ਬਲਵਿੰਦਰ ਸਿੰਘ ਭੂੰਦੜ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਸਮੇਤ ਹੋਰਨਾਂ ਨੇ ਦਿੱਤੀਆਂ ਸਰਧਾਂਜਲੀਆਂ
ਮਾਨਸਾ, 4 ਅਕਤੂਬਰ (ਵਿਸ਼ਵ ਵਾਰਤਾ)- ਗਊਸ਼ਾਲਾ ਭਵਨ ਮਾਨਸਾ ਵਿਖੇ ਇਲਾਕਾ ਨਿਵਾਸੀਆਂ ਦੇ ਵਿਸ਼ਾਲ ਇਕ¤ਠ ਵ¤ਲੋਂ ਟਕਸਾਲੀ ਅਕਾਲੀ ਆਗੂ ਐਡਵੋਕੇਟ ਗੁਰਵਿੰਦਰ ਸਿੰਘ ਮਾਨਸ਼ਾਹੀਆ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਰਦਾਸ ਕੀਤੀ ਗਈ।
ਗੁਰਵਿੰਦਰ ਸਿੰਘ ਬੀਤੇ ਲੰਬੇ ਸਮੇਂ ਤੋਂ ਪਾਰਕਿਨਸਿਨਜ਼ ਦੀ ਲਾਇਲਾਜ ਬੀਮਾਰੀ ਤੋਂ ਪੀੜਤ ਸਨ ਤੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ।ਵ¤ਖ—2 ਸਿਆਸੀ,ਸਮਾਜਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵ¤ਲੋਂ ਸ਼ਰਧਾ ਸੁਮਨ ਭੇਂਟ ਕਰਦਿਆਂ ਉਹਨਾਂ ਦੇ ਜੀਵਨ ਦੇ ਪ¤ਖਾਂ ਬਾਰੇ ਚਾਨਣਾ ਪਾਇਆ।ਸੰਸਦ ਮੈਂਬਰ ਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ , ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਪਰਿਵਾਰਕ ਮੈਂਬਰ ਅਤੇ ਪੁਲਸ ਕਪਤਾਨ ਅੰਮ੍ਰਿਤਸਰ ਦਿਹਾਤੀ ਜਗਤਪ੍ਰੀਤ ਸਿੰਘ ਡੈਨੀ , ਕਾਂਗਰਸੀ ਆਗੂ ਮਨਜੀਤ ਸਿੰਘ ਝਲਬੂਟੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿਠੂ ਸਿੰਘ ਕਾਹਨੇਕੇ,ਸੁਰਜੀਤ ਸਿੰਘ ਰਾਏਪੁਰ, ਆਈ.ਏ.ਐਸ ਅਧਿਕਾਰੀ ਦਪਿੰਦਰ ਸਿੰਘ , ਛਿੰਦਰਪਾਲ ਸਿੰਘ ਰਿਟਾ.ਜਿਲ੍ਹਾ ਅਟਾਰਨੀ , ਨਰੋਤਮ ਸਿੰਘ ਚਹਿਲ ,ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ,ਜਥੇਦਾਰ ਲਖਵੀਰ ਸਿੰਘ ਅਰਾਈਆਂ ਵਾਲਾ, ਵਕੀਲ ਭੁਪਿੰਦਰ ਸਿੰਘ ਜੌੜਕੀਆਂ ਆਦਿ ਪ੍ਰਮੁਖ ਆਗੂਆਂ ਨੇ ਪਰਿਵਾਰ ਨਾਲ ਸੰਵੇਂਦਨਾ ਸਾਂਝੀ ਕੀਤੀ। ਇਲਾਕੇ ਦੀਆਂ ਪੰਚਾਇਤਾਂ , ਵਕੀਲ ਭਾਈਚਾਰਾ , ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦਾ ਆਹਲਾ ਅਧਿਕਾਰੀਆਂ ਨੇ ਵ¤ਡੀ ਗਿਣਤੀ ‘ਚ ਸ਼ਾਮਿਲ ਹੋਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ।
ਸਰਧਾਂਜਲੀ ਸਮਾਗਮ ਦੇ ਅਖੀਰ ਵਿਚ ਪਰਿਵਾਰ ਵੱਲੋਂ ਪਰੀਤਇੰਦਰ ਸਿੰਘ ਜ਼ਿੰਮੀ ਵ¤ਲੋਂ ਦੁ¤ਖ ਦੀ ਘੜੀ ‘ਚ ਸਹਾਰਾ ਬਣਨ ਵਾਲੀ ਸਾਰੀ ਸੰਗਤ ਦਾ ਸਨਿਮਰ ਧੰਨਵਾਦ ਕੀਤਾ ਗਿਆ।