤੀ ਪਿੰਡ ਔਸਤਨ ਦੋ ਤੋਂ ਵੀ ਘੱਟ ਅੱਗ ਲਾਉਣ ਦੀਆਂ ਘਟਨਾਵਾਂ ਦਿਖਾਈ ਦਿੰਦੀਆਂ ਹਨ। ਫਿਰ ਵੀ ਪਤਾ ਨਹੀਂ ਕਿਉਂ ਕੇਜਰੀਵਾਲ ਸਾਹਿਬ ਪੰਜਾਬ ਦੇ ਮਿਹਨਤੀ ਕਿਸਾਨਾਂ, ਜਿਨ•ਾਂ ਨੇ ਸਰਕਾਰ ਦੀ ਸਲਾਹ ਮੰਨਦੇ ਹੋਏ ਪਰਾਲੀ ਨਾ ਫੂਕਣ ਦਾ ਉੱਦਮ ਕੀਤਾ ਅਤੇ ਜਿਨ•ਾਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਪਿਛਲੇ ਸਾਲ ਨਾਲੋਂ 35 ਫੀਸਦੀ ਘਟੀਆਂ ਹਨ, ਨੂੰ ਬਿਨਾਂ ਕਿਸੇ ਵਿਗਿਆਨਕ ਦਲੀਲ ਤੋਂ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ•ਾਂ ਇਸ ਪ੍ਰਾਪਤੀ ਲਈ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਦੇ ਔਸਤਨ ਹਵਾ ਗੁਣਵੱਤਾ ਸੂਚਕ ਅੰਕ 275 ਦੇ ਮੁਕਾਬਲੇ ਇਸ ਸਾਲ 170 ਦਾ ਅੰਕੜਾ ਵੀ ਪਾਰ ਨਾ ਕਰਨਾ ਪੰਜਾਬ ਦੇ ਉÎੱਦਮੀ ਅਤੇ ਵਿਗਿਆਨਕ ਖੋਜਾਂ ਦੇ ਧਾਰਨੀ ਕਿਸਾਨਾਂ ਦੀ ਬਦੌਲਤ ਹੈ, ਜਿਸ ਦਾ ਸਬੂਤ ਇਸ ਵਰ•ੇ ਦੀ ਆਬੋ-ਹਵਾ ਦਾ ਸਾਫ਼ ਰਹਿਣਾ ਹੈ।
ਵਾਤਾਵਰਣ ਮੰਤਰੀ ਨੇ ਸ੍ਰੀ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ, ਸਗੋਂ ਗ੍ਰੀਨ ਟ੍ਰਿਬਿਊਨਲ ਵੱਲੋਂ ਵਰਧਮਾਨ ਕੌਸ਼ਿਕ ਦੇ ਕੇਸ ਵਿੱਚ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਕਾਰਨਾਂ ਦੀ ਡੂੰਘੀ ਘੋਖ ਕਰ ਕੇ ਇਨ•ਾਂ ‘ਤੇ ਕਾਬੂ ਪਾਉਣ ਤਾਂ ਜੋ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕੇ।