ਆਲ ਇੰਡੀਆ ਜੱਟ ਮਹਾਂ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ-1920 ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਗਿਆਨੀ ਗੁਰਬਚਨ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਹੁਣ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਅਤੇ ਵਾਹਨ ਤੁਰੰਤ ਵਾਪਸ ਕਰ ਦੇਣ ਹੁਣ ਤੱਕ ਉਹਨਾਂ ਨੂੰ ਖਤਰਾ ਸੀ ਤਾਂ ਹੀ ਬਾਦਲ ਸਰਕਾਰ ਵੱਲੋਂ ਉਹਨਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਗਈ ਸੀ ।
ਇੱਥੇ ਇਹ ਵਰਨਣਯੋਗ ਹੈ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਗਈ । ਜਸਬੀਰ ਸਿੰਘ ਰੋਡੇ ਜੋ ਬਾਦਲ ਪਰਿਵਾਰ ਦੇ ਉਪਾਸ਼ਕ ਹਨ ਨੂੰ ਬਾਦਲਕਿਆਂ ਨੇ ਸੁਰੱਖਿਆ ਦਿੱਤੀ ਸੀ ਹੁਣ ਉਹਨਾਂ ਨੂੰ ਵੀ ਸੁਰੱਖਿਆ ਵਾਪਸ ਕਰ ਦੇਣੀ ਚਾਹੀਦੀ ਹੈ ਹੋਰ ਵੀ ਕਈ ਸਖਸ਼ੀਅਤਾਂ ਨਹੀਂ ਲਈ ਜਿਵੇਂ ਕਿ ਅਕਾਲੀ ਦਲ-1920 ਦੇ ਪ੍ਧਾਨ ਸਰਦਾਰ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਜੋ ਪੰਜ ਵਾਰ ਵਿਧਾਨ ਸਭਾ ਦੇ ਮੈਂਬਰ ਅਤੇ ਦੋ ਵਾਰ ਸਪੀਕਰ ਰਹਿ ਚੁੱਕੇ ਹਨ। ਧਾਰਮਿਕ ਆਗੂਆਂ ਨੂੰ ਅਜਿਹੀ ਸੋਸ਼ੇਬਾਜ਼ੀ ਅਤੇ ਰੁਤਬਾ ਮਾਣ ਸਨਮਾਨ ਫਾਲਤੂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬਾਦਲਕਿਆਂ ਨੂੰ ਇਹਨਾਂ ਚੀਜ਼ਾਂ ਦਾ ਸ਼ੌਕ ਹੈ ਸਿੱਖ ਸੰਗਤਾਂ ਅਜਿਹਾ ਵਿਖਾਵਾ ਪਸੰਦ ਵੀ ਨਹੀਂ ਕਰਦੀਆਂ। ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਗਈ ਬਾਣੀ ਜਾਪੁ ਸਾਹਿਬ ਵਿੱਚ ਅੰਕਿਤ ਹੈ “ਦੁਕਾਲੰ ਪਰਣਾਸੀ ਦਿਆਲੰ ਸਰੂਪੇ ।ਸਦਾ ਅੰਗ ਸੰਗੇ ਅਭੰਗੰ ਬਿਭੂਤੇ ।।” ਵਾਹਿਗੁਰੂ ਸਦਾ ਅੰਗ ਸੰਗ ਹੈ ।