– ਮਾਨਸਾ ਪੁਲੀਸ ਨੇ ਇਕ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ
ਮਾਨਸਾ, 5 ਅਕਤੂਬਰ (ਵਿਸ਼ਵ ਵਾਰਤਾ)- ਜ਼ਿਲੇ੍ਹ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਘਰ ਵਿਚ ਇਕੱਲੀ ਦੇਖਕੇ ਇਕ ਨੌਜਵਾਨ ਨੇ ਗੂੰਗੀ ਬੌਲੀ ਨਾਬਾਲਿਗ ਦਲਿਤ ਲੜਕੀ ਨਾਲ ਜਬਰ—ਜਨਾਹ ਕੀਤਾ ਤੇ ਬਾਅਦ ਵਿਚ ਫਰਾਰ ਹੋ ਗਿਆ, ਜਿਸ ਵੇਲੇ ਇਹ ਘਟਨਾ ਵਾਪਰੀ ਘਰ ਵਾਲੇ ਗੁਆਂਢ ਵਿਚ ਇਕ ਮੌਤ ਦੇ ਅਫਸੋਸ ਵਿਚ ਗਏ ਹੋਏ ਸਨ। ਘਰ ਦੀ ਮਾਲਕ ਔਰਤ, ਜਦੋਂ ਘਰ ਆਈ ਤਾਂ ਉਸਨੇ ਇਹ ਸਭ ਦੇਖਿਆ *ਤੇ ਰੌਲਾ ਪਾ ਦਿੱਤਾ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਇਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਹਾਲੇ ਉਸਦੀ ਗਿ®ਫਤਾਰੀ ਨਹੀਂ ਹੋਈ ਹੈ।
ਜਾਣਕਾਰੀ ਅਨੁਸਾਰ ਪਿੰਡ ਦਲੇਲ ਸਿੰਘ ਵਾਲਾ ਦੇ ਇਕ ਮਜ਼ਦੂਰ ਤੇ ਦਲਿਤ ਪਰਿਵਾਰ ਦੇ ਗੁਆਂਢ ਵਿਚ ਕਿਸੇ ਔਰਤ ਦੀ ਮੌਤ ਹੋ ਗਈ, ਜਦੋਂ ਘਰ ਵਾਲੇ ਦੂਜੀ ਗਲੀ ਵਿਚ ਪੈਂਦੇ ਇਸ ਘਰ ਵਿਚ ਅਫਸੋਸ ਕਰਨ ਲਈ ਗਏ ਤਾਂ ਇਸ ਮੌਕੇ ਨੂੰ ਤੱਕਦਿਆਂ ਪਿੰਡ ਦਾ ਨੌਜਵਾਨ ਹਰਜਿੰਦਰ ਸਿੰਘ ਉਨ੍ਹਾਂ ਦੇ ਘਰ ਗਿਆ, ਜਿਥੇ ਗੂੰਗੀ ਬੌਲੀ ਨਾਬਾਲਿਗ ਲੜਕੀ (14) ਇਕੱਲੀ ਸੀ। ਇਸ ਦੌਰਾਨ ਨੌਜਵਾਨ ਨੇ ਉਸ ਲੜਕੀ ਨਾਲ ਜਬਰ—ਜਨਾਹ ਕੀਤਾ। ਜਦ ਕੁੱਝ ਦੇਰ ਬਾਅਦ ਉਸਦੀ ਮਾਂ ਘਰ ਆਈ ਤਾਂ ਉਸ ਨੂੰ ਦੇਖਦਿਆਂ ਹੀ ਨੌਜਵਾਨ ਉਸਨੂੰ ਧੱਕਾ ਦੇਕੇ ਫਰਾਰ ਹੋ ਗਿਆ। ਗੂੰਗੀ ਬੌਲੀ ਲੜਕੀ ਨੇ ਆਪਣੀ ਮਾਂ ਨੂµ ਇਸ਼ਾਰਿਆਂ ਰਾਹੀਂ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਪੀੜਤ ਲੜਕੀ ਦੀ ਡਾਕਟਰੀ ਜਾਂਚ ਕਰਵਾਕੇ ਨੌਜਵਾਨ ਹਰਜਿµਦਰ ਸਿµਘ (ਦਲਿਤ) ਵਾਸੀ ਦਲੇਲ ਸਿµਘ ਵਾਲਾ ਦੇ ਖਿਲਾਫ ਜਬਰ—ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਪੀੜਤ ਲੜਕੀ ਨੂੰ ਮਾਨਸਾ ਦੇ ਸਿਵਲ ਹਸਪਤਾਲ *ਚੋਂ ਛੁੱਟੀ ਦੇਕੇ ਘਰ ਭੇਜ ਦਿੱਤਾ ਗਿਆ ਹੈ।
ਥਾਣਾ ਸਦਰ ਮਾਨਸਾ ਦੇ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ, ਮੁਲਜ਼ਮ ਦੀ ਗਿ®ਫਤਾਰੀ ਲਈ ਪੁਲੀਸ ਵੱਲੋਂ ਛਾਪੇਮਾਰੀ ਜਾਰੀ ਹੈ, ਛੇਤੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਇਸ ਘਟਨਾ ਨੂੰ ਲੈਕੇ ਪਿੰਡ ਵਿਚ ਬੇਹੱਦ ਮਾਯੂਸ਼ੀ ਛਾਈ ਹੋਈ ਹੈ।