ਮਾਨਸਾ, 31 ਅਕਤੂਬਰ (ਵਿਸ਼ਵ ਵਾਰਤਾ)- ਸਰਬੱਤ ਖਾਲਸਾ ਵ¤ਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅ¤ਜ 2014 ਵਿ¤ਚ ਮਾਨਸਾ ਦੇ ਥਾਣਾ ਸਦਰ ਵਿ¤ਚ ਦਰਜ ਮੁਕ¤ਦਮਾ ਨੰਬਰ 109 ਅਸਲਾ ਐਕਟ ਤਹਿਤ ਅ¤ਜ ਇਥੇ ਏਸੀਜੇਐਮ ਅਮਰਿµਦਰਪਾਲ ਸਿµਘ ਦੀ ਕੋਰਟ ਵਿ¤ਚ ਪੇਸ਼ੀ ਭੁਗਤੀ, ਉਨ੍ਹਾਂ ਦੀ ਅਗਲੀ ਪੇਸ਼ੀ 19 ਨਵµਬਰ ਨੂੰ ਨਿਸ਼ਚਿਤ ਕੀਤੀ ਹੈ।
ਇਸ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਰਨਲ ਸਕ¤ਤਰ ਸੁਖਚੈਨ ਸਿµਘ ਅਤਲਾ ਨੇ ਪ¤ਤਰਕਾਰਾਂ ਨਾਲ ਗ¤ਲ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਸਮੇਂ ਦਰਜ ਝੁਠੇ ਮੁਕ¤ਦਮਿਆਂ ਵਿ¤ਚ ਅ¤ਜ ਵੀ ਸਿ¤ਖ ਕੌਮ ਦੇ ਆਗੂ ਖ¤ਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਦਲ ਨੂੰ ਇਨ੍ਹਾਂ ਗੁਨਾਹਾਂ ਕਰਕੇ ਹੀ ਸਰਕਾਰ ਤੋਂ ਲਾਂਭੇ ਹੋਣਾ ਪਿਆ। ਉਨ੍ਹਾਂ ਕੈਪਟਨ ਅਮਰਿµਦਰ ਸਿµਘ ਦੀ ਸਰਕਾਰ ਤੋਂ ਮµਗ ਕੀਤੀ ਕਿ ਜਥੇਦਾਰ ਬਲਜੀਤ ਸਿµਘ ਦਾਦੂਵਾਲ *ਤੇ ਦਰਜ਼ ਸਾਰੇ ਝੁਠੇ ਕੇਸ ਰ¤ਦ ਕੀਤੇ ਜਾਣ।
ਇਸ ਮੌਕੇ ਉ਼ਨ੍ਹਾਂ ਨਾਲ ਬਾਬਾ ਲਾਲ ਸਿµਘ ਭੀਖੀ, ਐਡਵੋਕੇਟ ਹਰਿµਦਰਪਾਲ ਸਿµਘ ਟਿਵਾਣਾ, ਬਾਬਾ ਜੀ ਦੇ ਨਿ¤ਜੀ ਸਹਾਇਕ ਭਾਈ ਬਰਾੜ ਦਲੇਰ ਸਿµਘ ਮੋਜੀਆ, ਰਣਧੀਰ ਸਿµਘ ਧੀਰਾ ਹਾਜਰ ਸਨ।
ਫੋਟੋ ਕੈਪਸ਼ਨ: ਸੰਤ ਬਲਜੀਤ ਸਿੰਘ ਦਾਦੂਵਾਲ, ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਬਾਹਰ ਆਉਂਦੇ ਹੋਏ।