ਚੰਡੀਗੜ੍ਹ, 20 ਅਕਤੂਬਰ – ਆਲ ਇੰਡੀਆ ਜੱਟ ਮਹਾਂ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਦੇ ਪ੍ਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਰੇਲ ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖ਼ਮੀਆਂ ਸਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਡੂੰਘੀ ਹਮਦਰਦੀ ਦਾ ਪ੍ਰਗਟਾਵਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਰਕਾਰ ਵੱਲੋਂ ਸਮੇਂ ਤੇ ਰਾਹਤ ਕਾਰਜਾਂ ਦੀ ਕੋਸ਼ਿਸ਼ ਸ਼ੁਰੂਆਤ ਕੀਤੀ ਬਹੁਤ ਹੀ ਵਧੀਆ ਉਪਰਾਲਾ ਕੀਤਾ। ਉਨ੍ਹਾਂ ਇਸ ਦੁੱਖਦਾਈ ਘਟਨਾ ਤੇ ਘਟੀਆ ਸੋਚ ਅਤੇ ਸਿਆਸਤ ਕਰਨ ਲਈ “ਜੀਜਾ ਸਾਲ਼ਾ ਦਲ” ਅਤੇ “ਪਤੀ ਪਤਨੀ ਗੱਠਜੋੜ ਬਾਦਲ ਪਰਿਵਾਰ ਅਤੇ ਜਨਸੰਘ ਭਾਜਪਾ” ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਨਾਕਾਮੀਆਂ ਅਤੇ ਬਰਗਾੜੀ ਬਹਿਬਲ ਕਲਾਂ ਘਟਨਾਵਾਂ ਪ੍ਰਤੀ ਇਹਨਾਂ ਖਿਲਾਫ਼ ਉਠੀਆਂ ਆਵਾਜ਼ਾਂ ਅਤੇ ਰੋਸ ਨੂੰ ਠੰਡਾ ਕਰਨ ਲਈ ਰੇਲ ਹਾਦਸੇ ਨੂੰ ਸਿਆਸੀ ਖੇਡ ਬਣਾ ਕੇ ਸਿਆਸਤ ਕਰ ਰਹੇ ਹਨ। ਰੇਲ ਹਾਦਸਾ ਬਹੁਤ ਦੁੱਖ ਦੀ ਗੱਲ ਹੈ ਅਤੇ ਮੌਤਾਂ ਹੋਣ ਵਾਲ਼ੇ ਪਰਿਵਾਰਾਂ ਅਤੇ ਜ਼ਖ਼ਮੀਆਂ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ ।
ਵਾਹਿਗੁਰੂ ਕਿਰਪਾ ਕਰੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰਾਂ ਨੂੰ ਸਦਮਾ ਬਰਦਾਸ਼ਤ ਕਰਨ ਦਾ ਬਲ ਬਖਸ਼ੇ ।