– ਰੇਲਵੇ ਪੁਲੀਸ ਨੇ ਔਰਤ ਸਮੇਤ ਦੋ ਜਣਿਆਂ *ਤੇ ਕੀਤਾ ਮਰਨ ਲਈ ਮਜਬੂਰ ਦਾ ਮਾਮਲਾ ਦਰਜ
ਮਾਨਸਾ, 9 ਅਕਤੂਬਰ (ਵਿਸ਼ਵ ਵਾਰਤਾ)- ਪ੍ਰੇਮ ਸਬੰਧਾਂ ਕਾਰਨ ਜਿਸ ਨੌਜਵਾਨ ਦੀ ਮਾਲ ਗੱਡੀ ਹੇਠ ਆਉਣ ਕਾਰਨ ਹੋਈ ਮੌਤ ਤੋਂ ਬਾਅਦ ਦੇਰ ਰਾਤ ਤੱਕ ਮਾਨਸਾ ਵਿਚ ਰੇਲਾਂ ਰੋਕੀਆਂ ਗਈਆਂ, ਉਸ ਦਾ ਅੱਜ ਪੋਸਟ ਮਾਰਟਮ ਤੋਂ ਬਾਅਦ ਪਿੰਡ ਬੱਪੀਆਣਾ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ। ਪਿੰਡ ਦੇ ਲੋਕਾਂ ਵੱਲੋਂ ਧਰਨਾ ਲਾਕੇ ਨੌਜਵਾਨ ਜੁਗਰਾਜ ਸਿੰਘ ਦੀ ਮੌਤ ਲਈ ਇਕ ਪ੍ਰਾਈਵੇਟ ਅਧਿਆਪਕਾ ਸ਼ੰਮੀ ਬਾਲਾ ਨੂੰ ਸਿੱਧੇ ਤੌਰ *ਤੇ ਜਿੰਮੇਵਾਰ ਠਹਿਰਾਇਆ ਗਿਆ ਸੀ, ਉਪਰ ਹੁਣ ਰੇਲਵੇ ਪੁਲੀਸ ਵੱਲੋਂ ਮ੍ਰਿਤਕ ਦੇ ਮਰਨ ਲਈ ਮਜਬੂਰ ਕਰਨ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਰੇਲਵੇ ਪੁਲੀਸ ਨੇ ਇਸ ਮਾਮਲੇ ਵਿਚ ਇਕ ਹੋਰ ਨੌਜਵਾਨ ਦਵਿੰਦਰ ਰੰਧਾਵਾ ਨੂੰ ਵੀ ਕਸੂਰਵਾਰ ਦਰਸਾਇਆ ਗਿਆ ਹੈ।
ਜਿਕਰਯੋਗ ਹੈ ਕਿ ਬੱਪੀਆਣਾ ਪਿੰਡ ਦੇ ਨੌਜਵਾਨ ਜੁਗਰਾਜ ਸਿੰਘ ਦੀ ਕੱਲ੍ਹ ਦੁਪਹਿਰ ਸਮੇਂ ਮਾਲ ਗੱਡੀ ਥੱਲੇ ਆਕੇ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਸਬੰਧੀ ਭਾਵੇਂ ਰੇਲਵੇ ਪੁਲੀਸ ਨੇ ਪਹਿਲਾਂ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਸੀ, ਪਰ ਪਿੱਛੋਂ ਪਿੰੰਡ ਦੇ ਲੋਕਾਂ ਅਤੇ ਹੋਰ ਧਿਰਾਂ ਵੱਲੋਂ ਥਾਣਾ ਸਿਟੀ—1 ਅਤੇ ਦਿੱਲੀ—ਬਠਿੰਡਾ ਰੇਲਵੇ ਲਾਈਨ *ਤੇ ਲਗਾਤਾਰ ਤਿੰਨ ਘੰਟੇ ਧਰਨਾ ਦੇਣ ਤੋਂ ਬਾਅਦ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਕੀਤੀ ਪੜਤਾਲ ਦੌਰਾਨ ਮਰਨ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਮ੍ਰਿਤਕ ਜੁਗਰਾਜ ਸਿੰਘ ਦੇ ਉਸ ਔਰਤ ਨਾਲ ਦੋਸਤਾਨਾ ਸਬੰਧ ਸਨ, ਇਸੇ ਨੂੰ ਲੈਕੇ ਦੋਨਾ ਜਣਿਆਂ ਨੂੰ ਰੇਲਵੇ ਲਾਈਨਾਂ ਉਪਰ ਇਕੱਠਿਆ ਕੁਝ ਲੋਕਾਂ ਵੱਲੋਂ ਵੇਖਿਆ ਗਿਆ, ਜਿਸ ਤੋਂ ਬਾਅਦ ਔਰਤ ਦੇ ਬਚ ਜਾਣ ਨੂੰ ਇਕ ਸਾਜਿਸ਼ ਮੰਨਿਆ ਜਾਣ ਲੱਗਾ ਅਤੇ ਇਸੇ ਸਬੰਧੀ ਲੋਕਾਂ ਨੇ ਔਰਤ ਨੂੰ ਇਸ ਮਾਮਲੇ ਵਿਚ ਜਿੰਮੇਵਾਰ ਕਿਹਾ ਜਾ ਰਿਹਾ ਹੈ।
ਰੇਲਵੇ ਪੁਲੀਸ ਮਾਨਸਾ ਦੇ ਇµਚਾਰਜ ਜਗਜੀਤ ਸਿµਘ ਨੇ ਦੱਸਿਆ ਕਿ ਮਿ®ਤਕ ਜੁਗਰਾਜ ਸਿµਘ ਦੇ ਰਿਸ਼ਤੇਦਾਰ ਜਗਤਾਰ ਸਿµਘ ਦੇ ਬਿਆਨ *ਤੇ ਅਧਿਆਪਕਾ ਸ਼µਮੀ ਬਾਲਾ ਤੇ ਇਕ ਨੌਜਵਾਨ ਦਵਿµਦਰ ਰµਧਾਵਾ ਦੇ ਖਿਲਾਫ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸµਬµਧਿਤ ਮੁਲਜ਼ਮਾਂ ਨੂµ ਛੇਤੀ ਗਿ®ਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿ®ਤਕ ਨੌਜਵਾਨ ਦੇ ਸਬµਧਾਂ ਦੇ ਚੱਲਦੇ ਦਵਿµਦਰ ਰµਧਾਵਾ ਨਾਮੀ ਵਿਅਕਤੀ ਦੀ ਦਖਲਅµਦਾਜ਼ੀ ਵੀ ਬਿਆਨ ਦੇ ਮੁਤਾਬਿਕ ਇਸ ਮਾਮਲੇ ਵਿਚ ਸਾਹਮਣੇ ਆਈ ਹੈ, ਜਿਸ ਕਰਕੇ ਉਹ ਵੀ ਇਸ ਵਿਚ ਬਰਾਬਰ ਦਾ ਦੋਸ਼ੀ ਹੈ।