ਚੰਡੀਗੜ੍ਹ, 17 ਅਕਤੂਬਰ – ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਅੱਜ ਦੁਪਹਿਰ ਬਾਅਦ ਤਿੰਨ ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨਗੀ ਹੇਠ ਹੋਣ ਜਾ ਰਹੀ ਹੈ।
ਇਸ ਮੀਟਿੰਗ ਵਿਚ ਨਵੀਂ ਖਨਨ ਨੀਤੀ ਨੂੰ ਪੇਸ਼ ਕੀਤੇ ਜਾਣ ਉਤੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਕਈ ਹੋਰ ਅਹਿਮ ਫੈਸਲੇ ਵੀ ਇਸ ਮੀਟਿੰਗ ਵਿਚ ਲਏ ਜਾ ਸਕਦੇ ਹਨ।