– 30 ਸਤੰਬਰ ਤੱਕ ਟੈਕਸ ਅਦਾ ਕਰਨ ‘ਤੇ ਮਿਲੇਗੀ 10 ਫੀਸਦੀ ਛੋਟ
ਐਸ.ਏ.ਐਸ ਨਗਰ, 29 ਸਤੰਬਰ (ਵਿਸ਼ਵ ਵਾਰਤਾ) – ਪੰਜਾਬ ਵਿੱਚ ਸਾਲ 2018-19 ਦਾ ਪ੍ਰਾਪਟੀ ਟੈਕਸ 10 ਫ਼ੀਸਦ ਛੋਟ ਨਾਲ ਅਦਾ ਕਰਨ ਦੀ ਆਖਰੀ ਮਿਤੀ 30 ਸਤੰਬਰ 2018 ਹੈ। ਇਸ ਦੇ ਮੱਦੇਨਜ਼ਰ ਸ਼ਹਿਰਵਾਸੀਆਂ ਨੂੰ 10 ਫ਼ੀਸਦ ਰਿਬੇਟ ਦਾ ਲਾਭ ਲੈਣ ਦਾ ਮੌਕੇ ਦੇਣ ਲਈ ਨਗਰ ਨਿਗਮ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 30 ਸਤੰਬਰ 2018 (ਐਤਵਾਰ) ਨੂੰ ਵੀ ਦਫ਼ਤਰ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਕੋਈ ਵੀ ਸ਼ਹਿਰਵਾਸੀ 30 ਸਤੰਬਰ 2018 ਨੂੰ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਨਗਰ ਨਿਗਮ ਦੇ ਦਫ਼ਤਰ ਮਿਊਂਸਲ ਭਵਨ, ਸੈਕਟਰ-68, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪ੍ਰਾਪਟੀ ਟੈਕਸ ਜਮ੍ਹਾਂ ਕਰਵਾ ਸਕਦਾ ਹੈ। ਮਿਤੀ 30-09-2018 ਤੋਂ ਬਾਅਦ ਪ੍ਰਾਪਟੀ ਟੈਕਸ ਅਦਾ ਕਰਨ ਸਬੰਧੀ ਕੋਈ ਛੋਟ ਨਹੀਂ ਮਿਲੇਗੀ।