– ਕੈਪਟਨ ਸਰਕਾਰ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕਰ ਰਹੀ ਭਰਭੂਰ ਉਪਰਾਲਾ
ਮਾਨਸਾ, 9 ਅਕਤੂਬਰ (ਵਿਸ਼ਵ ਵਾਰਤਾ)- ਪਿਛਲੇ ਦਿਨੀ ਭੂਪਾਲ ਵਿਖੇ ਹੋਈਆਂ ਜੁਨੀਅਰ ਨੈਸ਼ਨਲ ਗੇਮਾਂ ਵਿਚ ਮਾਨਸਾ ਜਿਲ੍ਹੇ ਦੇ ਪਿੰਡ ਦਲੇਲਵਾਲਾ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਸ਼ਗਨਦੀਪ ਸਿੰਘ ਨੇ ਡਬਲ ਮੈਨ ਰੁਆਇੰਗ ਕਿਸ਼ਤੀ ਹੋਏ ਮੁਕਾਬਲਿਆਂ ਦੌਰਾਨ ਸ਼ਗਨਦੀਪ ਸਿੰਘ ਨੇ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਉਸ ਦੇ ਅੱਜ ਪਿੰਡ ਦਲੇਲਵਾਲਾ ਪਹੁੰਚਣ *ਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ, ਯੂਥ ਕਾਂਗਰਸ ਲੋਕ ਸਭਾ ਹਲਕਾ ਬਠਿੰਡਾ ਦੇ ਪ੍ਰਧਾਨ ਜਗਸੀਰ ਸਿੰਘ ਮੀਰਪੁਰ, ਬਲਾਕ ਯੂਥ ਕਾਂਗਰਸ ਬੁਢਲਾਡਾ ਦੇ ਪ੍ਰਧਾਨ ਗੁਰਦੀਪ ਸਿੰਘ ਲਖਮੀਰਵਾਲਾ ਵੱਲੋਂ ਸਨਮਾਨ ਕੀਤਾ ਗਿਆ। ਸ੍ਰੀ ਮੋਫਰ ਨੇ ਉਸ ਨੂੰ ਮੁਬਾਰਕਬਾਦ ਦਿੰਦਿਆਂ ਹੋਰ ਮੇਹਨਤ ਕਰਨ ਲਈ ਪ੍ਰੇਰਿਆ।
ਸ੍ਰੀ ਮੋਫਰ ਸਮੇਤ ਉਸ ਦੇ ਆਗੂਆਂ ਨੇ ਕਿਹਾ ਕਿ ਸ਼ਗਨਦੀਪ ਸਿੰਘ ਨੇ ਨਿੱਕੀ ਉਮਰੇ ਵੱਡੀਆਂ ਮੱਲ੍ਹਾਂ ਮਾਰੀਆਂ ਹਨ, ਇੱਕ ਦਿਨ ਇਹ ਵਿਦਿਆਰਥੀ ਮਾਨਸਾ ਜਿਲ੍ਹਾ ਹੀ ਨਹੀਂ ਦੇਸ਼ ਵਿੱਚ ਚੰਨ ਦੀ ਤਰ੍ਹਾਂ ਚਮਕੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਖਿਡਾਰੀ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਨੌਕਰੀਆਂ ਦੇਕੇ ਨਿਵਾਜਿਆ ਜਾਵੇਗਾ ਤਾਂ ਕਿ ਖਿਡਾਰੀਆਂ ਦਾ ਮਨੋਬਲ ਉ¤ਚਾ ਹੋ ਸਕੇ।
ਇਸ ਮੌਕੇ ਸਵਰਨ ਸਿੰਘ ਵਿਰਕ ਅਰਜਨ ਐਵਾਰਡ, ਬਲਾਕ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰ ਸਿੰਘ ਭੂਪਾਲ, ਗੁਰਪ੍ਰੀਤ ਸਿੰਘ ਮਾਨ, ਗੋਗਾ ਸਿੰਘ ਅੱਕਾਂਵਾਲੀ, ਰਾਜੂ ਅੱਕਾਂਵਾਲੀ, ਜਗਰੂਪ ਸਿੰਘ, ਸੰਦੀਪ ਸਿੰਘ ਮੋਫਰ, ਜਗਦੀਪ ਸਿੰਘ ਭੂਪਾਲ, ਬਲਾਕ ਸੰਮਤੀ ਮੈਂਬਰ ਜਸਪ੍ਰੀਤ ਕੋਰ ਅੱਕਾਂਵਾਲੀ ਤੋਂ ਸਮੂਹ ਪਿੰਡ ਦਲੇਲਵਾਲਾ ਦੇ ਵਾਸੀਆਂ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਿੰਡ ਵਿੱਚ ਵਿਆਹ ਵਰਗਾ ਮਾਹੋਲ ਸੀ।
ਫੋਟੋ ਕੈਪਸ਼ਨ: ਸ਼ਗਨਦੀਪ ਸਿੰਘ ਦਾ ਸਨਮਾਨ ਕਰਦੇ ਹੋਏ ਬਿਕਰਮਜੀਤ ਸਿੰਘ, ਜਗਸੀਰ ਸਿੰਘ ਮੀਰਪੁਰ ਅਤੇ ਨਗਰ ਨਿਵਾਸੀ।