Jalandhar: ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਮੁੜ ਸੁਰਖੀਆਂ ‘ਚ
ਜਲੰਧਰ,21 ਜਨਵਰੀ : ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਮੁੜ ਸੁਰਖੀਆਂ ਚ ਆ ਗਿਆ ਹੈ ਚਰਚਾ ਹੈ ਕਿ ਉਕਤ ਜੋੜਾ ਵਿਦੇਸ਼ ਵਿਚ ਸੈਟਲ ਹੋ ਗਿਆ ਹੈ। ਪਰ ਹੁਣ ਜੋੜੇ ਦੇ ਭਾਰਤ ਤੋਂ ਯੂਕੇ ਵਿੱਚ ਸੈਟਲ ਹੋਣ ਦੀ ਖਬਰ ਦੀ ਪੁਸ਼ਟੀ ਹੋ ਗਈ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਆਪਣੇ ਬੱਚੇ ਨਾਲ ਵਿਦੇਸ਼ ਜਾ ਰਹੇ ਜੋੜੇ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ। ਜਿਸ ‘ਚ ਉਹ ਆਪਣੇ ਬੱਚੇ ਵਾਰਿਸ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ।
ਜੋੜੇ ਦੀਆਂ ਕੁੱਲ ਤਿੰਨ ਵੀਡੀਓ ਸਾਹਮਣੇ ਆਈਆਂ ਹਨ। ਇੱਕ ਵੀਡੀਓ ਵਿੱਚ ਇਹ ਜੋੜਾ ਅੰਮ੍ਰਿਤਸਰ ਵਿੱਚ ਦਾਖ਼ਲ ਹੁੰਦਾ ਨਜ਼ਰ ਆ ਰਿਹਾ ਹੈ। ਦੂਜੇ ਵਿੱਚ ਰੂਪ ਅਰੋੜਾ ਆਪਣੇ ਬੇਟੇ ਨੂੰ ਏਅਰਪੋਰਟ ਲੈ ਕੇ ਜਾ ਰਹੀ ਹੈ। ਤੀਜੇ ਵੀਡੀਓ ‘ਚ ਜੋੜੇ ਦਾ ਬੇਟਾ ਆਪਣੇ ਛੋਟੇ ਬੈਗ ਨਾਲ ਹਵਾਈ ਜਹਾਜ਼ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਕੁੱਲ੍ਹੜ ਪੀਜ਼ਾ ਜੋੜਾ ਸਹਿਜ ਅਰੋੜਾ ਅਤੇ ਰੂਪ ਅਰੋੜਾ ਆਪਣੇ ਬੇਟੇ ਨਾਲ ਪੰਜਾਬ (ਭਾਰਤ) ਛੱਡ ਕੇ ਬ੍ਰਿਟੇਨ ਚਲੇ ਗਏ ਹਨ। ਹੁਣ ਇਹ ਜੋੜਾ ਲੰਡਨ ‘ਚ ਰਹੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/






















