ਬੁਢਲਾਡਾ (ਮਾਨਸਾ), 26 ਅਕਤੂਬਰ (ਵਿਸ਼ਵ ਵਾਰਤਾ) -ਬੁਢਲਾਡਾ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੀ ਆਤਮਹੱਤਿਆ ਦੇ ਮਾਮਲੇ ਵਿੱਚ ਦਰਜ ਮੁਕੱਦਮੇ ਵਿੱਚ 13 ਵਿਅਕਤੀਆਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੰਦਿਆਂ ਦੋ ਵੱਖ ਵੱਖ ਪਟੀਸ਼ਨਰਾ ਨੂੰ 31 ਜਨਵਰੀ ਅਤੇ 14 ਦਸੰਬਰ ਤੱਕ ਗ੍ਰਿਫਤਾਰੀ *ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਸਬੰਧੀ ਪੁਲੀਸ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਐਡਵੋਕੇਟ ਲਖਵਿੰਦਰ ਸਿੰਘ ਸਿੱਧੂ (ਰਾਣਾ) ਅਤੇ ਐਡਵੋਕੇਟ ਅਮਨਦੀਪ ਸਿੰਘ ਚੀਮਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹਰੀਪਾਲ ਵਰਮਾਂ ਦੀ ਅਦਾਲਤ ਨੇ ਮੁਕੱਦਮੇ ਵਿੱਚ ਸ਼ਾਮਿਲ ਦੋ ਵਕੀਲ ਸਵਰਨਜੀਤ ਸਿੰਘ ਦਲਿਓ ਅਤੇ ਸ਼ੁਸ਼ੀਲ ਕੁਮਾਰ ਬਾਂਸਲ ਸਮੇਤ ਡਾ. ਗੁਰਿੰਦਰ ਕੁਮਾਰ ਸਿੰਗਲਾ, ਲਵਲੀ ਕਾਠ, ਟਿੰਕੂ ਮਦਾਨ, ਸੱਤਪਾਲ ਸਿੰਘ, ਸੁਭਾਸ਼ ਨਾਗਪਾਲ, ਰਾਕੇਸ਼ ਕੁਮਾਰ, ਸ਼ਤੀਸ਼ ਕੁਮਾਰ ਸਿੰਗਲਾ, ਕੁਲਦੀਪ ਕੁਮਾਰ ਸ਼ੀਮਾਰ, ਗਗਨਦੀਪ ਸਿੰਘ ਗਿੰਨੀ, ਰਾਕੇਸ਼ ਕੁਮਾਰ ਘੱਤੂ, ਪ੍ਰੇਮ ਸਿੰਘ ਦੋਦੜਾ ਨੂੰ ਅੰਤਮ ਰਾਹਤ ਦੇ ਦਿੱਤੀ ਗਈ ਹੈ। ਐਡਵੋਕੇਟ ਸ੍ਰੀ ਸਿੱਧੂ ਨੇ ਦੱਸਿਆ ਕਿ 15 ਜਣਿਆਂ ਵਿਚੋਂ ਦੋ ਜਣਿਆਂ ਪੱਪੀ ਸ਼ਰਮਾ ਅਤੇ ਜੀ.ਐਸ ਠੇਕੇਦਾਰ ਵੱਲੋਂ ਇਸ ਸਬੰਧੀ ਅਰਜੀ ਨਹੀਂ ਦਿੱਤੀ ਗਈ ਸੀ, ਜਦੋਂ ਕਿ ਬੁਢਲਾਡਾ ਦੇ ਪੁਲੀਸ ਸਟੇਸ਼ਨ ਵੱਲੋਂ 15 ਜਣਿਆਂ ਉਤੇ ਮਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਥੇ ਜਿਕਰਯੋਗ ਹੈ ਕਿ ਨਗਰ ਕੌਂਸਲ ਬੁਢਲਾਡਾ ਪ੍ਰਧਾਨ ਵੱਲੋਂ 28 ਅਗਸਤ ਨੂੰ ਕੋਈ ਕੀਟਨਾਸ਼ਕ ਦਵਾਈ ਪੀਕੇ ਖੁਦਕੁਸ਼ੀ ਕੀਤੀ ਗਈ ਸੀ ਅਤੇ ਬਾਅਦ ਵਿਚ ਉਸ ਦੀ ਧਰਮ ਪਤਨੀ ਵੱਲੋਂ ਪੁਲੀਸ ਨੂੰ ਦਿੱਤੇ ਗਏ ਬਿਆਨਾਂ ਮੁਤਾਬਕ 15 ਜਣਿਆਂ ਉਪਰ ਧਾਰਾ 306 ਸਮੇਤ ਕਈ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਸੇ ਦੌਰਾਨ ਅੱਜ ਬੁਢਲਾਡਾ ਵਿਖੇ ਹੋਈ ਮੀਟਿੰਗ ਦੌਰਾਨ 29 ਅਕਤੂਬਰ ਨੂੰ ਰੋਸ ਵੱਜੋ ਸ਼ਹਿਰ ਵਿਚ ਕਾਲੇ ਝੰਡਿਆਂ ਨਾਲ ਰੋਸ ਮੁਜਾਹਰਾ ਕਰਨ ਦਾ ਐਲਾਨ ਕੀਤਾ ਗਿਆ ਅਤੇ ਹਰ ਘਰ ਅਤੇ ਦੁਕਾਨ *ਤੇ ਕਾਲੇ ਝੰਡੇ ਲਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਅਗਲੇ ਸੰਘਰਸ਼ ਨੂੰ ਰੂਪ ਰੇਖਾ ਦੇਣ ਲਈ 21 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਵਿਧਾਇਕ ਬੁੱਧ ਰਾਮ ਅਤੇ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਸਮੇਤ ਸ਼ਹਿਰ ਦੇ ਬੱੂਧੀਜੀਵੀ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ।
ਮੀਟਿੰਗ ਵਿੱਚ ਵੱਖ—ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਕੌਸਲ ਦੇ ਸਾਬਕਾ ਪ੍ਰਧਾਨ ਦੇ ਆਤਮਹੱਤਿਆ ਦੇ ਮਾਮਲੇ ਵਿੱਚ ਅਸਲ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਨਿਰਦੋਸ਼ ਲੋਕਾਂ ਨੂੰ ਇਨਸਾਫ ਨਾ ਦਿੱਤਾ ਤਾਂ ਸ਼ਹਿਰ ਦੇ ਲੋਕ ਸ਼ੰਘਰਸ਼ ਲਈ ਪਿੱਛੇ ਨਹੀਂ ਹਟਨਗੇ। ਮੀਟਿੰਗ ਵਿੱਚ ਉਨ੍ਹਾਂ ਸਿਆਸੀ ਲੋਕਾਂ ਦੀ ਨਿੰਦਿਆਂ ਕੀਤੀ ਗਈ, ਜੋ ਅੱਜ ਵੀ ਸ਼ਹਿਰ ਦੀ ਤਰੱਕੀ ਲਈ ਰੋੜਾ ਬਣੇ ਹੋਏ ਹਨ। ਉਨ੍ਹਾ ਦਾ ਇਸ਼ਾਰਾ ਸ਼ਹਿਰ ਦੇ ਕੁੱਝ ਚੋਧਰੀ ਕਾਂਗਰਸੀ ਲੀਡਰਾਂ ਵੱਲ ਸੀ, ਜੋ ਨਿੱਜੀ ਹਿੱਤਾਂ ਦੀ ਪੂਰਤੀ ਲਈ ਸ਼ਹਿਰ ਤੋਂ ਬਾਹਰ ਬੈਠਕੇ ਸ਼ਹਿਰ ਦੇ ਲੋਕਾਂ ਦੀ ਅਸਲ ਤਸਵੀਰ ਨੂੰ ਸਰਕਾਰ ਦੇ ਦਰਬਾਰੇ ਗਲਤ ਢੰਗ ਨਾਲ ਪੇਸ਼ ਕਰਕੇ ਸ਼ਹਿਰ ਦਾ ਅਕਸ ਖਰਾਬ ਕਰ ਰਹੇ ਹਨ।
ਜਥੇਦਾਰ ਗੁਰਿੰਦਰ ਸਿੰਘ ਬਾਜਵਾ ਵੱਲੋਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਦੇਣ ਤੇ ਧੰਨਵਾਦ
ਜਥੇਦਾਰ ਗੁਰਿੰਦਰ ਸਿੰਘ ਬਾਜਵਾ ਵੱਲੋਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਦੇਣ ਤੇ ਧੰਨਵਾਦ ਚੰਡੀਗੜ੍ਹ,29ਅਪ੍ਰੈਲ(ਵਿਸ਼ਵ...