
ਚੰਡੀਗੜ•, 4 ਅਕਤੂਬਰ: ਕੇਂਦਰ ਸਰਕਾਰ ਵਲੋਂ ਆਈ.ਟੀ.ਆਈ ਵਿਚ ਦਾਖਲਿਆਂ ਲਈ ਮਿਤੀ ਵਿਚ ਵਾਧਾ ਕਰਦਿਆਂ ਪੰਜ ਅਕਤੂਬਰ ਤੱਕ ਸਮਾਂ ਵਧਾਇਆ ਗਿਆ ਹੈ। ਕੇਂਦਰ ਸਰਕਾਰ ਦੇ ਵਿਭਾਗ ਡੀ.ਜੀ.ਟੀ ਵਲੋਂ ਐਨ.ਸੀ.ਵੀ.ਟੀ-ਐਮ.ਆਈ.ਐਸ ਪੋਰਟਲ ਉਪਰ ਆਈ.ਟੀ.ਆਈ ਵਿਚ ਦਾਖਲਿਆਂ ਸਬੰਧੀ ਮਿਤੀ ਵਿਚ ਵਾਧਾ ਕਰਨ ਬਾਰੇ ਜਾਣਕਾਰੀ ਅੱਪਲੋਡ ਕੀਤੀ ਗਈ ਹੈ।
ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀ ਗਏ ਪੱਤਰ ਦੇ ਅਨੁਸਾਰ ਡੀ.ਜੀ.ਟੀ ਵਲੋਂ ਅੱਪਲੋਡ ਕੀਤੀ ਗਈ ਜਾਣਕਾਰੀ ਅਨੁਸਾਰ ਆਈ.ਟੀ.ਆਈ ਵਿਚ ਦਾਖਲਾ ਲੈਣ ਦੇ ਚਾਹਵਾਨ 5 ਅਕਤੂਬਰ, 2018 ਦੁਪਹਿਰ 1 ਵਜੇ ਤੱਕ ਆਨਲਾਈਨ ਰਜਿਟਰੇਸ਼ਨ ਕਰਵਾ ਸਕਣਗੇ। ਇਸੇ ਦਿਨ 3 ਵਜੇ ਤੱਕ ਦਸਤਾਵੇਜਾਂ ਦੀ ਜਾਂਚ ਕੀਤੀ ਜਾਵੇਗੀ।ਬਾਕੀ ਖਾਲੀ ਸੀਟਾਂ ਲਈ ਮੌਕੇ ‘ਤੇ ਹੀ 5 ਅਕਤੂਬਰ ਨੂੰ ਸੰਸਥਾਵਾਂ ਦੇ ਪੱਧਰ ‘ਤੇ ਦਾਖਲੇ ਕੀਤੇ ਜਾਣਗੇ। ਖਾਲੀ ਰਹਿ ਗਈਆਂ ਸੀਟਾਂ ਲਈ ਦਾਖਲੇ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ‘ਤੇ ਕੀਤੇ ਜਾਣਗੇ।
ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸਰਚ ਆਪ੍ਰੇਸ਼ਨ ਮੁੜ ਸ਼ੁਰੂ; ਬਾਰਾਮੂਲਾ ਵਿੱਚ ਦੋ ਗ੍ਰਨੇਡਾਂ ਸਮੇਤ ਇੱਕ ਵਿਅਕਤੀ ਕਾਬੂ
ਸ੍ਰੀਨਗਰ, 12 ਨਵੰਬਰ (ਵਿਸ਼ਵ ਵਾਰਤਾ) - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਆਪਣੀ ਤਲਾਸ਼ੀ ਮੁਹਿੰਮ...






















