ਮਾਮਲਾ ਪ੍ਰੇਮ ਸਬੰਧਾਂ ਕਾਰਨ ਗੱਡੀ ਥੱਲੇ ਆਕੇ ਮਰੇ ਨੌਜਵਾਨ ਦਾ
ਧਰਨਾਕਾਰੀਆਂ ਨੇ ਔਰਤ *ਤੇ ਨੌਜਵਾਨ ਨੂੰ ਕਤਲ ਕਰਨ ਦਾ ਲਾਇਆ ਦੋਸ਼
ਮਾਨਸਾ, 8 ਅਕਤੂਬਰ (ਵਿਸ਼ਵ ਵਾਰਤਾ)- ਪੇ®ਮ ਸਬµਧਾਂ ਦੇ ਚੱਲਦੇ ਇਕ ਨੌਜਵਾਨ ਦੀ ਸ਼ਹਿਰ ਦੇ ਅੰਡਰ ਬਿ®ਜ ਲਾਗੇ ਮਾਲ ਗੱਡੀ ਹੇਠਾਂ ਆਕੇ ਹੋਈ ਮੌਤ ਨੂµ ਲੈਕੇ ਸ਼ਹਿਰ ਵਿਚ ਹµਗਾਮਾ ਹੋ ਗਿਆ ਹੈ। ਮਿ®ਤਕ ਨੌਜਵਾਨ ਦੇ ਮਾਪਿਆਂ ਸਮੇਤ ਪਿµਡ ਬੱਪੀਆਣਾ ਦੇ ਲੋਕਾਂ ਨੇ ਰੋਸ ਵੱਜੋ ਪਹਿਲਾਂ ਥਾਣਾ ਸਿਟੀ—1 ਤੇ ਫਿਰ ਰੇਲਵੇ ਸ਼ਟੇਸ਼ਨ ਸਾਹਮਣੇ ਦਿੱਲੀ—ਬਠਿੰਡਾ ਰੇਲਵੇ ਲਾਈਨ ਉਪਰ ਧਰਨਾ ਲਾਕੇ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ, ਜਿਸ ਨਾਲ ਕੁੱਝ ਰੇਲ ਗੱਡੀਆਂ ਦੀ ਆਵਾਜਾਈ ਵੀ ਠੱਪ ਰਹੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਜੁਗਰਾਜ ਸਿµਘ ਬੱਪੀਆਣਾ ਨੇ ਖੁਦਕੁਸ਼ੀ ਨਹੀਂ ਕੀਤੀ, ਬਲਕਿ ਇਕ ਔਰਤ ਵੱਲੋਂ ਉਸਨੂੰ ਗੱਡੀ ਹੇਠਾਂ ਧੱਕਾ ਮਾਰਕੇ ਉਸਨੂµ ਮਾਰਿਆ ਗਿਆ। ਇਸ ਕਰਕੇ ਔਰਤ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਧਰਨਾਕਾਰੀਆਂ ਦੀ ਅੜੀ ਨੂੰ ਵੇਖਦਿਆਂ ਹਾਲ ਦੀ ਘੜੀ ਰੇਲਵੇ ਪੁਲੀਸ ਦੇ ਅਧਿਕਾਰੀ ਇਸ *ਤੇ 306 ਦਾ ਮਾਮਲਾ ਦਰਜ ਕਰਨ ਦੀ ਗੱਲ ਮੂੰਹ—ਜਬਾਨੀ ਕਹਿ ਰਹੇ ਹਨ।
ਰੇਲਵੇ ਸਟੇਸ਼ਨ ਦੀਆਂ ਲਾਈਨਾਂ *ਤੇ ਧਰਨਾ ਲਾਕੇ ਬੈਠੇ ਪਿµਡ ਦੇ ਪµਚ ਚਮਕੌਰ ਸਿµਘ, ਜਗਦੇਵ ਸਿµਘ ਅਤੇ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਪ®ਦੀਪ ਗੁਰੂ ਨੇ ਕਿਹਾ ਕਿ ਨੌਜਵਾਨ ਜੁਗਰਾਜ ਸਿµਘ ਨੂµ ਪਹਿਲਾਂ ਇਕ ਵਿਆਹੁਤਾ ਔਰਤ ਨੇ ਪਿµਡ ਝµਡੂਕੇ ਵਿਖੇ ਆਪਣੇ ਪਿੱਛੇ ਲਾਇਆ ਤੇ ਫਿਰ ਉਹ ਪਿੱਛਾ ਕਰਦੀ ਕਰਦੀ ਉਸਦੇ ਪਿµਡ ਬੱਪੀਆਣਾ ਵੀ ਆ ਗਈ, ਜਿਸ ਨੇ ਘਰ ਆਕੇ ਉਸਦੇ ਪਰਿਵਾਰ ਨੂµ ਕਾਫੀ ਬੁਰਾ ਭਲਾ ਕਿਹਾ। ਇਸ ਤੋਂ ਬਾਅਦ ਦੋਵਾਂ ਦਾ ਆਪਿਸੀ ਝਗੜਾ ਵੀ ਹੋਇਆ ਤੇ ਇਸ ਸਬµਧੀ ਇਕ ਦਰਖਾਸਤ ਪੁਲੀਸ ਨੂµ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿਆਹੁਤਾ ਔਰਤ ਨੇ ਜੁਗਰਾਜ ਸਿµਘ ਨੂµ ਆਪਣੇ ਚੱਲਦੇ ਪ®ੇਮ ਸਬµਧਾਂ ਕਾਰਨ ਇਕੱਠਿਆਂ ਇਸ ਜਹਾਨ ਨੂµ ਅਲਵਿਦਾ ਕਹਿਣ ਦੀ ਗੱਲ ਕਹੀ, ਜਿਸ ਤੋਂ ਬਾਅਦ ਦੋਵੇਂ ਖੁਦਕੁਸ਼ੀ ਕਰਨ ਲਈ ਰੇਲਵੇ ਲਾਈਨ ਮਾਨਸਾ ਅµਡਰ ਬਿ®ਜ ਲਾਗੇ ਪਹੁµਚ ਗਏ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਔਰਤ ਨੇ ਜੁਗਰਾਜ ਸਿµਘ ਨੂµ ਚਲਾਕੀ ਨਾਲ ਮੌਕਾ ਵਿਚਾਰਿਆਂ ਗੱਡੀ ਮੂਹਰੇ ਧੱਕਾ ਦੇ ਦਿੱਤਾ ਤੇ ਖੁਦ ਇਕ ਪਾਸੇ ਹੋ ਗਈ, ਜਿਸ ਕਾਰਨ ਜੁਗਰਾਜ ਸਿµਘ ਦੀ ਗੱਡੀ ਹੇਠਾਂ ਆਕੇ ਮੌਤ ਹੋ ਗਈ ਤੇ ਬਾਅਦ ਵਿਚ ਉਸਦੀ ਲਾਸ਼ *ਤੇ ਡਿੱਗਕੇ ਡਰਾਮਾ ਕੀਤਾ।
ਧਰਨਾਕਾਰੀਆਂ ਦਾ ਦੋਸ਼ ਹੈ ਕਿ ਜੁਗਰਾਜ ਸਿµਘ ਨੇ ਖੁਦਕੁਸ਼ੀ ਨਹੀਂ ਕੀਤੀ, ਬਲਕਿ ਉਸਨੂµ ਮਾਰਿਆ ਗਿਆ ਹੈ, ਜਿਸ ਨੂµ ਲੈਕੇ ਔਰਤ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਇਸ ਰੋਸ ਨੂµ ਲੈਕੇ ਪਹਿਲਾਂ ਉਨ੍ਹਾਂ ਥਾਣਾ ਸਿਟੀ—1 ਅਤੇ ਫਿਰ ਰੇਲਵੇ ਲਾਈਨ ਰੇਲਵੇ ਸਟੇਸ਼ਨ *ਤੇ ਧਰਨਾ ਲਾਕੇ ਰੇਲ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਦੋ ਪੈਸµਜਰ ਗੱਡੀਆਂ ਸੱਦਾ ਸਿµਘ ਵਾਲਾ ਤੇ ਨਰਿµਦਰਪੁਰਾ ਵਿਖੇ ਰੁਕੀਆਂ ਰਹੀਆਂ ਤੇ ਦੇਰ ਰਾਤ ਤੱਕ ਇਹ ਧਰਨਾ ਜਾਰੀ ਰਿਹਾ।
ਰੇਲਵੇ ਪੁਲੀਸ ਚੌਂਕੀ ਮਾਨਸਾ ਦੇ ਮੁਖੀ ਜਗਜੀਤ ਸਿµਘ ਦਾ ਕਹਿਣਾ ਹੈ ਕਿ ਇਹ ਮਾਮਲਾ ਖੁਕਕੁਸ਼ੀ ਦਾ ਹੈ, ਜਿਸ ਤੇ ਪੁਲੀਸ ਧਰਨਾਕਾਰੀਆਂ ਦੀ ਮµਗ ਅਨੁਸਾਰ ਮਾਮਲਾ ਦਰਜ ਕਰਨ ਨੂµ ਤਿਆਰ ਹੈ, ਪਰ ਇਸ ਦੀ ਜਾਂਚ ਤੋਂ ਬਾਅਦ ਹੀ ਕਤਲ ਆਦਿ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਾਂਚ ਦੀ ਮµਗ ਕਰਦਾ ਹੈ, ਪੁਲੀਸ ਇਸ *ਤੇ ਬਣਦੀ ਕਾਰਵਾਈ ਕਰੇਗੀ।
ਉਧਰ ਇਸ ਸਬµਧੀ ਸਬµਧਿਤ ਦੱਸੀ ਜਾਂਦੀ ਔਰਤ ਨਾਲ ਕੋਈ ਸµਪਰਕ ਨਹੀਂ ਹੋ ਸਕਿਆ ਤੇ ਧਰਨਾਕਾਰੀ ਆਪਣੀ ਮµਗ *ਤੇ ਕਾਇਮ ਸਨ।
ਇਸੇ ਦੌਰਾਨ ਥਾਣਾ ਸਿਟੀ—1 ਦੇ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ ਦਾ ਕਹਿਣਾ ਹੈ ਕਿ ਇਹ ਮਾਮਲਾ ਰੇਲਵੇ ਪੁਲੀਸ ਦਾ ਬਣਦਾ ਹੈ, ਜਦੋਂ ਕਿ ਥਾਣੇ ਅੱਗੇ ਧਰਨਾ ਲਾਉਣ ਦੀ ਕੋਈ ਤੁੱਕ ਹੀ ਨਹੀਂ ਬਣਦੀ ਹੈ।
ਫੋਟੋ ਕੈਪਸ਼ਨ: ਮਾਨਸਾ ਥਾਣਾ ਸਿਟੀ—2 ਸਾਹਮਣੇ ਧਰਨਾ ਦਿੰਦੇ ਲੋਕ।